ਪੰਜਾਬੀ ਕਲਚਰਲ ਐੇਸੋਸ਼ੀਏਸ਼ਨ (ਪੀਸੀਏਬ੍ਰੈਂਟਵੁੱਡ) ਵੱਲੋਂ ਦੂਜੀ “ਧੀਆਂ ਦੀ ਲੋਹੜੀ” ਸ਼ਾਨਦਾਰ ਢੰਗ ਨਾਲ ਮਨਾਈ ਗਈ

0
4

ਪੰਜਾਬੀ ਕਲਚਰਲ ਐੇਸੋਸ਼ੀਏਸ਼ਨ (ਪੀਸੀਏਬ੍ਰੈਂਟਵੁੱਡ) ਵੱਲੋਂ ਦੂਜੀ “ਧੀਆਂ ਦੀ ਲੋਹੜੀ” ਸ਼ਾਨਦਾਰ ਢੰਗ ਨਾਲ ਮਨਾਈ ਗਈ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ

ਬ੍ਰੈਂਟਵੁੱਡ (ਕੈਲੀਫੋਰਨੀਆਂ)

ਬ੍ਰੈਂਟਵੁੱਡ: ਪੀ.ਸੀ. ਏ ਬਰੈਂਟਵੁੱਡ ਵੱਲੋ   ਦੂਜੀ “ਧੀਆਂਦੀ ਲੋਹੜੀ” ਬੜੇ ਹੀ ਉਤਸ਼ਾਹ ਅਤੇ ਰੌਣਕ ਨਾਲਮਨਾਈ ਗਈ। ਇਸ ਸਮਾਗਮ ਵਿੱਚ ਕਮਿਊਨਿਟੀ ਦੇਸੈਂਕੜਿਆਂ ਮੈਂਬਰਾਂ ਨੇ ਭਾਗ ਲਿਆ ਅਤੇ ਧੀਆਂ ਦੇਸਨਮਾਨ ਵਿੱਚ ਖੁਸ਼ੀ ਅਤੇ ਮਾਣ ਨਾਲ ਲੋਹੜੀ ਦਾਤਿਉਹਾਰ ਮਨਾਇਆ ਗਿਆ।

ਕਾਰਜਕ੍ਰਮ ਦੀ ਸੁਚੱਜੀ ਮੇਜ਼ਬਾਨੀ ਸਟੇਜ ਦੀ ਮਲਿਕਾਆਸ਼ਾ ਸ਼ਰਮਾ ਨੇ ਕੀਤੀ। ਪ੍ਰਸਿੱਧ ਸੁਫੀ ਗਾਇਕਸੁਖਦੇਵ ਸਾਹਿਲ ਨੇ ਆਪਣੇ ਰੂਹਾਨੀ ਗੀਤਾਂ ਨਾਲਦਰਸ਼ਕਾਂ ਨੂੰ ਮੋਹ ਲਿਆ।

ਰੰਗ-ਰੰਗੀਲੇ ਭੰਗੜੇ ਦੀ ਪੇਸ਼ਕਸ਼ ਪੰਜ ਤਾਰਾ ਭੰਗੜਾਐਕਡਮੀ ਵੱਲੋਂ ਕੀਤੀ ਗਈ, ਜਿਸ ਨੇ ਮੰਚ ‘ਤੇ ਜੋਸ਼ਭਰ ਦਿੱਤਾ। ਇਸਦੇ ਨਾਲ ਹੀ ਰੌਣਕ ਪੰਜਾਬ ਦੀ  ਗਿੱਧਾ ਟੀਮ ਨੇ ਆਪਣੇ ਰਵਾਇਤੀ ਨਾਚ ਗਿੱਧਾ ਨਾਲਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ।
ਸਮਾਗਮ ਦੌਰਾਨ ਭੈਣਜੀ ਆਸ਼ਾ ਸ਼ਰਮਾ  ਨੂੰ “ਧੀਪੰਜਾਬ ਦੀ” ਐਵਾਰਡ ਨਾਲ ਸਨਮਾਨਿਤ ਕੀਤਾਗਿਆ, ਜਦਕਿ ਪ੍ਰਿਸਧ ਸੂਫੀ ਗਾਇਕ ਸੁਖਦੇਵਸਾਹਿਲ  ਨੂੰ “ਸੁਰਾਂ ਦਾ ਬਾਦਸ਼ਾਹ” ਐਵਾਰਡ ਪ੍ਰਦਾਨਕੀਤਾ ਗਿਆ।

ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਭੁਪਿੰਦਰ ਸਿੰਘਬਾਜਵਾ , ਚੇਅਰਮੈਨ ਪੀਸੀਏ ਬ੍ਰੈਂਟਵੁੱਡ ਨੇ ਕਿਹਾ ਕਿਇਸ ਸਾਲ ਦੀ “ਧੀਆਂ ਦੀ ਲੋਹੜੀ” ਬੇਹੱਦਕਾਮਯਾਬ ਰਹੀ ਅਤੇ ਕਮਿਊਨਿਟੀ ਵੱਲੋਂ ਬੇਮਿਸਾਲਸਹਿਯੋਗ ਮਿਲਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿਪੀਸੀਏ ਬ੍ਰੈਂਟਵੁੱਡ ਪਹਿਲਾਂ ਵੀ ਕਮਿਊਨਿਟੀ ਸੇਵਾਤਹਿਤ ਬਲੱਡ ਡਰਾਈਵ ਆਯੋਜਿਤ ਕਰ ਚੁੱਕੀ ਹੈ ਅਤੇਇਸ ਸਾਲ ਦੁਬਾਰਾ ਬਲੱਡ ਡੋਨੇਸ਼ਨ ਕੈਂਪ ਲਗਾਉਣਦੀ ਯੋਜਨਾ ਹੈ। ਇਸ ਤੋਂ ਇਲਾਵਾ, 4 ਜੁਲਾਈ ਨੂੰਅਮਰੀਕਨ ਆਜ਼ਾਦੀ ਪਰੇਡ ਦੌਰਾਨ ਮੁਫ਼ਤ ਪਾਣੀਵੰਡਣ ਦਾ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ।
ਇਹ ਸਮਾਗਮ ਧੀਆਂ ਦੀ ਅਹਿਮੀਅਤ ਨੂੰ ਉਭਾਰਨ ਅਤੇ ਕਮਿਊਨਿਟੀ ਸੇਵਾ ਦੀ ਭਾਵਨਾ ਨੂੰ ਮਜ਼ਬੂਤਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤਹੋਇਆ।

LEAVE A REPLY

Please enter your comment!
Please enter your name here