ਬਾਬਾ ਬਕਾਲਾ ਸਾਹਿਬ, 31 ਮਈ (ਬਲਰਾਜ ਸਿੰਘ ਰਾਜਾ)
ਪੰਜਾਬ ਸਰਕਾਰ ਵੱਲੋਂ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ(ਸੋਧ) ਐਕਟ 2026” ਮਿੱਠਾ ਜ਼ਹਿਰ ਹੈ ਇਸ ਐਕਟ ਦਾ ਨਾਮ ਸੋਹਣਾ ਹੈ ਪਰ ਇਸ ਵਿਚ ਸ਼ਾਮਲ ਮੱਦਾਂ ਮਿੱਠਾ ਜ਼ਹਿਰ ਹੈ ਇਸ ਸ਼ਬਦ ਅੱਜ ਬਾਬਾ ਬਕਾਲਾ ਸਾਹਿਬ ਲੰਗਰ ਹਾਲ ਵਿਚ ਵਿਸਾਲ ਪੰਥਕ ਇਕੱਠ ਨੂੰ ਸੰਬੋਧਨ ਕਰ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇਸ ਐਕਟ ਰਾਹੀ ਪੰਜਾਬ ਦੀ ਵਿਧਾਨ ਸਭਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਆਪਣਾ ਕਬਜ਼ਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਕੌਣ ਹੁੰਦੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਤੇ ਕੰਟਰੋਲ ਲਈ ਦਿਸ਼ਾ ਨਿਰਦੇਸ਼ ਕਰੇ।ਇਸ ਐਕਟ ਰਾਹੀ ਗੁਰੂ ਗ੍ਰੰਥ ਸਾਹਿਬ ਨਾਲੋਂ ਪੰਥ ਨੂੰ ਤੋੜ ਦਿੱਤਾ ਹੈ। ਪੰਜਾਬ ਵਿਧਾਨ ਸਭਾ ਨੇ ਪੰਥ ਦੇ ਅਧਿਕਾਰ ਵਿਚ ਦਖ਼ਲ ਦਿੱਤਾ ਹੈ।ਉਸ ਨੂੰ ਸਿੱਖਾਂ ਦੇ ਅੰਦਰੂਨੀ ਮਸਲਿਆ ਵਿਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ।ਪੰਥ ਦੇ ਆਪਣੀ ਅਦਾਲਤ ਅਤੇ ਕਾਨੂੰਨ ਹੈ।ਜੋ ਸਾਰੇ ਅਧਿਕਾਰ ਪੰਜਾਬ ਸਰਕਾਰ ਨੇ ਖੋਹ ਲਏ ਹਨ।ਜੇਕਰ ਪੰਥ ਮੰਨਦਾ ਹੈ ਤਾਂ ਸਰਕਾਰ ਨੂੰ ਦਖ਼ਲ ਦੇਣਾ ਠੀਕ ਹੈ। ਉਨ੍ਹਾਂ ਕਿਹਾ ਪੁਰਾਣੇ ਇਤਿਹਾਸ ਅਨੁਸਾਰ ਜਿਸ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਨਾਲ ਟੱਕਰ ਲਈ ਉਹ ਖ਼ਤਮ ਹੋ ਗਈਆਂ ਹੁਣ ਇਹ ਸਰਕਾਰ ਵੀ ਛੇ ਮਹੀਨੇ ਦੀ ਮਹਿਮਾਨ ਹੈ।ਜਿਸ ਪਾਰਟਿ ਦੇ 7 ਰਾਜ ਸਭਾ ਮੈਂਬਰ ਹੀ ਭੱਜ ਗਏ ਹਨ।ਉਨ੍ਹਾਂ ਕਿਹਾ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਬਜਾਏ ਸਰਕਾਰ ਲੋਕਾਂ ਦਾ ਧਿਆਨ ਭੜਕਾ ਰਹੀ ਹੈ। ਜਥੇਦਾਰ ਗੜਗੱਜ ਨੇ 1978 ਦੀ ਨਿਰੰਕਾਰੀਆਂ ,2001 ਵਿਚ ਭਨਿਆਰੇ ਵਾਲੇ,2015 ਵਿਚ ਸੌਦਾ ਸਾਧ, 2017 ਵਿਚ ਮੋੜ ਮੰਡੀ ਧਮਾਕੇ ਦੀਆ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸੇ ਵਿਰੁੱਧ ਪੰਜਾਬ ਵਿਚ ਕਾਰਵਾਈ ਹੋਈ ਹੈ।
ਇਸ ਮੌਕੇ ਸੰਤ ਸਮਾਜ ਦੇ ਮੁਖੀ ਅਤੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਸ ਐਕਟ ਦੀਆ ਧਰਾਵਾਂ ਵਿਚ ਸਿੱਖ ਪੰਥ ਨੂੰ ਭਾਰੀ ਇਤਰਾਜ਼ ਹੈ ਤਾਂ ਪੰਜਾਬ ਸਰਕਾਰ ਨੂੰ ਸਿੱਖ ਪੰਥ ਦੀ ਸਲਾਹ ਨਾਲ ਉਨ੍ਹਾਂ ਮੱਦਾਂ ਨੂੰ ਹਟਾ ਦੇਣਾ ਚਾਹੀਦਾ ਹੈ। ਜੇਕਰ ਇਹ ਐਕਟ ਸਮੁੱਚੇ ਸਿੱਖ ਪੰਥ ਦੀ ਸਲਾਹ ਮਸ਼ਵਰੇ ਨਾਲ ਪਾਸ ਕੀਤਾ ਜਾਂਦਾ ਤਾਂ ਇਹ ਪੰਥਕ ਇਕੱਠ ਕਰਨ ਦੀ ਲੋੜ ਨਹੀਂ ਪੈਣੀ ਸੀ। ਉਸ ਵਿਚ ਪੰਜਾਬ ਸਰਕਾਰ ਨੂੰ ਸੋਧ ਕਰ ਦੇਣੀ ਚਾਹੀਦੀ ਹੈ।ਜੇਕਰ ਸਰਕਾਰ ਗੱਲ ਨਹੀਂ ਮੰਨਦੀ ਤਾਂ ਸਿੱਖ ਪੰਥ ਦੀ ਸਲਾਹ ਨਾਲ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਵੇ। ਉਨ੍ਹਾਂ ਪੁਰਾਤਨ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਪੁਰਖਿਆਂ ਨੇ ਬੜੀ ਮਿਹਨਤ ਕਰਕੇ ਗੁਰਦੁਆਰਾ ਐਕਟ ਬਣਾ ਕੇ ਲਾਗੂ ਕਰਵਾਇਆ ਸੀ।
ਇਸ ਮੌਕੇ ਨਿਹੰਗ ਜਥੇਬੰਦੀ ਦਲ ਖ਼ਾਲਸਾ ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾ ਤਾਂ ਸਾਰਿਆ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਸਬੰਧੀ ਐਕਟ ਨੂੰ ਵਧੀਆ ਦੱਸਿਆ ਜਾ ਰਿਹਾ ਸੀ ਪਰ ਜੇਕਰ ਐਕਟ ਬਣਾਉਣ ਸਮੇਂ ਕੋਈ ਗ਼ਲਤੀ ਰਹਿ ਗਈ ਹੈ ਇਨਸਾਨ ਰੱਬ ਨਹੀਂ ਹੁੰਦਾ ਉਹ ਠੀਕ ਹੋ ਸਕਦੀ ਹੈ। ਜੇਕਰ ਕੋਈ ਵਾਧਾ ਘਾਟ ਰਹਿ ਗਈ ਹੈ ਉਹ ਐਕਟ ਵਿਚ ਸੋਧ ਕਰਵਾਈ ਜਾਵੇ।ਬੁੱਢਾ ਦਲ ਹਮੇਸ਼ਾ ਪੰਥ ਨਾਲ ਅੱਗੇ ਹੋ ਕਿ ਖਲੋਤਾ ਹੈ।ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੁੱਚੀ ਸੰਗਤ ਨੂੰ ਸੇਧ ਦੇਣ ਐਕਟ ਵਿਚ ਸੋਧ ਲਈ ਸਿੱਖ ਪੰਥ ਨੇ ਕੀ ਕਰਨਾ ਹੈ ਅਸੀਂ ਹਮੇਸ਼ਾ ਨਾਲ ਹਾਂ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਈਮਾਨ ਸਿੰਘ ਮਾਨ ਨੇ ਕਿਹਾ ਕਿ ਐਕਟ ਲਾਗੂ ਕਰਨ ਵਿਚ ਵਿਧਾਨ ਸਭਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕੀ ਰੋਲ ਹੈ ਕੀ ਅਕਾਲ ਤਖ਼ਤ ਵੱਲੋਂ ਪਾਸ ਕੀਤਾ ਕਾਨੂੰਨ ਵਿਧਾਨ ਸਭਾ ਵਿਚ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਕਟ ਵਿਚ ਸ਼ਾਮਲ ਮੱਦਾਂ ਨੂੰ ਰੱਦ ਕਰਨਾ ਚਾਹੀਦਾ ਹੈ। ਸਰਕਾਰ ਦੇ ਕੰਮ ਨਹੀਂ ਧਾਰਮਿਕ ਅਤੇ ਅਕਾਲ ਤਖ਼ਤ ਦੇ ਕੰਮਾਂ ਵਿਚ ਦਖ਼ਲ ਅੰਦਾਜ਼ੀ ਕਰੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਭਾਈ। ਇਸ ਮੌਕੇ ਦਲ ਖ਼ਾਲਸਾ ਦੇ ਕੰਵਰਪਾਲ ਸਿੰਘ, ਅਕਾਲੀ ਦਲ ਦੇ ਮਨਜੀਤ ਸਿੰਘ ਜੀ ਕੇ, ਬਾਬਾ ਗੁਰਨਾਮ ਸਿੰਘ ਡਰੋਲੀ ਭਾਈ,ਸੰਤ ਬਾਬਾ ਦਲੀਪ ਸਿੰਘ, ਬਾਬਾ ਸੁਖਵਿੰਦਰ ਸਿੰਘ,ਸੰਤ ਬਾਬਾ ਦਲੀਪ ਸਿੰਘ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ,ਅਮਰਜੀਤ ਸਿੰਘ ਭਲਾਈਪੁਰ, ਬਲਜੀਤ ਸਿੰਘ ਜਲਾਲਉਸਮਾ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ,ਗ੍ਰੰਥੀ ਸਾਹਿਬਾਨ ਅਤੇ ਸਿੱਖ ਸੰਗਤਾਂ ਪੁੱਜੀਆਂ ਹੋਈਆ ਸਨ।
ਕੈਪਸ਼ਨ – ਬਾਬਾ ਬਕਾਲਾ ਲੰਗਰ ਹਾਲ ਵਿਚ ਵਿਸਾਲ ਪੰਥਕ ਇਕੱਠ ਵਿਚ ਸੰਗਤਾਂ ਦਾ ਭਾਰੀ ਇਕੱਠ ਅਤੇ ਪੁੱਜੇ ਸੰਤ ਮਹਾਂਪੁਰਸ
Boota Singh Basi
President & Chief Editor







