ਬਾਬਾ ਬਕਾਲਾ ਸਾਹਿਬ ਤੋਂ ਬਲਰਾਜ ਸਿੰਘ ਰਾਜਾ ਦੀ ਰਿਪੋਰਟ

0
9

ਬਾਬਾ ਬਕਾਲਾ ਸਾਹਿਬ ਤੋਂ ਬਲਰਾਜ ਸਿੰਘ ਰਾਜਾ ਦੀ ਰਿਪੋਰਟ

ਕਨੇਡਾ ਵਿੱਚ ਸੈਲਫੀ ਲੈਂਦੇ ਪਿੰਡ ਬਤਾਲਾ ਦੇ ਨੌਜਵਾਨ ਦੀ ਮੌਤ
 ਬਾਬਾ ਬਕਾਲਾ ਸਾਹਿਬ 7 ਜੁਲਾਈ( ਬਲਰਾਜ ਸਿੰਘ ਰਾਜਾ)
ਕਨੇਡਾ ਦੇ ਮੌਂਟਰੀਅਲ ਝੀਲ ਕਿਨਾਰੇ ਸੈਲਫੀ ਲੈਂਦੇ ਪਿੰਡ ਬੁਤਾਲਾ ਦੀ ਪੱਤੀ ਨਰੰਗਪੁਰ ਦੇ ਨੌਜਵਾਨ ਦੀ ਪੈਰ ਤਿਲਕਣ ਕਾਰਨ ਮੌਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਤਾਲਾ ਦੇ ਨੌਜਵਾਨ ਯੁਵਰਾਜ ਸਿੰਘ ਉਰਫ ਵਿਸ਼ਾਲ ਜੋ ਕਰੀਬ ਤਿੰਨ ਸਾਲ ਪਹਿਲਾਂ ਕਨੇਡਾ ਦੇ ਮੌਂਟਰੀਆਲ ਪੜ੍ਹਾਈ ਲਈ ਗਿਆ ਸੀ ਜੋ ਬੀਤੇ ਦਿਨ ਮਾਊਂਟਰੀਅਲ ਝੀਲ ਤੇ ਸੈਲਫੀ ਲੈ ਰਿਹਾ ਸੀ ਜਿਸ ਦੀ ਪੈਰ ਤਿਲਕਣ ਕਾਰਨ ਝੀਲ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਮਿਰਤਕ ਦੇ ਚਾਚਾ ਮਨਦੀਪ ਸਿੰਘ , ਦਾਦੀ ਮਨਜੀਤ ਕੌਰ ਭੂਆ ਸੁਖਵਿੰਦਰ ਕੌਰ ਨੇ ਦੱਸਿਆ ਕਿ ਇਹ ਮੰਦਭਾਗੀ ਖਬਰ ਉਹਨਾਂ ਨੂੰ ਅੱਜ ਹੀ ਪਤਾ ਲੱਗੀ ਹੈ ਜਿਸ ਕਾਰਨ ਪਰਿਵਾਰ ਦਾ ਬੁਰਾ ਹਾਲ ਹੈ। ਮਿਰਤਕ ਦਾ ਦੂਸਰਾ ਭਰਾ ਦੁਬਈ ਵਿੱਚ ਕੰਮ ਕਾਰ ਕਰਦਾ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਯੁਵਰਾਜ ਆਪਣੇ ਦੋਸਤਾਂ ਨਾਲ ਝੀਲ ਦੇ ਗਿਆ ਸੀ ਅਤੇ ਉੱਥੇ ਸੈਲਫੀ ਲੈ ਰਿਹਾ ਸੀ ਅਚਾਨਕ ਪੈਰ ਫਿਸਲ ਕਾਰਨ ਉਹ ਡੂੰਘੇ ਪਾਣੀ ਵਿੱਚ ਡਿੱਗ ਗਿਆ ਉਸ ਨੂੰ ਬਚਾਉਣ ਲਈ ਦੋਸਤਾਂ ਅਤੇ ਬਚਾਅ ਟੀਮਾਂ ਨੇ ਕਾਫੀ ਜਦੋ ਜਹਿਦ ਕੀਤੀ ਪ੍ਰੰਤੂ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਹਨਾਂ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ ਪਰ ਹੁਣ ਉਸ ਦੀ ਮ੍ਰਿਤਕ ਦੇਹ ਹੀ ਵਾਪਸ ਆਉਣ ਦੀ ਆਸ ਹੈ।ਪਰਿਵਾਰਕ ਮੈਂਬਰਾਂ ਨੇ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਆਸ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮਿਰਤਕ ਦੀ ਪੰਜਾਬ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਇਹ ਦੁੱਖਦਾਈ ਖਬਰ ਦਾ ਪਿੰਡ ਵਿੱਚ ਪਤਾ ਲੱਗਣ ਤੇ ਪਿੰਡ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ।
ਕੈਪਸ਼ਨ ਯੁਵਰਾਜ ਸਿੰਘ ਦੀ ਪੁਰਾਣੀ ਤਸਵੀਰ

LEAVE A REPLY

Please enter your comment!
Please enter your name here