ਨਹੀਂ ਰਹੇ ਪ੍ਰਮੁੱਖ ਭਾਸ਼ਾ ਵਿਗਿਆਨੀ ਡਾ ਇਕਬਾਲ ਕੌਰ ਸੌਂਧ

0
13
ਅੰਮ੍ਰਿਤਸਰ, 14 ਜੁਲਾਈ :-
ਸਾਹਿਤਕ ਹਲਕਿਆਂ ਵਿਚ ਇਹ ਖਬਰ ਦੁੱਖ ਨਾਲ ਪੜੀ ਜਾਵੇਗੀ ਕਿ ਉੱਘੇ ਪੰਜਾਬੀ ਵਿਦਵਾਨ, ਆਲੋਚਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ ਇਕਬਾਲ ਕੌਰ ਸੌਂਧ ਅਕਾਲ ਚਲਾਣਾ ਕਰ ਗਏ ਹਨ। ਉਹਨਾ ਸਿਹਤ ਪਿਛਲੇ ਕੁਝ ਦਿਨਾ ਤੋਂ ਢਿਲੀ ਮੱਠੀ ਸੀ ਅਤੇ ਉਹ ਜੇਰੇ ਇਲਾਜ਼ ਸਨ।
ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰਧਾਨ ਦਰਸ਼ਨ ਬੁੱਟਰ, ਸ਼ੁਸ਼ੀਲ ਦੁਸਾਂਝ, ਮੱਖਣ ਕੁਹਾੜ ਅਤੇ ਦੀਪ ਦੇਵਿੰਦਰ ਸਿੰਘ ਨੇ ਦਸਿਆ ਕਿ 1939 ਨੂੰ ਦੇਸ਼ ਭਗਤ ਪਰਿਵਾਰ ਵਿਚ ਜਨਮੇ ਡਾ. ਸੌਧ ਨੇ ਕਹਾਣੀ ਸੰਗ੍ਰਿਹ ‘ਬਟਵਾਰਾ’, “ਬੁੱਢੇ ਥੇਹ ਦੀ ਹੂਕ”,”ਦਿਲ ਦੀਆਂ ਬਾਤੀਂ”, ਭਗਤ ਨਾਮਦੇਵ ਰਚਨਾ ਸੰਸਾਰ ਸਮੇਤ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਭਗਤ ਨਾਮਦੇਵ ਚੇਅਰ’ ਦੇ ਪਹਿਲੇ ਮੁਖੀ ਵਜੋਂ ਸੇਵਾ ਨਿਭਾਉਂਦੇ ਹੋਏ ਉਨ੍ਹਾਂ ਨੇ ਭਗਤੀ ਲਹਿਰ, ਭਗਤਾਂ ਦੀ ਬਾਣੀ ਅਤੇ ਮੱਧਕਾਲੀਨ ਪੰਜਾਬੀ ਸਾਹਿਤ ‘ਤੇ ਵਿਸ਼ੇਸ਼ ਕੰਮ ਕਰਵਾਇਆ ਅਤੇ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਭਵਿੱਖ ਬਾਰੇ ਆਪਣੇ ਖੋਜ-ਪੱਤਰ ਪੜ੍ਹਦੇ ਰਹਿੰਦੇ ਹਨ।
ਉਹਨਾਂ ਦੇ ਬੇਟੇ ਡਾ ਸਰਤਾਜ ਸਿੰਘ ਤੋਂ ਪਰਾਪਤ ਜਾਣਕਾਰੀ ਮੁਤਾਬਕ ਉਹਨਾ ਦਾ ਅੰਤਿਮ ਸੰਸਕਾਰ ਕਲ ਸਵੇਰੇ ਗਿਆਰਾਂ ਵਜੇ ਕੀਤਾ ਜਾਵੇਗਾ।

LEAVE A REPLY

Please enter your comment!
Please enter your name here