ਕੇਜਰੀਵਾਲ ਨੇ ਕਿਹਾ ਸੀ ਗੈਰਕਾਨੂੰਨੀ ਰੇਤ ਖਨਨ ਦਾ ਪੈਸਾ “ਉੱਪਰ ਤੱਕ” ਜਾਂਦਾ ਹੈ; ਹੁਣ ਦੱਸਣ ਉਹ ਪੈਸਾ ਕਿਸ-ਕਿਸ ਤੱਕ ਪਹੁੰਚ ਰਿਹਾ ਹੈ? – ਪ੍ਰੋ. ਸਰਚਾਂਦ ਸਿੰਘ ਖਿਆਲਾ।

0
10
ਕੇਜਰੀਵਾਲ ਨੇ ਕਿਹਾ ਸੀ ਗੈਰਕਾਨੂੰਨੀ ਰੇਤ ਖਨਨ ਦਾ ਪੈਸਾ “ਉੱਪਰ ਤੱਕ” ਜਾਂਦਾ ਹੈ; ਹੁਣ ਦੱਸਣ ਉਹ ਪੈਸਾ ਕਿਸ-ਕਿਸ ਤੱਕ ਪਹੁੰਚ ਰਿਹਾ ਹੈ? – ਪ੍ਰੋ. ਸਰਚਾਂਦ ਸਿੰਘ ਖਿਆਲਾ।

ਕੇਜਰੀਵਾਲ ਨੇ ਕਿਹਾ ਸੀ ਗੈਰਕਾਨੂੰਨੀ ਰੇਤ ਖਨਨ ਦਾ ਪੈਸਾ “ਉੱਪਰ ਤੱਕ” ਜਾਂਦਾ ਹੈ; ਹੁਣ ਦੱਸਣ ਉਹ ਪੈਸਾ ਕਿਸ-ਕਿਸ ਤੱਕ ਪਹੁੰਚ ਰਿਹਾ ਹੈ?   – ਪ੍ਰੋ. ਸਰਚਾਂਦ ਸਿੰਘ ਖਿਆਲਾ।
ਜੇ ₹20,000 ਕਰੋੜ ਆਉਣੇ ਸਨ ਤਾਂ ਪੰਜਾਬ ਦੇ ਖ਼ਜ਼ਾਨੇ ਵਿੱਚ ₹350 ਕਰੋੜ ਵੀ ਕਿਉਂ ਨਹੀਂ ਆਏ? – ਪ੍ਰੋ. ਸਰਚਾਂਦ ਸਿੰਘ ਖਿਆਲਾ।
51 ਮਹੀਨਿਆਂ ਤੋਂ ਹਰ ਯੋਗ ਮਹਿਲਾ ਦੇ ₹51,000 ਬਕਾਇਆ; 89 ਲੱਖ ਤੋਂ ਵੱਧ ਮਹਿਲਾਵਾਂ ਅੱਜ ਵੀ ਕੇਜਰੀਵਾਲ ਦੀ ‘ਤੀਜੀ ਗਾਰੰਟੀ’ ਤੋਂ ਵਾਂਝੀਆਂ।
ਅਮ੍ਰਿਤਸਰ , 3 ਜੁਲਾਈ:
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਗੈਰਕਾਨੂੰਨੀ ਰੇਤ ਖਨਨ ਨੂੰ ਕਾਂਗਰਸ ਸਰਕਾਰ ਦਾ ਸਭ ਤੋਂ ਵੱਡਾ ਘਪਲਾ ਦੱਸਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਰੇਤ ਖਨਨ ਤੋਂ ਪੰਜਾਬ ਨੂੰ ₹20,000 ਕਰੋੜ ਦੀ ਆਮਦਨ ਹੋਣੀ ਸੀ, ਜੋ ਇਸ ਦੀ ਕਮਾਈ “ਉੱਪਰ ਤੱਕ” ਪਹੁੰਚਦੀ ਹੈ। ਅੱਜ ਪੰਜਾਬ ਦੀ ਜਨਤਾ ਕੇਜਰੀਵਾਲ ਤੋਂ ਉਹੀ ਸਵਾਲ ਪੁੱਛ ਰਹੀ ਹੈ ਕਿ ਰੇਤ ਖਨਨ ਤੋਂ ਅੱਜ ਪੰਜਾਬ ਦੇ ਖ਼ਜ਼ਾਨੇ ਵਿੱਚ ₹350 ਕਰੋੜ ਆਇਆ ਮੰਨ ਵੀ ਲਿਆ ਜਾਵੇ ਤਾਂ ਵੀ ਹੁਣ ਬਾਕੀ ₹19,650 ਕਰੋੜ ਦਾ ਹਿਸਾਬ ਕੌਣ ਦੇਵੇਗਾ? ਉਹ ਪੈਸਾ ਕਿਸ-ਕਿਸ ਤੱਕ ਪਹੁੰਚ ਰਿਹਾ ਹੈ?
ਪ੍ਰੋ. ਖਿਆਲਾ ਨੇ ਕਿਹਾ ਕਿ 21 ਨਵੰਬਰ 2021 ਨੂੰ ਮੋਗਾ ਵਿੱਚ “ਕੇਜਰੀਵਾਲ ਦੀ ਤੀਜੀ ਗਾਰੰਟੀ” ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ ₹1,000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਖੁਦ ਕਿਹਾ ਸੀ ਕਿ ਇਸ ਯੋਜਨਾ ਲਈ ਲੋੜੀਂਦਾ ਧਨ ਗੈਰਕਾਨੂੰਨੀ ਰੇਤ ਖਨਨ ਨੂੰ ਰੋਕ ਕੇ ਇਕੱਠਾ ਕੀਤਾ ਜਾਵੇਗਾ। ਪਰ ਸਰਕਾਰ ਬਣੇ 51 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਮਹਿਲਾਵਾਂ ਨੂੰ ਉਨ੍ਹਾਂ ਦਾ ਵਾਅਦਾ ਕੀਤਾ ਗਿਆ ਹੱਕ ਮਿਲਿਆ ਅਤੇ ਨਾ ਹੀ ਕੇਜਰੀਵਾਲ ਦਾ ਦਾਅਵਾ ਹਕੀਕਤ ਵਿੱਚ ਬਦਲਿਆ।
ਪ੍ਰੋ. ਖਿਆਲਾ ਨੇ ਆਮ ਆਦਮੀ ਪਾਰਟੀ ’ਤੇ ਪੰਜਾਬ ਦੀਆਂ ਮਹਿਲਾਵਾਂ ਨਾਲ ਦੋਹਰਾ ਵਿਸ਼ਵਾਸਘਾਤ ਦਾ ਇਲਜਾਮ ਲਾਉਦਿਆਂ ਕਿਹਾ ਕਿ ਇੱਕ ਪਾਸੇ ਹਰ ਯੋਗ ਮਹਿਲਾ ਨੂੰ ₹1,000 ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਗਈ, ਦੂਜੇ ਪਾਸੇ ਸੱਤਾ ਵਿੱਚ ਆਉਣ ਤੋਂ ਬਾਅਦ ਸ਼ਰਤਾਂ ਅਤੇ ਪਾਬੰਦੀਆਂ ਲਗਾ ਕੇ ਮੂਲ ਵਾਅਦੇ ਨੂੰ ਹੀ ਬਦਲ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਾਰੰਟੀ ਪੰਜਾਬ ਦੀਆਂ ਲਗਭਗ 1.25 ਕਰੋੜ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਸੀ, ਪਰ ਸਰਕਾਰ ਖੁਦ ਦਾਅਵਾ ਕਰ ਰਹੀ ਹੈ ਕਿ ਕੇਵਲ 36 ਲੱਖ ਮਹਿਲਾਵਾਂ ਨੂੰ ਹੀ ਯੋਜਨਾ ਦਾ ਲਾਭ ਮਿਲਿਆ ਹੈ। ਇਸਦਾ ਸਿੱਧਾ ਅਰਥ ਹੈ ਕਿ 89 ਲੱਖ ਤੋਂ ਵੱਧ ਮਹਿਲਾਵਾਂ ਅੱਜ ਵੀ ਕੇਜਰੀਵਾਲ ਦੀ ਗਾਰੰਟੀ ਤੋਂ ਵਾਂਝੀਆਂ ਹਨ। ਸਰਕਾਰ ਬਣਨ ਤੋਂ ਬਾਅਦ ਦੇ 51 ਮਹੀਨਿਆਂ ਦਾ ਹਿਸਾਬ ਲਗਾਇਆ ਜਾਵੇ ਤਾਂ ਹਰ ਯੋਗ ਮਹਿਲਾ ਦੇ ₹51,000 ਬਕਾਇਆ ਬਣਦੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਮੋਗਾ ਦੀ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ, “ਜੋ ਕੇਜਰੀਵਾਲ ਕਹਿੰਦੇ ਹਨ, ਉਹ ਕਰਕੇ ਵਿਖਾਉਂਦੇ ਹਨ।” ਪਰ ਅੱਜ ਪੰਜਾਬ ਦੀਆਂ ਮਹਿਲਾਵਾਂ ਪੁੱਛ ਰਹੀਆਂ ਹਨ ਕਿ ਉਹ ਗਾਰੰਟੀ ਕਿੱਥੇ ਗਈ? ਨਾ ਗੈਰਕਾਨੂੰਨੀ ਰੇਤ ਖਨਨ ਰੁਕਿਆ, ਨਾ ₹20,000 ਕਰੋੜ ਦੀ ਆਮਦਨ ਹੋਈ ਅਤੇ ਨਾ ਹੀ ਮਹਿਲਾਵਾਂ ਦੇ ਖਾਤਿਆਂ ਵਿੱਚ ਵਾਅਦਾ ਕੀਤੀ ਗਈ ਰਕਮ ਪਹੁੰਚੀ।

ਪ੍ਰੋ. ਖਿਆਲਾ ਨੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਤੁਰੰਤ ਹਰ ਯੋਗ ਮਹਿਲਾ ਦੇ ਖਾਤੇ ਵਿੱਚ 51 ਮਹੀਨਿਆਂ ਦਾ ₹51,000 ਬਕਾਇਆ ਜਾਰੀ ਕਰੇ। ਇਸਦੇ ਨਾਲ ਹੀ ਪੰਜਾਬ ਦੀ ਜਨਤਾ ਸਾਹਮਣੇ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਗੈਰਕਾਨੂੰਨੀ ਰੇਤ ਖਨਨ ਤੋਂ ₹20,000 ਕਰੋੜ ਦੀ ਆਮਦਨ ਦਾ ਕੀਤਾ ਗਿਆ ਦਾਅਵਾ ਕਿਉਂ ਪੂਰਾ ਨਹੀਂ ਹੋਇਆ ਅਤੇ ਇਸ ਪੂਰੇ ਮਾਮਲੇ ਦੀ ਅਸਲ ਸੱਚਾਈ ਕੀ ਹੈ।

LEAVE A REPLY

Please enter your comment!
Please enter your name here