ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਣਿਆ ਜੋਨਲ ਯੁਵਕ ਮੇਲਾ 2026 ਦਾ ਓਵਰਆਲ ਚੈਂਪੀਅਨ

0
11
ਗੁਰੂ ਨਾਨਕ ਦੇਵ  ਯੂਨੀਵਰਸਿਟੀ ਦੇ ਸਤਿਕਾਰਯੋਗ ਵਾਈਸ ਚਾਂਸਲਰ ਪ੍ਰੋਫੈਸਰ (ਡਾ.)ਕਰਮਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ,ਡੀਨ ਕਾਲਜਸ ਪ੍ਰੋਫੈਸਰ (ਡਾ.) ਸਰੋਜ ਅਰੋੜਾ ਜੀ ਦੀ ਅਗਵਾਈ ਅਤੇ   ਡਾਇਰੈਕਟਰ ਯੁਵਕ ਭਲਾਈ ਵਿਭਾਗ ਡਾ. ਅਮਨਦੀਪ ਸਿੰਘ ਦੇ ਸੁਚੱਜੇ ਸੰਚਾਲਨ ਹੇਠ  ਕਰਵਾਏ ਗਏ ਜੋਨਲ ਯੁਵਕ ਮੇਲੇ ਵਿੱਚ ਬੀ- ਜ਼ੋਨ ਦੇ ਅੰਤਰਗਤ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਨੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਦੀ ਰਹਿਨੁਮਾਈ ਵਿੱਚ ਓਵਰ ਆਲ ਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੀ l ਯੁਵਕ ਮੇਲੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਨੇ ਪੰਜਾਬੀ ਭਾਸ਼ਣ, ਪੰਜਾਬੀ ਵਾਦ-ਵਿਵਾਦ, ਪਹਿਰਾਵਾ ਪ੍ਰਦਰਸ਼ਨੀ, ਕਵੀਸ਼ਰੀ ਅਤੇ ਗਰੁੱਪ ਸ਼ਬਦ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, ਅੰਗਰੇਜ਼ੀ ਵਾਦ-ਵਿਵਾਦ, ਕਵਿਤਾ ਉਚਾਰਨ ਅਤੇ ਕੋਰੀਓਗ੍ਰਾਫੀ ਵਿੱਚ ਦੂਜਾ ਸਥਾਨ ਅਤੇ ਪੇਂਟਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਯੋਗ ਮਾਰਗਦਰਸ਼ਨ ਸਦਕਾ ਕਾਲਜ ਨੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੂੰ ਪਛਾੜਦਿਆਂ  ਕਾਲਜ ਨੇ ਪਹਿਲੀ ਵਾਰ ਓਵਰਆਲ ਚੈਂਪੀਅਨ ਟਰਾਫ਼ੀ ਆਪਣੇ ਨਾਮ ਕੀਤੀ। ਇਸ ਮੌਕੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਜੇਤੂ ਵਿਦਿਆਰਥੀਆਂ, ਸਟਾਫ ਮੈਂਬਰ, ਆਈਟਮ ਕੋਚ  ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।ਕਾਲਜ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਮੁੱਚੇ ਕਾਲਜ ਪਰਿਵਾਰ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਹੈ। ਯੂਥ ਫੈਸਟੀਵਲ ਦੇ ਇਸ ਪ੍ਰੋਗਰਾਮ ਵਿੱਚ ਕਰਮਬੀਰ ਸਿੰਘ, ਹੀਰਾ ਲਾਲ, ਮਨੂ ਬਾਲਾ ਤੇ ਮਨਦੀਪ ਸਿੰਘ ਵੱਲੋਂ ਅਹਿਮ ਭੂਮਿਕਾ ਅਦਾ ਕੀਤੀ ਗਈ l

LEAVE A REPLY

Please enter your comment!
Please enter your name here