ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਬੇਰੀ ਗੇਟ ਵਿਖੇ ਸਥਿਤ ਆਈ.ਟੀ.ਆਈ. ਵੂਮੈਨ ਗਰਾਊਂਡ ਵਿੱਚ ਸ਼੍ਰੀ ਰਾਮ ਕਥਾਮ੍ਰਿਤ ਦਾ ਆਯੋਜਨ

0
15

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਬੇਰੀ ਗੇਟ ਵਿਖੇ ਸਥਿਤ ਆਈ.ਟੀ.ਆਈ. ਵੂਮੈਨ ਗਰਾਊਂਡ ਵਿੱਚ ਸ਼੍ਰੀ ਰਾਮ ਕਥਾਮ੍ਰਿਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਕੇ  ਸ਼ਿਸ਼ਿਆ ਸਾਧਵੀ ਸੌਮਿਆ ਭਾਰਤੀ ਜੀ ਨੇ ਕਥਾ ਦਾ ਵਿਆਖਿਆਨ ਕਰਦੇ ਹੋਏ ਕਿਹਾ ਕਿ ਪਰਮਾਤਮਾ ਭਟਕੇ ਹੋਏ ਮਨੁੱਖ ਨੂੰ ਸਹੀ ਰਾਹ ਦਿਖਾਉਣ ਲਈ ਮਨੁੱਖੀ ਦੇਹ ਧਾਰ ਕੇ ਧਰਤੀ ‘ਤੇ ਪ੍ਰਗਟ ਹੁੰਦੇ ਹਨ। ਆਪਣੇ ਜੀਵਨ ਕਾਲ ਦੌਰਾਨ ਉਹ ਅਨੇਕਾਂ ਦਿਵਿਆ ਲੀਲਾਵਾਂ ਰਾਹੀਂ ਮਨੁੱਖ ਨੂੰ ਮਾਰਗ ਦਰਸ਼ਨ ਦਿੰਦੇ ਹਨ, ਪਰ ਜੇ ਮਨੁੱਖ ਉਹਨਾਂ ਲੀਲਾਵਾਂ ਨੂੰ ਸਿਰਫ਼ ਆਪਣੀ ਬੁੱਧੀ ਨਾਲ ਸਮਝਣਾ ਚਾਹੇ ਤਾਂ ਉਹ ਅਸਫਲ ਰਹਿੰਦਾ ਹੈ। ਜਿਵੇਂ ਪਹਾੜ ਦੇ ਥੱਲੇ ਖੜ੍ਹਾ ਮਨੁੱਖ ਉਸ ਦੀ ਉਚਾਈ ਦਾ ਅੰਦਾਜ਼ਾ ਨਹੀਂ ਲਗਾ ਸਕਦਾ, ਓਸੇ ਤਰ੍ਹਾਂ ਰਾਵਣ ਵੀ ਭਗਵਾਨ ਸ਼੍ਰੀ ਰਾਮ ਨੂੰ ਨਹੀਂ ਸਮਝ ਸਕਿਆ, ਕਿਉਂਕਿ ਪਰਮਾਤਮਾ ਬੁੱਧੀ ਜਾਂ ਭੌਤਿਕ ਜਗਤ ਦਾ ਵਿਸ਼ਾ ਨਹੀਂ, ਸਗੋਂ ਆਧਿਆਤਮਿਕ ਜਗਤ ਦਾ ਵਿਸ਼ਾ ਹੈ। ਉਹਨਾਂ ਦੀ ਲੀਲਾ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਆਧਿਆਤਮਿਕਤਾ ਦਾ ਸੂਰਜ ਸਾਡੇ ਅੰਦਰ ਚੜ੍ਹਦਾ ਹੈ ਅਤੇ ਸਾਨੂੰ ਆਤਮਿਕ ਰੌਸ਼ਨੀ ਨਾਲ ਭਰ ਦੇਂਦਾ ਹੈ। ਇਸ ਰੌਸ਼ਨੀ ਵਿੱਚ ਮਨੁੱਖ ਪ੍ਰਭੂ ਨੂੰ ਪ੍ਰੇਰਣਾ ਸਰੋਤ ਬਣਾ ਕੇ ਉਹਨਾਂ ਦੇ ਦਿਖਾਏ ਰਾਹ ‘ਤੇ ਤੁਰ ਸਕਦਾ ਹੈ। ਇਸ ਨਾਲ ਮਨੁੱਖ ਵਿੱਚ ਧਰਮ, ਦੇਸ਼ ਪ੍ਰੇਮ, ਸਭਿਆਚਾਰ ਦੀ ਰੱਖਿਆ, ਪਰਉਪਕਾਰ, ਮਾਫ਼ੀ ਅਤੇ ਪ੍ਰੇਮ ਵਰਗੇ ਗੁਣ ਪ੍ਰਗਟ ਹੁੰਦੇ ਹਨ।ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਅਨੁਸਾਰ ਆਧਿਆਤਮਿਕ ਜਾਗਰੂਕਤਾ ਮਨੁੱਖ ਦੇ ਅੰਦਰ ਦੇਸ਼ ਸੇਵਾ ਦੀ ਸੱਚੀ ਭਾਵਨਾ ਪੈਦਾ ਕਰਦੀ ਹੈ। ਆਧਿਆਤਮਿਕ ਗਿਆਨ ਨਾਲ ਭਰੇ ਹੋਏ ਲੋਕ ਇਕੱਠੇ ਹੋ ਕੇ ਸਮਾਜ ਦੀਆਂ ਬੁਰਾਈਆਂ ਦਾ ਖਾਤਮਾ ਕਰ ਸਕਦੇ ਹਨ। ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਆਧਿਆਤਮਿਕ ਗਿਆਨ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਫੈਲਾ ਰਿਹਾ ਹੈ ਅਤੇ ਉਨ੍ਹਾਂ ਨੂੰ ਭਾਰਤੀ ਸਭਿਆਚਾਰ ਨਾਲ ਜੋੜ ਕੇ ਦੇਸ਼ ਭਗਤੀ ਦੀ ਭਾਵਨਾ ਜਗਾ ਰਿਹਾ ਹੈ। ਇਹ ਸੰਸਥਾ ਸਿਰਫ਼ ਆਧਿਆਤਮਿਕ ਹੀ ਨਹੀਂ, ਸਗੋਂ ਸਮਾਜਿਕ ਸੰਗਠਨ ਵੀ ਹੈ, ਜੋ ਸਮਾਜ ਦੇ ਖਰਾਬ ਹੋਏ ਪੱਖਾਂ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ। ਭਾਰਤੀ ਸੰਸਕ੍ਰਿਤੀ ਵਿੱਚ ਗਾਂ ਦੀ ਮਹੱਤਤਾ ਨੂੰ ਦੁਬਾਰਾ ਸਥਾਪਿਤ ਕਰਨ ਲਈ ਸੰਸਥਾਨ ਵੱਲੋਂ ਕਾਮਧੇਨੁ ਗੋ ਸੰਰੱਖਣ ਅਤੇ ਸੰਵਰਧਨ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਦੇਸੀ ਗਾਂ ਦੀ ਰੱਖਿਆ ਕਰਕੇ ਸਮਾਜ ਨੂੰ ਉਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਨੇਤਰਹੀਨ ਅਤੇ ਵਿਸ਼ੇਸ਼ ਯੋਗਤਾ ਵਾਲੇ ਲੋਕਾਂ ਨੂੰ ਬ੍ਰਹਮ ਗਿਆਨ ਦੇ ਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ‘ਅੰਤਰ ਦ੍ਰਿਸ਼ਟੀ’ ਪ੍ਰੋਜੈਕਟ ਤਹਿਤ ਕਈ ਕਾਰਖਾਨੇ ਖੋਲ੍ਹੇ ਗਏ ਹਨ, ਜਿੱਥੇ ਤਰਬੀਅਤ ਦੇ ਬਾਅਦ ਉਹ ਆਪਣੇ ਜੀਵਨ ਯਾਪਨ ਲਈ ਕੰਮ ਕਰ ਰਹੇ ਹਨ। ਗਰੀਬ ਬੱਚਿਆਂ ਲਈ ‘ਮੰਥਨ’ ਪ੍ਰੋਜੈਕਟ ਅਧੀਨ ਮੁਫ਼ਤ ਸਿੱਖਿਆ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਉਨ੍ਹਾਂ ਦਾ ਆਧਿਆਤਮਿਕ ਅਤੇ ਮਾਨਸਿਕ ਵਿਕਾਸ ਕੀਤਾ ਜਾ ਰਿਹਾ ਹੈ। ਸੰਸਥਾਨ ਭਾਰਤ ਦੀਆਂ ਕਈ ਜੇਲ੍ਹਾਂ ਵਿੱਚ ਵੀ ਕੰਮ ਕਰ ਰਿਹਾ ਹੈ, ਜਿੱਥੇ ‘ਅੰਤਰਕ੍ਰਾਂਤੀ’ ਪ੍ਰੋਜੈਕਟ ਰਾਹੀਂ ਕੈਦੀਆਂ ਨੂੰ ਆਧਿਆਤਮਿਕ ਵਿਚਾਰ ਦਿੱਤੇ ਜਾਂਦੇ ਹਨ, ਜਿਸ ਨਾਲ ਕਈ ਕੈਦੀ ਸੁਧਰ ਕੇ ਹੋਰਨਾਂ ਲਈ ਪ੍ਰੇਰਣਾ ਬਣ ਰਹੇ ਹਨ। ‘ਬੋਧ’ ਵਰਕਸ਼ਾਪ ਦੇ ਜ਼ਰੀਏ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਨਾਟਕਾਂ ਅਤੇ ਕਾਰਜਕ੍ਰਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਇਹਨਾਂ ਸਾਰੇ ਪ੍ਰੋਜੈਕਟਾਂ ਵਿੱਚ ਆਧਿਆਤਮਿਕ ਗਿਆਨ ਨਾਲ ਭਰੇ ਲੋਕ ਇਕੱਠੇ ਹੋ ਕੇ ਸਮਾਜ ਸੁਧਾਰ ਲਈ ਕੰਮ ਕਰ ਰਹੇ ਹਨ। ਇਸ ਤਰ੍ਹਾਂ ਗਿਆਨ ਮਨੁੱਖ ਨੂੰ ਨਿਸ਼ਕ੍ਰਿਆਤਾ ਤੋਂ ਸਰਗਰਮੀ ਵੱਲ ਲੈ ਜਾਂਦਾ ਹੈ ਅਤੇ ਉਸ ਵਿੱਚ ਭਲਾਈ ਦੀ ਭਾਵਨਾ ਪੈਦਾ ਕਰਦਾ ਹੈ। ਹਰ ਮਨੁੱਖ ਨੂੰ ਅੱਜ ਇਸ ਗਿਆਨ ਦੀ ਖੋਜ ਕਰਨੀ ਚਾਹੀਦੀ ਹੈ। ਜੇ ਅਸੀਂ ਅੱਜ ਰਾਮ ਰਾਜ ਦੀ ਸਥਾਪਨਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਦੇ ਰਾਵਣ ਨੂੰ ਮਾਰਨਾ ਪਵੇਗਾ, ਤਦੋਂ ਹੀ ਅਸੀਂ ਸਮਾਜ ਵਿੱਚ ਰਾਮ ਰਾਜ ਕਾਇਮ ਕਰਨ ਵਿੱਚ ਯੋਗਦਾਨ ਦੇ ਸਕਦੇ ਹਾਂ। ਕਥਾ ਸਮਾਗਮ ਦੌਰਾਨ ਭਾਵੁਕ ਸ਼ਰਧਾਲੂਆਂ ਦੀ ਭਾਰੀ ਭੀੜ ਕਥਾ ਸੁਣਨ ਲਈ ਇਕੱਠੀ ਹੋਈ। ਅੰਤ ਵਿੱਚ ਪ੍ਰੋਗਰਾਮ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਨਾਲ ਕੀਤਾ ਗਿਆ। ਕਥਾ ਦੌਰਾਨ ਸਾਧਵੀ ਰਾਜਵਿੰਦਰ ਭਾਰਤੀ ਜੀ, ਸਾਧਵੀ ਕ੍ਰਿਸ਼ਨਪ੍ਰੀਤਾ ਭਾਰਤੀ ਜੀ, ਸਾਧਵੀ ਨੀਰਜਾ ਭਾਰਤੀ,ਸਵਾਮੀ ਰੰਜੀਤਾਨੰਦ, ਅਮਨ ਸ਼ੇਰ ਸਿੰਘ ਸ਼ੈਰੀ ਕਲਸੀ (ਕਾਰਜਕਾਰੀ ਅਧਿਆਕਸ਼ AAP ਪੰਜਾਬ, MLA ਬਟਾਲਾ), ਡਾ. ਅਜੈ ਗੁਪਤਾ (MLA Centre City), ਜਤਿੰਦਰ ਸਿੰਘ ਮੋਤੀ ਭਾਟੀਆ (ਮੇਅਰ ASR), ਅਨਿਲ ਜੋਸ਼ੀ (Former Cabinet Minister PB Govt), ਜਗਮੋਹਨ ਸਿੰਘ ਰਾਜੂ (Retired IAS, Gen Sec BJP ਪੰਜਾਬ), ਕੁਣਾਲ ਧਵਨ (AAP), ਸ਼ਵੇਤ ਮਲਿਕ (Former BJP President, Punjab), ਚੰਦਰ ਸ਼ੇਖਰ (BJP ਕਾਰਕੁਨ), ਸੁਸ਼ਾਂਤ ਭਾਟੀਆ (Sec. MC ASR), ਜਤਿੰਦਰ ਸ਼ਰਮਾ (President School Association), ਰਾਣਾ ਜਗਦੀਸ਼ ਚੰਦਰ, ਰਾਜੀਵ ਸ਼ਰਮਾ, ਰਾਜੀਵ ਅਰਨੇਜਾ ਜੀ (ਅਧਿਆਕਸ਼ ਭਾਰਤੀ ਵਪਾਰ ਮੰਡਲ), ਰਾਜੂ ਨਾਰੰਗ ਜੀ (Gen Sec ਭਾਰਤੀ ਵਪਾਰ ਮੰਡਲ), ਵਿਕਰਮ ਬੱਗਾ ਜੀ (Vice President ਭਾਰਤੀ ਵਪਾਰ ਮੰਡਲ), ਕਰਨਲ ਮਨੋਹਰ ਲਾਲ ਸ਼ਰਮਾ (Station Headquarter ASR), ਸੁਸ਼ੀਲ ਦੇਵਗਨ ਜੀ (Gen Sec BJP ASR ਗ੍ਰਾਮੀਣ), ਕਬੀਰ ਸ਼ਰਮਾ, ਗੌਰਵ ਅੱਗਰਵਾਲ ਜੀ (District Incharge AAP ਵਿਰਾਸਤ ਸੇਵਾ ਸੰਗਠਨ), ਜਸਪਾਲ ਸਿੰਘ, ਪ੍ਰਣਵ ਧਵਨ ਜੀ (State Member Khatri Arora Welfare Board), ਵਿੱਕੀ ਦੱਤਾ ਜੀ (Counsellor), ਮੰਦੀਪ ਸਿੰਘ ਆਹੂਜਾ (Counsellor), ਸਾਹਿਲ ਸੱਗਰ (Counsellor), ਸਤੀਸ਼ ਬੱਲੂ (Counsellor), ਸ਼੍ਰੀਮਤੀ ਰਮਾ ਮਹੇਤਾ (Counsellor), ਬਲਦੇਵ ਰਾਜ ਬੱਗਾ (Counsellor), ਸ਼੍ਰੀਮਤੀ ਰਜਨੀ ਮਹਾਜਨ (Counsellor), ਅਮਿਤ ਕੁਮਾਰ ਵਿੱਕੀ (Counsellor), ਸ਼੍ਰੀਮਤੀ ਸ਼ਰੁਤੀ ਅਰੋੜਾ (Counsellor), Adv. ਅਸ਼ੋਕ ਜੀ (ਧਰਮ ਜਾਗਰਣ ਮਹਾਨਗਰ ਸੰਯੋਜਕ RSS), ਸੁਨੀਲ ਲੂਥਰਾ (ਧਰਮ ਜਾਗਰਣ RSS), ਵਿਕਾਸ ਸ਼ਰਮਾ (ਧਰਮ ਜਾਗਰਣ RSS), ਵਿਜੇ ਕੁਮਾਰ (ਧਰਮ ਜਾਗਰਣ RSS), ਰਾਮ ਭਵਨ ਗੋਸਵਾਮੀ (ਧਰਮ ਜਾਗਰਣ), ਵਿਧੂ ਪੁਰੀ, ਸ਼੍ਰੀਮਤੀ ਸੁਰਭੀ ਵਰਮਾ (All India Sec Incharge ਹਿਮਾਚਲ ਪ੍ਰਦੇਸ਼ ਕਾਂਗਰਸ ਪਾਰਟੀ), ਵਿਪਿਨ ਰਾਣਾ, ਡਿੰਪਲ ਪੰਡਿਤ, ਸਾਹਿਲ ਭਰਦਵਾਜ (ਗੋਰੀ ਸ਼ੰਕਰ Processors), ਡਾ. ਲਖਬੀਰ ਸਿੰਘ ਰੰਧਾਵਾ, ਪਵਨ ਕਨੌਜੀਆ (VHP), ਮਨਮੋਹਨ ਜੈਰਥ, ਰਮਨ ਕੁਮਾਰ ਜੀ, ਸੰਜੈ ਮਲਿਕ, ਰਾਜੇਸ਼ ਮਹੇਤਾ, ਹਰਸ਼ ਚੌਹਾਨ, ਸ਼੍ਰੀਮਤੀ ਰਚਨਾ, ਡਾ. ਜੋਤਿਸਤਰਨਾ ਜੀ, ਡਾ. ਲੱਕੀ ਭੱਲਾ ਜੀ
ਵੀ ਹਾਜ਼ਰ ਰਹੇ।

LEAVE A REPLY

Please enter your comment!
Please enter your name here