ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ ਅੰਤਰਰਾਸ਼ਟਰੀ ਯੁਵਕ ਮੇਲਾ 18 ਜੁਲਾਈ ਨੂੰ ਹੋਵੇਗਾ 

0
9

ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ ਅੰਤਰਰਾਸ਼ਟਰੀ ਯੁਵਕ ਮੇਲਾ 18 ਜੁਲਾਈ ਨੂੰ ਹੋਵੇਗਾ

“ਸਿਖਲਾਈ ਕੈਂਪ ਚੜਦੀਕਲਾ ਨਾਲ ਚੱਲ ਰਿਹਾ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜੀ.ਐਚ.ਜੀ. ਅਕੈਡਮੀ ਵੱਲੋਂ ਬੱਚਿਆਂ ਦਾ ਸਲਾਨਾ ਸਿਖਲਾਈ ਕੈਂਪ 6 ਜੁਲਾਈ ਤੋਂ 16 ਜੁਲਾਈ ਤੱਕ ਹਾਲੈਡ ਪਾਰਕ ਵਿਖੇ ਪੂਰੇ ਜੋਸ਼, ਉਤਸ਼ਾਹ ਅਤੇ ਚੜਦੀਕਲਾ ਨਾਲ ਚਲਾਇਆ ਜਾ ਰਿਹਾ ਹੈ।  ਜਿੱਥੇ ਗਿੱਧੇ-ਭੰਗੜੇ ਅਤੇ ਸੱਭਿਆਚਾਰਕ ਸਿਖਲਾਈ ਦੇ ਨਾਲ-ਨਾਲ ਆਪਸੀ ਭਾਈਚਾਰੇ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਜਿੱਥੇ ਬੱਚੇ ਗਿੱਧੇ ਅਤੇ ਭੰਗੜੇ ਦੀ ਸਿਖਲਾਈ ਪ੍ਰਾਪਤ ਕਰਨ ਲਈ ਰੋਜ਼ਾਨਾ ਸ਼ਾਮ ਕੋਚਿੰਗ ਕਲਾਸਾਂ ਵਿੱਚ ਸ਼ਾਮਲ ਹੁੰਦੇ ਹਨ, ਉੱਥੇ ਸਥਾਨਕ ਬਜ਼ੁਰਗ ਮਾਪੇ ਵੀ ਰਲ ਬੈਠ ਪੰਜਾਬ ਨੂੰ ਯਾਦ ਕਰਦੇ ਹੋਏ ਬੱਚਿਆਂ ਦਾ ਹੌਂਸਲਾ ਵਧਾਉਣ ਦੇ ਨਾਲ-ਨਾਲ ਮਾਣ ਮਹਿਸੂਸ ਕਰਦੇ ਹਨ।
                    ਆਪਣੇ ਬੱਚਿਆਂ ਨੂੰ ਇਸ ਕੈਂਪ ਦਾ ਹਿੱਸਾ ਬਣਾਉ ਅਤੇ ਆਪ ਦੇਖਣ ਜਰੂਰ ਜਾਓ। ਜਿੱਥੇ ਤੁਹਾਨੂੰ ਇੱਕ ਨਵੇਂ ਵਸੇ ਪੰਜਾਬ ਦੀ ਤਸਵੀਰ ਨਜ਼ਰ ਆਵੇਗੀ। ਜੀ.ਐਚ. ਜੀ. ਅਕੈਡਮੀਂ ਦੁਆਰਾ ਸਲਾਨਾ ਅੰਤਰਰਾਸ਼ਟਰੀ ਯੁਵਕ ਮੇਲਾ 18 ਜੁਲਾਈ 2026, ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜ਼ੇ ਵੱਡੇ ਪੱਧਰ ‘ਤੇ ਸ਼ੁਰੂ ਹੋਵੇਗਾ। ਜਿਸ ਵਿੱਚ ਸਥਾਨਕ ਸਿੱਖਲਾਈ ਪ੍ਰਾਪਤ ਬੱਚਿਆਂ ਤੋਂ ਇਲਾਵਾ ਅਮਰੀਕਾ ਅਤੇ ਕਨੇਡਾ ਦੀਆਂ ਭੰਗੜਾ ਟੀਮਾਂ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਮਲ ਹੋ ਕੇ ਆਪਣੀ ਕਲਾ ਦੇ ਜੌਹਰ ਦਿਖਾਉਣਗੀਆਂ। ਇਸ ਸੰਸਥਾ ਦੇ ਮੌਢੀ ਮੈਂਬਰਾਂ ਵਿੱਚੋਂ ਪਰਮਜੀਤ ਧਾਲੀਵਾਲ ਅਤੇ ਉਦੈਦੀਪ ਸਿੱਧੂ ਨੇ ਕੈਂਪ ਵਿੱਚ ਚੱਲ ਰਹੇ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਸਮੂੰਹ ਸੰਸਥਾਵਾਂ ਅਤੇ ਭਾਈਚਾਰੇ ਨੂੰ ਕੈਂਪ ਅਤੇ ਅੰਤਰਰਾਸ਼ਟਰੀ ਯੁਵਕ ਮੇਲੇ ਵਿੱਚ ਸ਼ਾਮਲ ਹੋਣ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਸੱਦਾ  ਹੈ।  ਜਦ ਕਿ ਸੰਸਥਾ ਦੇ ਮੁੱਖ ਬੁਲਾਰੇ ਗੁਰਦੀਪ ਸ਼ੇਰਗਿੱਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਿਰਫ ਮੰਨੋਰੰਜਨ ਹੀ ਨਹੀਂ ਕਰੇਗਾ, ਬਲਕਿ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਇੱਕ ਵੱਡਾ ਉਪਰਾਲਾ ਵੀ ਹੈ। ਇਸ ਪ੍ਰੋਗਰਾਮ ਦੌਰਾਨ ਹਮੇਸ਼ਾ ਦੀ ਤਰ੍ਹਾਂ ਪੰਜਾਬੀ ਸਟੇਜਾਂ ਦਾ ਮਾਣ ਬੀਬੀ ਆਸ਼ਾ ਸ਼ਰਮਾ ਉਨ੍ਹਾਂ ਦੇ ਨਾਲ ਸਟੇਜ਼ ਸੰਚਾਲਨ ਕਰਨਗੇ।  ਜਦ ਕਿ  ਛੋਟੇ ਬੱਚਿਆਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਗਿੱਧੇ ਅਤੇ ਭੰਗੜੇ ਦੇ ਮਾਹਰ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।

LEAVE A REPLY

Please enter your comment!
Please enter your name here