ਵਾਰਡ ਨੰਬਰ 3 ਦੇ ਕੋਸਲਰ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ

0
24
ਵਾਰਡ ਨੰਬਰ 3 ਦੇ ਕੋਸਲਰ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ
ਬਿਆਸ 23 ਜੂਨ –
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋ ਲੋੜਵੰਦ ਲੋਕਾ ਨੂੰ ਫਰੀ ਰਸੋਈ ਦਾ ਸਮਾਨ ਅਤੇ ਅਨਾਜ ਵੰਡਣ ਦੀ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਨ ਦਲਬੀਰ ਸਿੰਘ ਟੋਂਗ ਅਤੇ ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ ਦੇ ਦਿਸ਼ਾ-ਨਿਰਦੇਸ਼ਾ ਹੇਠ ਵਾਰਡ ਨੰਬਰ 3 ਤੋਂ ਨੌਜਵਾਨ ਕੌਂਸਲਰ ਅਮਰਵੀਰ ਸਿੰਘ ਆਜ਼ਾਦ ਨੇ ਡੀਪੂ ਹੋਲਡਰ ਇਕਬਾਲ ਸਿੰਘ ਦੇ ਅਨਾਜ ਡੀਪੂ ਤੇ ਲਾਭਪਾਤਰੀਆਂ ਨੂੰ ਕਣਕ ਅਤੇ ਅਨਾਜ ਦੀਆ ਕਿੱਟਾ ਵੰਡੀਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੌਂਸਲਰ ਅਮਰਵੀਰ ਸਿੰਘ ਆਜ਼ਾਦ ਨੇ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਲੋੜਵੰਦ ਲੋਕਾਂ ਨੂੰ ਸਮਾਨ ਮਿਲਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਜੋ ਵੀ ਵਾਅਦਾ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਖੁਸ਼ ਹਨ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੁਬਾਰਾ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਬਣੇਗੀ। ਇਸ ਮੌਕੇ ਸੂਬੇਦਾਰ ਤਰਸੇਮ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਸੰਦੀਪ ਸਿੰਘ, ਐਡਵੋਕੇਟ ਲੱਖਾ ਸਿੰਘ ਆਜ਼ਾਦ, ਕੁਲਦੀਪ ਸਿੰਘ,  ਰਜਿੰਦਰ ਸਿੰਘ, ਭੁਪਿੰਦਰ ਸਿੰਘ ਮਾਨ, ਦਿਲਬਾਗ ਸਿੰਘ, ਜਗਰੂਪ ਸਿੰਘ ਡੈਨੀ, ਜਸਪਾਲ ਸਿੰਘ ਆਦਿ ਹਾਜਰ ਸਨ ਹਾਜਰ ਸਨ
ਕੈਪਸ਼ਨ – ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਆ ਕਿੱਟਾਂ ਵੰਡਦੇ ਹੋਏ ਕੌਂਸਲਰ ਅਮਰਵੀਰ ਸਿੰਘ ਆਜ਼ਾਦ ਨਾਲ ਹਨ ਐਡਵੋਕੇਟ ਲੱਖਾ ਸਿੰਘ, ਆਜ਼ਾਦ ਸੂਬੇਦਾਰ ਤਰਸੇਮ ਸਿੰਘ ਅਤੇ ਹੋਰ

LEAVE A REPLY

Please enter your comment!
Please enter your name here