ਪਿੰਡ ਰਾਊਵਾਲ ਵਿਖੇ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਅਧਾਰਿਤ ਪ੍ਰਤੀਯੋਗੀ  ਪ੍ਰੀਖਿਆ 30 ਨੂੰ – ਲੈਕ: ਹਰਭਿੰਦਰ ਸਿੰਘ “ਮੁੱਲਾਂਪੁਰ”

0
10
ਪ੍ਰੈਸ ਨੋਟ

ਪਿੰਡ ਰਾਊਵਾਲ ਵਿਖੇ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਅਧਾਰਿਤ ਪ੍ਰਤੀਯੋਗੀ  ਪ੍ਰੀਖਿਆ 30 ਨੂੰ – ਲੈਕ: ਹਰਭਿੰਦਰ ਸਿੰਘ “ਮੁੱਲਾਂਪੁਰ”
ਪ੍ਰਬੁੱਧ ਭਾਰਤ ਫਾਊਂਡੇਸ਼ਨ ਗੁਰਾਇਆ (ਜਲੰਧਰ) ਵੱਲੋਂ ਹਰ ਵਰੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਸੰਘਰਸ਼,ਭਾਰਤ ਦੇ ਲੋਕਤੰਤਰ ਵਿੱਚ ਉਹਨਾਂ ਦੇ ਉੱਘੇ ਯੋਗਦਾਨ  ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਦੇ ਮਨੋਰਥ ਨਾਲ  ਪੰਜਾਬ ਭਰ ਵਿੱਚ ਪ੍ਰਤੀਯੋਗੀ ਪ੍ਰੀਖਿਆ ਕਰਵਾਈ ਜਾਂਦੀ ਹੈ। ਲੈਕਚਰਾਰ ਹਰਭਿੰਦਰ ਸਿੰਘ ਮੁੱਲਾਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਗਰੁੱਪਾਂ ਵਿੱਚ ਕਰਵਾਈ ਜਾਣ ਵਾਲੀ ਇਸ ਪ੍ਰੀਖਿਆ ਵਾਸਤੇ ਪੰਜਾਬ ਭਰ ਵਿੱਚੋਂ ਪਹਿਲੇ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 50 ਹਜਾਰ 20 ਹਜਾਰ ਤੇ 10 ਹਜਾਰ ਦੇ ਇਨਾਮ ਤਕਸੀਮ ਕੀਤੇ ਜਾਂਦੇ ਹਨ । ਇਸ ਸਾਲ ਪਿੰਡ ਦੇ ਸਰਪੰਚ ਸਰਦਾਰ ਦਲਜੀਤ ਸਿੰਘ, ਪੰਚ ਸੁਖਵਿੰਦਰ ਸਿੰਘ ਖਾਲਸਾ ਫੌਜੀ ਅਤੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ  ਗੁਰਦੀਪ ਸਿੰਘ ਤੇ ਸਮੂਹ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਇਹ ਪ੍ਰੀਖਿਆ ਸਰਕਾਰੀ ਹਾਈ ਸਕੂਲ ਰਊਵਾਲ ਵਿਖੇ ਮਿਤੀ 30 ਅਗਸਤ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਕਰਵਾਈ ਜਾ ਰਹੀ ਹੈ । ਜਿਸ ਵਿੱਚ ਸਕੂਲ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ ਪ੍ਰੀਖਿਆ ਉਪਰੰਤ ਵਿਦਿਆਰਥੀਆਂ ਨੂੰ ਪ੍ਰੋਫੈਸਰ ਐਸ .ਐਸ. ਕੌਲ  ਮੈਮੋਰੀਅਲ  ਟਰੱਸਟ ਦੇ ਮੈਂਬਰਾਂ ਵੱਲੋਂ  ਸਟੇਸ਼ਨਰੀ ਵੰਡ ਕੇ ਉਹਨਾਂ ਦੀ ਹੌਸਲਾ ਅਫਜਾਈ  ਕੀਤੀ ਜਾਵੇਗੀ ।

LEAVE A REPLY

Please enter your comment!
Please enter your name here