ਭਗਵਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਉਤਸਵ ਤੇ ਲੱਗੀਆਂ ਰੌਣਕਾਂ
ਪਟਿਆਲਾ, ( )
ਮਹਾਰਾਜਾ ਯਾਦਵਿੰਦਰਾ ਇਨਕਲੇਵ ਵਿਖੇ ਕਲੋਨੀ ਦੀ ਰੈਜ਼ੀਡੈਂਟ ਟੀਮ ਵੱਲੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਜਨਮ ਦਿਵਸ ਮਾਰਕੀਟ ਖੇਤਰ ਵਿੱਚ ਭਗਤੀਭਾਵ ਨਾਲ ਮਨਾਇਆ ਗਿਆ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੀ ਸ਼ੁਰੂਆਤ ਪੂਜਾ-ਅਰਚਨਾ ਨਾਲ ਹੋਈ ਜਿਸ ਤੋਂ ਬਾਅਦ ਸੁੰਦਰ ਕਾਂਡ ਦਾ ਪਾਠ ਮਧੁਰ ਬਾਣੀ ਵਿੱਚ ਕੀਤਾ ਗਿਆ। ਇਸ ਮੌਕੇ ਸਵਾਮੀ ਰਾਸੇਸ਼ਵਰਾਨੰਦ ਸਰਸਵਤੀ ਭੋਪਾਲ ਨੇ ਭਗਵਾਨ ਸ਼੍ਰੀ ਰਾਮ ਦੇ ਆਦਰਸ਼ ਜੀਵਨ ਬਾਰੇ ਪ੍ਰਵਚਨ ਕਰਦੇ ਹੋਏ ਲੋਕਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਜੈ ਮਾਂ ਸਰਸਵਤੀ ਜਾਗਰਨ ਪਰਿਵਾਰ ਮੰਡਲੀ, ਨਾਭਾ ਵੱਲੋਂ ਭਗਵਾਨ ਰਾਮ ਜੀ ਦੇ ਭਜਨਾਂ ਰਾਹੀਂ ਮਾਹੌਲ ਨੂੰ ਭਗਤੀ ਰੰਗ ਵਿੱਚ ਰੰਗ ਦਿੱਤਾ ਗਿਆ। ਆਰਤੀ ਉਪਰੰਤ ਸਾਰੇ ਸ਼ਰਧਾਲੂਆਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਆਯੋਜਕਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪੂਰੇ ਇਨਕਲੇਵ ਦੇ ਨਿਵਾਸੀਆਂ ਨੇ ਵਿੱਤੀ ਸਹਾਇਤਾ ਦੇ ਨਾਲ-ਨਾਲ ਆਪਣਾ ਕੀਮਤੀ ਸਮਾਂ ਕੱਢ ਕੇ ਵੱਖ-ਵੱਖ ਡਿਊਟੀਆਂ ਨਿਭਾਈਆਂ। ਸਮਾਗਮ ਦੌਰਾਨ ਪਲਾਸਟਿਕ ਦੀ ਘੱਟ ਵਰਤੋਂ, ਧਾਰਮਿਕ ਬੇਅਦਬੀ ਨੂੰ ਰੋਕਣ ਲਈ ਡਿਜੀਟਲ ਕਾਰਡ ਰਾਹੀਂ ਸੁਨੇਹਾ ਦੇਣਾ ਅਤੇ ਯੂਟਿਊਬ ਰਾਹੀਂ ਸਿੱਧਾ ਪ੍ਰਸਾਰਣ ਕਰਨਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਿਹਾ। ਰੈਜ਼ੀਡੈਂਟ ਟੀਮ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਵਿੱਖ ਵਿੱਚ ਗੁਰੂਪੁਰਬ ਸਬੰਧੀ ਸਮਾਗਮ ਵੀ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਮਹਾਰਾਜਾ ਯਾਦਵਿੰਦਰਾ ਇਨਕਲੇਵ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਹਰ ਧਰਮ ਦੇ ਲੋਕ ਹਾਜ਼ਰੀ ਭਰਦੇ ਹਨ ਅਤੇ ਆਪਸੀ ਭਾਈਚਾਰੇ ਤੇ ਏਕਤਾ ਦਾ ਸੁਨੇਹਾ ਦਿੰਦੇ ਹਨ।
Boota Singh Basi
President & Chief Editor







