ਨਗਰ ਪੰਚਾਇਤ ਰਈਆ ਵਿੱਚ ਨੋਕਰੀ ਕਰਦੇ ਕੁਆਰੇ ਮਰੇ ਵਿਆਕਤੀ ਦੇ ਮਿਲੀਭੁਗਤ ਨਾਲ ਜਾਅਲੀ ਕਾਗਜਾਤ ਬਣਾ ਕੇ ਨੌਕਰੀ ਲੈਣ ਅਤੇ ਉਸ ਦੇ ਫੰਡ ਕਢਵਾਉਣ ਦਾ ਦੋਸ਼

0
7

ਰਈਆ , ਬਿਆਸ 29 ਮਾਰਚ ( ਸੰਦੀਪ ਸਹਿਗਲ ,ਆਜਾਦ ) ਨਗਰ ਪੰਚਾਇਤ ਰਈਆ ਦੇ ਮੁਲਾਜਿਮਾ ਦੀ ਮਿਲੀਭੁਗਤ ਨਾਲ ਨਗਰ ਪੰਚਾਇਤ ਰਈਆ ਵਿੱਚ ਕੰਮ ਕਰਦੇ ਇੱਕ ਵਿਆਕਤੀ ਦੇ ਉਸ ਦੀ ਮੌਤ ਤੋ ਬਾਅਦ ਜਾਅਲੀ ਕਾਗਜਾਤ ਤਿਆਰ ਕਰਕੇ ਨਗਰ ਪੰਚਾਇਤ ਰਈਆ ਵਿਚ ਨੌਕਰੀ ਲੈਣ ਅਤੇ ਸਰਵਿਸ ਫੰਡ ਕਢਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਰਈਆ ਵਿੱਚ ਇੱਕ ਅਜੋਯਤ ਪ੍ਰੈਸ ਕਾਨਫਰੰਸ ਦੌਰਾਨ ਮ੍ਰਿਤਕ ਰਕੇਸ ਕੁਮਾਰ ਦੇ ਭਰਾ ਦੀਪੂ ਨੇ ਦੱਸਿਆ ਕਿ ਮੈ ਅਤੇ ਮੇਰਾ ਭਰਾ ਕਰੀਬ 25 ਸਾਲ ਪਹਿਲਾ ਪੰਜਾਬ ਵਿੱਚ ਆ ਕੇ ਪਿੰਡ ਚੀਮਾਬਾਠ ਵਿੱਚ ਰਹਿਣ ਲੱਗ ਪਏ । ਮੇਰੇ ਭਰਾ ਰਕੇਸ ਨੂੰ ਨਗਰ ਪੰਚਾਇਤ ਰਈਆ ਵਿੱਚ ਰੈਗੂਲਰ ਸਫਾਈ ਕਰਮਚਾਰੀ ਦੀ ਪੱਕੀ ਨੌਕਰੀ ਮਿਲੀ ਸੀ । ਜਿਸ ਦੀ ਮਿਤੀ 29-1-2024 ਨੂੰ ਮੌਤ ਹੋ ਗਈ । ਮੇਰਾ ਭਰਾ ਕੁਆਰਾ ਸੀ ਜਿਸ ਬਾਰੇ ਨਗਰ ਪੰਚਾਇਤ ਰਈਆ ਦੇ ਸਾਰੇ ਮੁਲਾਜਿਮਾ ਨੂੰ ਪਤਾ ਹੈ ਅਤੇ ਮੈ ਆਪਣੇ ਭਰਾ ਦਾ ਵਾਰਿਸ ਹਾ ।ਪਰ ਮੇਰੇ ਭਰਾ ਦੀ ਮੌਤ ਤੋ ਬਾਅਦ ਗੱਬਰ ਪੁੱਤਰ ਲੱਖੀ ਨੇ ਆਪਣੇ ਹੋਰ ਸਾਥੀਆ ਨਾਲ ਮਿਲੀਭੁਗਤ ਕਰਕੇ ਮੇਰੇ ਭਰਾ ਦੀ ਮੌਤ ਦਾ ਸਰਟੀਫਿਕੇਟ ਬਣਾ ਲਿਆ ਅਤੇ ਉਸ ਵਿੱਚ ਕਿਸੇ ਸਮਿਤਰੀ ਦੇਵੀ ਨੂੰ ਉਸ ਦੀ ਪਤਨੀ ਬਣਾ ਦਿੱਤਾ ।ਮੈ ਕਈ ਵਾਰ ਨਗਰ ਪੰਚਾਇਤ ਨੂੰ ਬੇਨਤੀ ਕੀਤੀ ਕਿ ਮੈਨੂੰ ਆਪਣੇ ਮ੍ਰਿਤਕ ਭਰਾ ਦੀ ਜਗਾ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ । ਪਰ ਨਗਰ ਪੰਚਾਇਤ ਰਈਆ ਦੇ ਅਧਿਕਾਰੀਆ , ਕਲਰਕਾ ਨੇ ਗੱਬਰ ਸਿੰਘ ਅਤੇ ਉਸ ਦੇ ਸਾਥੀਆ ਨਾਲ ਮਿਲੀਭੁਗਤ ਕਰਕੇ ਜਾਅਲੀ ਕਾਗਜਾਤ ਦੇ ਆਧਾਰ ਤੇ ਗੱਬਰ ਸਿੰਘ ਨੂੰ ਨਗਰ ਪੰਚਾਇਤ ਵਿੱਚ ਮੇਰੇ ਮ੍ਰਿਤਕ ਭਰਾ ਦੀ ਜਗਾ ਤਰਸ ਦੇ ਆਧਾਰ ਤੇ ਨੌਕਰੀ ਦੇ ਦਿੱਤੀ । ਜਦ ਮੈ ਇਸ ਬਾਰੇ ਪਤਾ ਲੱਗਾ ਤਾ ਮੈ ਮੁੱਖ ਮੰਤਰੀ ਪੰਜਾਬ , ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਹੋਰ ਉਚ ਅਧਿਕਾਰੀਆ ਨੂੰ ਦਰਖਾਸਤਾ ਦਿੱਤੀਆ ਤਾ ਨਗਰ ਪੰਚਾਇਤ ਦੇ ਕਲਰਕਾ ਮਨਦੀਪ ਸਿੰਘ, ਬਚਿੱਤਰ ਸਿੰਘ , ਜਤਿੰਦਰ ਸਿੰਘ ਅਤੇ ਗੱਬਰ ਨੇ ਮੈਨੂੰ ਡਰਾਇਆ ਧਮਕਾਇਆ ਅਤੇ ਗੱਬਰ ਨੇ ਮਿਤੀ 6-9-2024 ਨੂੰ ਮੈਨੂੰ ਇੱਕ ਹਲਫੀਆ ਬਿਆਨ ਦੇ ਦਿੱਤਾ ਕਿ ਮੇਰੇ ਭਰਾ ਦੇ ਜੋ ਫੰਡ ਮਿਲਣਗੇ ਉਹ ਫੰਡ ਮੈ ਤੈਨੂੰ ਦੇਵਾਗਾ ।ਮੈ ਇੰਨ੍ਹਾ ਦੇ ਦਬਾਅ ਹੇਠ ਚੁੱਪ ਕਰ ਗਿਆ ਪਰ ਬਾਅਦ ਵਿੱਚ ਇੰਨ੍ਹਾ ਨੇ ਆਪਸੀ ਮਿਲੀਭੁਗਤ ਨਾਲ ਮੇਰੇ ਮ੍ਰਿਤਕ ਭਰਾ ਰਕੇਸ਼ ਕੁਮਾਰ ਦੇ ਗਲਤ ਤਰੀਕੇ ਜਾਅਲੀ ਕਾਗਜਾਤ ਦੇ ਆਧਾਰ ਤੇ ਫੰਡ ਕਢਵਾਕੇ ਹੜੱਪ ਕਰ ਲਏ । ਮੈ ਇਸ ਸਬੰਧੀ ਦੁਬਾਰਾ ਮਿਤੀ 20-3-226 ਨੂੰ ਈ .ਓ ਨਗਰ ਪੰਚਾਇਤ ਰਈਆ ਅਤੇ ਡਿਪਟੀ ਕਮਿਸਨਰ ਅੰਮ੍ਰਿਤਸਰ ਨੂੰ ਦਰਖਾਸਤਾ ਵੀ ਭੇਜੀਆ ਹਨ । ਜੇਕਰ ਭਵਿੱਖ ਵਿੱਚ ਮੈਨੂੰ ਕੁਝ ਹੋ ਜਾਦਾ ਹੈ ਤਾ ਉਸ ਦੇ ਜਿੰਮੇਵਾਰ ਨਗਰ ਪੰਚਾਇਤ ਰਈਆ ਦੇ ਕਲਰਕ ਅਤੇ ਗੱਬਰ ਸਿੰਘ ਹੋਵੇਗਾ । ਦੀਪੂ ਨੇ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਨ ਤੋ ਪਹਿਲਾ ਨਗਰ ਪੰਚਾਇਤ ਰਈਆ ਦੇ ਸਾਰੇ ਕਲਰਕਾ ਨੂੰ ਬਦਲਣ ਦੀ ਮੰਗ ਵੀ ਕੀਤੀ ਹੈ । ਇਸ ਮਾਮਲੇ ਸਬੰਧੀ ਈ.ਓ ਨਗਰ ਪੰਚਾਇਤ ਰਈਆ ਨਾਲ ਗੱਲਬਾਤ ਕੀਤੀ ਗਈ ਤਾ ਉਸ ਨੇ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀ ਸੀ ਮੈ ਹੁਣ ਇਸ ਮਾਮਲੇ ਦੀ ਬਰੀਕੀ ਨਾਲ ਜਾਚ ਕਰਾਗਾ । ਇੰਨਾ ਦੋਸ਼ਾ ਸਬੰਧੀ ਜਦ ਨਗਰ ਪੰਚਾਇਤ ਰਈਆ ਦੇ ਕਲਰਕ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾ ਉਸ ਨੇ ਕਿਹਾ ਕਿ ਮੇਰਾ ਇਸ ਮਾਮਲੇ ਵਿੱਚ ਕੋਈ ਰੋਲ ਨਹੀ ਹੈ ।

LEAVE A REPLY

Please enter your comment!
Please enter your name here