ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦੁਰਗਿਆਨਾ ਤੀਰਥ, ਅੰਮ੍ਰਿਤਸਰ ਵਿੱਚ ਸ਼੍ਰੀ ਹਨੂੰਮਾਨ ਜੀ ਦੇ ਪ੍ਰਗਟ ਉਤਸਵ ਦੇ ਪਵਿੱਤਰ ਮੌਕੇ ‘ਤੇ ਇੱਕ ਵਿਸ਼ਾਲ ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

0
7
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦੁਰਗਿਆਨਾ ਤੀਰਥ, ਅੰਮ੍ਰਿਤਸਰ ਵਿੱਚ ਸ਼੍ਰੀ ਹਨੂੰਮਾਨ ਜੀ ਦੇ ਪ੍ਰਗਟ ਉਤਸਵ ਦੇ ਪਵਿੱਤਰ ਮੌਕੇ ‘ਤੇ ਇੱਕ ਵਿਸ਼ਾਲ ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਆਧਿਆਤਮਿਕ ਪ੍ਰੋਗਰਾਮ ਵਿੱਚ ਸਾਧਵੀ ਗੰਗਾਧਰੀ ਭਾਰਤੀ ਜੀ ਨੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਦਿਵਯ ਅਤੇ ਪ੍ਰੇਰਣਾਦਾਇਕ ਵਿਚਾਰ ਸੰਗਤ ਦੇ ਸਾਹਮਣੇ ਪੇਸ਼ ਕੀਤੇ ਅਤੇ ਜੀਵਨ ਦੇ ਗੂੜ੍ਹ ਆਧਿਆਤਮਿਕ ਸੱਚਾਂ ਨੂੰ ਸੌਖੀ ਭਾਸ਼ਾ ਵਿੱਚ ਸਮਝਾਇਆ। ਆਪਣੇ ਉਪਦੇਸ਼ ਵਿੱਚ ਸਾਧਵੀ ਜੀ ਨੇ ਦੱਸਿਆ ਕਿ ਸ਼੍ਰੀ ਹਨੂੰਮਾਨ ਜੀ ਸਿਰਫ਼ ਸ਼ਕਤੀ ਅਤੇ ਭਕਤੀ ਦੇ ਪ੍ਰਤੀਕ ਹੀ ਨਹੀਂ, ਸਗੋਂ ਪੂਰਨ ਸਮਰਪਣ, ਨਿਮਰਤਾ ਅਤੇ ਗੁਰੂ-ਭਕਤੀ ਦੇ ਆਦਰਸ਼ ਰੂਪ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਬਾਹਰੀ ਉਪਲਬਧੀਆਂ ਵਿੱਚ ਇੰਨਾ ਫੱਸ ਗਿਆ ਹੈ ਕਿ ਉਹ ਆਪਣੇ ਅੰਦਰ ਵਸਦੀ ਦਿਵਯਤਾ ਨੂੰ ਭੁੱਲਦਾ ਜਾ ਰਿਹਾ ਹੈ। ਅਹੰਕਾਰ ਅਤੇ ਅਗਿਆਨਤਾ ਦੇ ਕਾਰਨ ਉਹ ਆਪਣੇ ਆਪ ਨੂੰ ਹੀ ਸਰਵੋਤਮ ਸਮਝਣ ਲੱਗ ਪੈਂਦਾ ਹੈ, ਜਿਸ ਨਾਲ ਉਸਦਾ ਆਧਿਆਤਮਿਕ ਪਤਨ ਸ਼ੁਰੂ ਹੋ ਜਾਂਦਾ ਹੈ। ਸਾਧਵੀ ਜੀ ਨੇ ਸਮਝਾਇਆ ਕਿ ਜਿਵੇਂ ਸ਼੍ਰੀ ਹਨੂਮਾਨ ਜੀ ਨੇ ਆਪਣੀਆਂ ਅਪਾਰ ਸ਼ਕਤੀਆਂ ਦੇ ਬਾਵਜੂਦ ਹਮੇਸ਼ਾਂ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿੱਚ ਸਮਰਪਣ ਬਣਾਈ ਰੱਖੀ, ਉਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੇ ਜੀਵਨ ਵਿੱਚ ਨਿਮਰਤਾ ਅਤੇ ਭਕਤੀ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦ ਤੱਕ ਮਨੁੱਖ ਆਪਣੇ ਅੰਤਰਮਨ ਵਿੱਚ ਮੌਜੂਦ ਦਿਵ੍ਯ ਜੋਤੀ ਨੂੰ ਨਹੀਂ ਪਛਾਣਦਾ, ਤਦ ਤੱਕ ਉਸਨੂੰ ਅਸਲੀ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਾਪਤ ਨਹੀਂ ਹੋ ਸਕਦੀ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦਾ ਮਨੁੱਖੀ ਮਨ ਨਕਾਰਾਤਮਕ ਵਿਚਾਰਾਂ, ਮੁਕਾਬਲੇਬਾਜ਼ੀ ਅਤੇ ਅਹੰਕਾਰ ਨਾਲ ਘਿਰ ਚੁੱਕਿਆ ਹੈ, ਜਿਸ ਕਾਰਨ ਉਹ ਆਪਣੇ ਅਸਲ ਸਰੂਪ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਰ ਜਦੋਂ ਵਿਅਕਤੀ ਸ਼੍ਰੀ ਹਨੂਮਾਨ ਜੀ ਦੇ ਆਦਰਸ਼ਾਂ—ਸੇਵਾ, ਸਮਰਪਣ ਅਤੇ ਸ਼ਰਧਾ—ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ, ਤਦ ਉਸਦੇ ਅੰਦਰ ਸਕਾਰਾਤਮਕ ਬਦਲਾਅ ਆਉਂਦਾ ਹੈ ਅਤੇ ਉਹ ਪ੍ਰਭੂ ਵੱਲ ਅੱਗੇ ਵਧਦਾ ਹੈ। ਅੰਤ ਵਿੱਚ ਸਾਧਵੀ ਜੀ ਨੇ ਸਭ ਨੂੰ ਪ੍ਰੇਰਿਤ ਕੀਤਾ ਕਿ ਜੀਵਨ ਵਿੱਚ ਆਧਿਆਤਮਿਕਤਾ ਨੂੰ ਸਭ ਤੋਂ ਉੱਚਾ ਸਥਾਨ ਦਿਓ ਅਤੇ ਆਪਣੇ ਅੰਦਰ ਵੱਸਦੀ ਦਿਵ੍ਯ ਚੇਤਨਾ ਨੂੰ ਜਾਗ੍ਰਿਤ ਕਰੋ। ਇਹੀ ਸੱਚੀ ਭਕਤੀ ਹੈ ਅਤੇ ਇਹੀ ਉਹ ਰਾਹ ਹੈ ਜੋ ਮਨੁੱਖ ਨੂੰ ਪਰਮਾਤਮਾ ਨਾਲ ਇੱਕ ਅਟੁੱਟ ਅਤੇ ਮਿੱਠੇ ਰਿਸ਼ਤੇ ਵਿੱਚ ਜੋੜਦਾ ਹੈ।

LEAVE A REPLY

Please enter your comment!
Please enter your name here