ਜੋਨ ਪੱਖੋ ਕਲਾਂ ਦੀਆਂ ਸਕੂਲ ਖੇਡਾਂ ਸਫਲਤਾਪੂਰਵਕ ਸੰਪੰਨ
ਖੋ–ਖੋ ‘ਚ ਸਹਸ ਭੈਣੀ ਫੱਤਾ ਦੇ ਮੁੰਡੇ ਤੇ ਜੀ.ਐਸ. ਸਕੂਲ ਧੌਲਾ ਦੀਆਂ ਕੁੜੀਆਂ ਜੇਤੂ
ਬਰਨਾਲਾ, 13 ਅਗਸਤ (): ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਸੁਨੀਤਇੰਦਰ ਸਿੰਘ ਗਿੱਲ ਅਤੇ ਉੱਪ–ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀਆਂ 70ਵੀਆਂ ਜੋਨ ਪੱਧਰੀ ਸਕੂਲ ਖੇਡਾਂ ਦੇ ਮੁਕਾਬਲੇ ਅੱਜ ਸਫਲਤਾਪੂਰਵਕ ਸੰਪੰਨ ਹੋ ਗਏ ਹਨ। ਅੱਜ ਅਖੀਰਲੇ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਜੀ.ਐਸ. ਪਬਲਿਕ ਸਕੂਲ ਧੌਲਾ ਦੇ ਚੇਅਰਮੈਨ ਰਿਸ਼ਵ ਜੈਨ, ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਅਤੇ ਪ੍ਰਿੰਸੀਪਲ ਮੋਨਿਕਾ ਸਤੀਜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਵੱਧ–ਚੜ੍ਹ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜੋਨਲ ਸਕੱਤਰ ਡੀਪੀਈ ਅਮਨਦੀਪ ਕੌਰ ਨੇ ਦੱਸਿਆ ਕਿ ਖੋ–ਖੋ (ਲੜਕੇ) ਅੰਡਰ 14 ਸਾਲ ਵਿੱਚ ਸਹਸ ਭੈਣੀ ਫੱਤਾ, ਸੰਤ ਲੌਂਗਪੁਰੀ ਬ੍ਰਿਲਿਐਂਟ ਸਕੂਲ ਪੱਖੋ ਕਲਾਂ ਅਤੇ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ, ਅੰਡਰ 17 ਵਿੱਚ ਸਹਸ ਭੈਣੀ ਫੱਤਾ, ਬਾਬਾ ਸਿੱਧ ਭੋਇ ਅਕੈਡਮੀ ਰੂੜੇਕੇ ਕਲਾਂ ਅਤੇ ਸੰਤ ਲੌਂਗਪੁਰੀ ਬ੍ਰਿਲਿਐਂਟ ਸਕੂਲ ਪੱਖੋ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।
ਖੋ–ਖੋ ਲੜਕੀਆਂ ਦੇ ਵਰਗ ਵਿੱਚ ਅੰਡਰ 14 ਵਿੱਚੋਂ ਸੰਤ ਲੌਂਗਪੁਰੀ ਬ੍ਰਿਲਿਐਂਟ ਸਕੂਲ ਪੱਖੋ ਕਲਾਂ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਤੇ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ, ਅੰਡਰ 17 ਵਿੱਚ ਜੀ.ਐਸ. ਪਬਲਿਕ ਸਕੂਲ ਧੌਲਾ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਤੇ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ 19 ਸਾਲ ਵਿੱਚ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ ਅਤੇ ਬਾਬਾ ਸਿੱਧ ਭੋਇ ਅਕੈਡਮੀ ਰੂੜੇਕੇ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਲੈਕਚਰਾਰ ਮਹਿੰਦਰ ਕੌਰ, ਜਸਪਿੰਦਰ ਕੌਰ, ਅਮਨਦੀਪ ਕੌਰ, ਹਰਦੀਪ ਕੌਰ, ਗੁਰਦੀਪ ਸਿੰਘ ਬੁਰਜਹਰੀ, ਜਸਪ੍ਰੀਤ ਸਿੰਘ, ਕੇਵਲ ਸਿੰਘ, ਗੁਰਚੇਤ ਸਿੰਘ, ਸੁਖਰਾਜ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ, ਰਵੀ ਰਾਮ, ਸੁਖਜਿੰਦਰ ਸਿੰਘ, ਹਰਜੀਤ ਸਿੰਘ ਜੋਗਾ ਸਮੇਤ ਜੋਨ ਅਧੀਨ ਆਉਂਦੇ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੰਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।
ਫੋਟੋ ਕੈਪਸ਼ਨ : ਜੀ.ਐਸ. ਸਕੂਲ ਧੌਲਾ ਵਿਖੇ ਖੋ–ਖੋ ਦੇ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਸਕੂਲ ਦੇ ਚੇਅਰਮੈਨ ਅਤੇ ਅਧਿਆਪਕ।







