“ਜਿਨ੍ਹਾਂ ਸੰਨ ਸੰਤਾਲੀ ਡਿੱਠੀ” ਤਹਿਤ ਲੇਖਿਕਾ ਜਸਬੀਰ ਕੌਰ ਨਾਲ ਮੁਲਾਕਾਤ

0
8
“ਜਿਨ੍ਹਾਂ ਸੰਨ ਸੰਤਾਲੀ ਡਿੱਠੀ” ਤਹਿਤ ਲੇਖਿਕਾ ਜਸਬੀਰ ਕੌਰ ਨਾਲ ਮੁਲਾਕਾਤ
ਅੰਮ੍ਰਿਤਸਰ , 27 ਫਰਵਰੀ 2026
ਸਾਹਿਤਕ ਸੰਸਥਾ ਜਨਵਾਦੀ ਲੇਖਕ ਸੰਘ ਵਲੋਂ “ਜਿਨ੍ਹਾਂ ਸੰਨ ਸੰਤਾਲੀ ਡਿੱਠੀ” ਸਿਲਸਿਲੇ ਤਹਿਤ ਅਰੰਭੀ ਬਜ਼ੁਰਗ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੀ ਲੜੀ ਦੇ ਅੰਤਰਗਤ ਬਜ਼ੁਰਗ ਸਾਹਿਤਕਾਰਾ ਜਸਬੀਰ ਕੌਰ ਨਾਲ ਗੁਫ਼ਤਗੂ ਕੀਤੀ ਗਈ।
     ਇਸ ਸਿਲਸਲੇ ਦੇ ਕਨਵੀਨਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਦਸਿਆ ਕਿ ਸਾਡਾ ਮਨੋਰਥ   ਸੰਤਾਲੀ ਦੇ ਉਜਾੜਿਆਂ ਵੇਲੇ ਵਾਪਰੇ ਗੈਰ ਮਨੁੱਖੀ ਵਰਤਾਰਿਆਂ ਦੀ ਹਕੀਕਤ ਨੂੰ ਨੇੜਿਉਂ ਸਮਝਣ ਅਤੇ ਸੰਭਾਲਣ ਲਈ ਹੈ ਕਿਉਂਕਿ ਜਿਸ ਪੀੜ੍ਹੀ ਨੇ ਕਾਫਲਿਆਂ ਨੂੰ ਆਉਂਦੇ ਜਾਂਦੇ ਤੇ ਲੁਟੀਦੇ ਵੇਖਿਆ ਉਹ ਪੀੜ੍ਹੀ ਸਾਡੇ ਕੋਲੋਂ ਹੌਲੀ ਹੌਲੀ ਖੁਰਦੀ ਜਾ ਰਹੀ ਹੈ।
ਡੇੜ੍ਹ ਦਰਜ਼ਨ ਪੁਸਤਕਾਂ ਦੀ ਲੇਖਕਾ ਜਸਬੀਰ ਕੌਰ ਹੁਰਾਂ ਸੰਤਾਲੀ ਦੇ ਖੌਫ਼ਨਾਕ ਮੰਜਿਰ ਨੂੰ ਚੇਤੇ ਕਰਦਿਆਂ ਦਸਿਆ ਕਿ ਗੁਰੂ ਪੀਰਾਂ ਦੀ ਇਸ ਧਰਤੀ ਤੇ ਜਿਵੇਂ ਧੀਆਂ ਧਿਆਣੀਆਂ ਦੀਆਂ ਅਸਮਤਾਂ ਲੀਰੋ ਲੀਰ ਹੋਈਆਂ, ਸਰਹੱਦ ਦੇ ਉਰਵਾਰ-ਪਾਰ ਹਜ਼ਾਰਾਂ ਔਰਤਾਂ ਨੂੰ ਧਰਮ, ਪਰਿਵਾਰ ਅਤੇ ਬੱਚਿਆਂ ਤੋਂ ਦੂਰ ਕਰਕੇ ਉਮਰ ਭਰ ਮਾਨਸਿਕ ਅਤੇ ਸਰੀਰਕ ਸੰਤਾਪ ਭੋਗਿਆ, ਸੋਚ ਕੇ ਰੂਹ ਕੰਬਦੀ ਹੈ।
 ਲੇਖਕਾ ਦੇ ਹਮ ਸਫਰ ਪ੍ਰੋ. ਮੋਹਣ ਸਿੰਘ ਨੇ ਦਸਿਆ ਕਿ ਜਸਬੀਰ ਕੌਰ ਹੁਰਾਂ ਦਾਜ ਵਿਚ ਸ਼ਗਨ ਵਜੋਂ ਕੇਵਲ ਬਹੁ -ਮੁੱਲੀਆਂ ਗਿਆਰਾਂ ਕਿਤਾਬਾਂ ਦਾ ਸੈੱਟ ਲੈ ਕੇ ਆਏ ਸਨ।
ਇਸ ਲੜ੍ਹੀ ਦੇ ਕੋ -ਕਨਵੀਨਰ ਮਨਮੋਹਨ ਸਿੰਘ ਢਿਲੋਂ ਨੇ ਧੰਨਵਾਦ ਕਰਦਿਆਂ ਦਸਿਆ ਕਿ ਇਨ੍ਹਾਂ ਮੁਲਾਕਾਤਾਂ ਦੇ ਯਾਦਗਾਰੀ ਦਸਤਾਵੇਜ਼ ਨੂੰ ਕਿਤਾਬ ਦੇ ਰੂਪ ਵਿਚ ਵੀ ਸਾਂਭਿਆ ਜਾਵੇਗਾ।

LEAVE A REPLY

Please enter your comment!
Please enter your name here