ਬਾਬਾ ਬਕਾਲਾ ਸਾਹਿਬ ਵਿੱਚ ਨੈਸ਼ਨਲ ਲੋਕ ਅਦਾਲਤ ਚ ਹੋਇਆ 333 ਕੇਸਾਂ ਦਾ ਨਿਪਟਾਰਾ  ਅਤੇ  15 ਕਰੋੜ 31 ਲੱਖ 11 ਹਜਾਰ 826 ਰੁਪਏ ਦੇ ਅਵਾਰਡ ਪਾਸ 

0
5
ਬਾਬਾ ਬਕਾਲਾ ਸਾਹਿਬ ਵਿੱਚ ਨੈਸ਼ਨਲ ਲੋਕ ਅਦਾਲਤ ਚ ਹੋਇਆ 333 ਕੇਸਾਂ ਦਾ ਨਿਪਟਾਰਾ  ਅਤੇ  15 ਕਰੋੜ 31 ਲੱਖ 11 ਹਜਾਰ 826 ਰੁਪਏ ਦੇ ਅਵਾਰਡ ਪਾਸ
ਬਾਬਾ ਬਕਾਲਾ ਸਾਹਿਬ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਜਤਿੰਦਰ ਕੌਰ ਜਿਲਾ  ਸੇਸ਼ਨਜ ਜੱਜ- ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਰਹਿਨੁਮਾਈ  ਹੇਠ  ਅਤੇ ਸ਼੍ਰੀ ਅਮਰਦੀਪ ਸਿੰਘ ਬੈਂਸ, ਸਿਵਲ ਜੱਜ-ਸਹਿਤ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੇ ਯਤਨਾ ਸਦਕਾ ਅੱਜ ਸਬ ਡਵੀਜਨ ਕੋਰਟ ਬਾਬਾ ਬਕਾਲਾ ਸਾਹਿਬ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਦਿਵਾਨੀ ਅਤੇ ਫੌਜ਼ਦਾਰੀ ਕੇਸਾ ਤੋ ਇਲਾਵਾ ਚੈਕ ਬਾਉਂਸ, ਬੈਂਕ ਰਿਕਵਰੀ, ਜਮੀਨੀ ਵਿਵਾਦਾਂ, ਘਰੇਲੂ ਝਗੜੀਆਂ , ਟ੍ਰੈਫਿਕ ਚਲਾਨ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।  ਇਸ ਨੈਸ਼ਨਲ ਲੋਕ ਅਦਾਲਤ ਵਿੱਚ ਸਰਦਾਰ ਜਸਪ੍ਰੀਤ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਸੀਨੀਅਰ ਡਵੀਜ਼ਨ, ਮਿਸ ਰਮਨਦੀਪ ਕੌਰ  ਜੁਡੀਸ਼ੀਅਲ ਮੈਜਿਸਟਰੇਟ ਜੂਨੀਅਰ ਡਵੀਜ਼ਨ , ਮਿਸ ਮਹਿਕਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਜੂਨੀਅਰ ਡਵੀਜ਼ਨ  ਅਤੇ ਸ੍ਰੀ ਪਵਨਪ੍ਰੀਤ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਜੂਨੀਅਰ ਡਵੀਜ਼ਨ ਜੀ ਦੀਆ ਅਦਾਲਤਾ ਵੱਲੋਂ ਕੁੱਲ 421  ਕੇਸ ਸੁਣਵਾਈ ਵਾਸਤੇ ਰੱਖੇ ਗਏ ਸਨ, ਜਿਹਨਾਂ ਵਿੱਚੋਂ 333 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕੀਤਾ ਗਿਆ ਅਤੇ 15 ਕਰੋੜ 31 ਲੱਖ 11 ਹਜਾਰ 826 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਇਸ ਦੋਰਾਨ ਸਰਦਾਰ ਜਸਪ੍ਰੀਤ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਸੀਨੀਅਰ ਡਵੀਜ਼ਨ, ਮਿਸ  ਰਮਨਦੀਪ ਕੌਰ  ਜੁਡੀਸ਼ੀਅਲ ਮੈਜਿਸਟਰੇਟ , ਮਿਸ ਮਹਿਕਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਸ੍ਰੀ ਪਵਨਪ੍ਰੀਤ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਜੂਨੀਅਰ ਡਵੀਜ਼ਨ ਵੱਲੋਂ ਲੋਕਾਂ ਨੂੰ ਲੋਕ ਅਦਾਲਤ ਦੇ ਮਹੱਤਵ ਤੋ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕੀ ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ। ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ। ਲੋਕ ਅਦਾਲਤਾਂ ਦੇ ਫੈਸਲੇ ਦੀ ਕੋਈ ਅਪੀਲ ਨਹੀ ਹੁੰਦੀ। ਦੋਹਾਂ ਧਿਰਾਂ ਵਿੱਚ ਪਿਆਰ ਵੱਧਦਾ ਹੈ। ਜਿਹੜੇ ਵਿਅਕਤੀ ਆਪਣੇ ਸਮਝੌਤੇ ਯੋਗ ਕੇਸਾਂ ਦਾ ਲੋਕ ਅਦਾਲਤ ਰਾਹੀਂ ਨਿਪਟਾਰਾ ਚਾਹੁੰਦੇ ਹਨ ਉਹ ਸਬੰਧਤ ਅਦਾਲਤ ਵਿੱਚ ਜਿੱਥੇ ਉਨਾਂ ਦਾ ਕੇਸ ਲੰਭਿਤ ਹੈ, ਆਪਣੀ ਅਰਜ਼ੀ ਲਗਾਂ ਸਕਦੇ ਹਨ ਜਾਂ ਨਵੇ ਮਾਮਲੀਆਂ ਦਾ ਨਿਪਟਾਰਾ ਲੋਕ ਅਦਾਲਤ ਰਾਹੀਂ ਕਰਵਾਉਣ ਲਈ ਸਬੰਧਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਾਂ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਦੇ ਦਫਤਰ ਵਿਖੇ ਆਪਣੀ ਅਰਜ਼ੀ ਦੇ ਸਕਦੇ ਹਨ।ਉਹਨਾ ਹੋਰ ਕਿਹਾ ਕਿ ਲੋਕ ਅਦਾਲਤ ਜਿਸ ਨੂੰ ਦੁਜੇ ਸ਼ਬਦਾ ਵਿੱਚ ਲੋਕ ਨਿਆਇਕ ਪ੍ਰਣਾਲੀ ਵੀ ਆਖਿਆ ਜਾਂਦਾ ਹੈ, ਦੇ ਰਾਹੀਂ ਆਮ ਜਨਤਾ ਆਪਣੇ ਵਿਚਾਰ ਖੁੱਲ ਕੇ ਪੇਸ਼ ਕਰ ਸਕਦੇ ਹਨ ਅਤੇ ਆਪਣੇ ਝਗੜੀਆਂ ਸਬੰਧੀ ਸਬੰਧਤ ਅਦਾਲਤ ਜਿੱਥੇ ਉਹਨਾ ਦਾ ਕੇਸ ਲੰਭਿਤ ਹੈ ਬਗੈਰ ਕਿਸੇ ਵਕੀਲ ਸਾਹਿਬਾਨ ਤੋਂ ਰੱਖ ਸਕਦੇ ਹਨ ਅਤੇ ਇਹਨਾਂ ਲੋਕ ਅਦਾਲਤਾਂ ਦੇ ਰਾਹੀਂ ਆਪਣੇ ਝਗੜੇ ਸ਼ਾਂਤ-ਮਈ ਢੰਗ ਨਾਲ, ਸ਼ਾਂਤ-ਮਈ ਵਾਤਾਵਰਨ ਵਿੱਚ ਮੁੱਕਾ ਸਕਦੇ ਹਨ। ਇਸ ਤਰ੍ਹਾਂ ਜਦੋਂ ਸ਼ਾਂਤ-ਮਈ ਢੰਗ ਨਾਲ ਕੇਸਾਂ ਦਾ ਨਿਪਟਾਰਾ ਹੁੰਦਾ ਹੈ ਤਾਂ ਸਮਾਜ ਵਿੱਚ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਲੋਕਾਂ ਦਾ ਆਪਸ ਵਿੱਚ ਪਿਆਰ ਵੱਧਦਾ ਹੇੈ । ਇਸ ਤਰਾ ਅਦਾਲਤਾ ਦਾ ਵੀ ਵਾਧੂ ਦੇ ਝਗੜਿਆ ਦਾ ਬੋਝ ਘੱਟਦਾ ਹੈ, ਲੋਕ ਅਦਾਲਤਾਂ ਵਿੱਚ ਫੈਸਲਾ ਹੋਣ ਉਪਰੰਤ ਸਿਵਲ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਧਿਰਾਂ ਨੂੰ ਵਾਪਸ ਮਿਲ ਜਾਂਦੀ ਹੈ। ਇਸ ਦੇ ਨਾਲ ਲੋਕ ਅਦਾਲਤਾਂ ਦੇ ਮੁੱਢਲੇ ਟੀਚੇ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਸਮਝੌਤਿਆ  ਰਾਹੀਂ ਝਗੜੀਆਂ ਦਾ ਨਿਪਟਾਰਾ ਕਰਨਾ  ਨੂੰ ਪੁਰਾ ਕੀਤਾ ਗਿਆ। ਜਿਸ ਕਾਰਨ ਪਾਰਟੀਆਂ ਦਾ ਕੀਮਤੀ ਸਮਾਂ ਅਤੇ ਪੈਸੇ ਦੀ ਬਚਤ ਹੋਈ। ਇਸ ਮੌਕੇ ਅਦਾਲਤੀ ਸਟਾਫ ਵਿੱਚ ਰੀਡਰ ਰਕੇਸ਼ ਕੁਮਾਰ, ਸਟੈਨੋ ਕਰਨ  ਭੰਗਚਿੜੀ  , ਨਾਜਰ ਧਰਮਪਾਲ ਸਿੰਘ ਗਡਵਾਲ ,  ਐਹਲਮਦ ਅਵਤਾਰ ਸਿੰਘ, ਐਹਲਮਦ ਬਚਿੱਤਰ ਸਿੰਘ, ਅਹੈਲਮਦ ਜੋਬਨਜੀਤ ਸਿੰਘ, ਅਹੈਲਮਦ ਮਮਤਾ ਰਾਣੀ , ਸਟੈਨੋ ਨਰੇਸ਼ ਕੁਮਾਰ, ਸਟੈਨੋ ਗੁਰਮੁੱਖ ਸਿੰਘ, ਰੀਡਰ ਗੋਵਿੰਦ ਰਾਏ ,  ਰੀਡਰ ਗੁਰਵਿੰਦਰ ਸਿੰਘ ਲਾਡੀ ਸੈਸਰਾ , ਸਟੈਨੋ ਸੋਨੂੰ ਕੁਮਾਰ, ਜੱਜਮੈਟ ਰਾਈਟਰ ਕਮਲ ਕਟਾਰੀਆ, ਸਟੈਨੋ ਸਿਮਰਨਜੀਤ ਕੌਰ,   ਹਰਵਿੰਦਰ ਸਿੰਘ,  ਸਟੈਨੋ ਜੋਤੀ ਰਾਣੀ  ,  ਜੱਜਮੈਟ  ਰਾਈਟਰ  ਜੁਸ਼ਾਨ ,ਗੁਰਦੇਵ ਸਿੰਘ, ਜਗਮੀਤ ਸਿੰਘ , ਪ੍ਰਦੀਪ ਸਿੰਘ,  ਐਹਲਮਦ ਲਵ ਸ਼ਰਮਾ ਸਿਵਲ , ਅਹੈਲਮਦ ਲਵਪ੍ਰੀਤ ਸਿੰਘ,  ਐਹਲਮਦ ਪ੍ਰਵੀਨ ਕੌਰ,  ਗੁਰਪ੍ਰੀਤ ਕੌਰ ਸ਼ਰਮਾ ,ਜੀਨੀਆ , ਵੋਹਰਾ , ਚੋਧਰੀ ਅਸ਼ਵਨੀ ਕੁਮਾਰ,  ਰੀਡਰ ਪਵਨ ਕੁਮਾਰ,  ਮਨਜਿੰਦਰ ਸਿੰਘ ਮੋਨੂੰ ,  ਇਕਬਾਲ ਸਿੰਘ   , ਪ੍ਰਕਾਸ਼ ਰਾਵਤ ਜਜਮੈਂਟ ਰਾਈਟਰ,  ਨਾਇਬ ਕੋਰਟ ਥਾਣੇਦਾਰ ਬਲਵਿੰਦਰ ਸਿੰਘ,  ਨਾਇਬ ਕੋਰਟ ਥਾਣੇਦਾਰ ਨਿਰਮਲ ਸਿੰਘ ਅਤੇ ਨਾਇਬ ਕੋਰਟ ਥਾਣੇਦਾਰ ਬਲਜਿੰਦਰ ਸਿੰਘ ਤੋ ਇਲਾਵਾ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਦੇ ਵਕੀਲ ਸਾਹਿਬਾਨ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here