ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀ ਫੈਲਣ ਤੋਂ ਬਚਾਅ ਲਈ ਸਰਗਰਮ ਉਪਰਾਲੇ ਕਰਨ ਅਧਿਕਾਰੀ-ਡਿਪਟੀ ਕਮਿਸ਼ਨ

      ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀ ਫੈਲਣ ਤੋਂ ਬਚਾਅ ਲਈ ਸਰਗਰਮ ਉਪਰਾਲੇ ਕਰਨ ਅਧਿਕਾਰੀ-ਡਿਪਟੀ ਕਮਿਸ਼ਨ       ਡਿਪਟੀ ਕਮਿਸ਼ਨਰ ਨੇ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਦੀ ਜਾਂਚ ਅਤੇ ਫੌਗਿੰਗ ਕਰਨ ਦੇ ਦਿੱਤੇ ਆਦੇਸ਼        ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ-ਡਿਪਟੀ ਕਮਿਸ਼ਨਰ ਨਵਜੋਤ ਕੌਰ   ਮਾਨਸਾ, 12 ਸਤੰਬਰ:   ਪਿਛਲੇ ਦਿਨਾਂ ਦੌਰਾਨ ਭਾਰੀ ਮਾਤਰਾ ਵਿਚ ਹੋਈ ਬਰਸਾਤ ਕਰਕੇ ਜਿੰਨ੍ਹਾਂ ਇਲਾਕਿਆਂ ਵਿਚ ਪਾਣੀ ਜਮ੍ਹਾਂ ਹੋਇਆ ਉੱਥੇ ਤੁਰੰਤ ਪਾਣੀ ਦੀ ਜਾਂਚ ਅਤੇ ਫੌਗਿੰਗ ਕਰਵਾਈ ਜਾਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, IAS ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਇਕ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੇ।   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਵਿਚ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇੰਨ੍ਹਾਂ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋੜੀਂਦੇ ਕਾਰਜ ਕਰਨੇ ਜ਼ਰੂਰੀ ਹਨ।   ਉਨ੍ਹਾਂ ਕਿਹਾ ਕਿ ਸਕੂਲਾਂ, ਆਂਗਣਵਾੜੀਆਂ ਵਿਚ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਕਲੋਰੀਨੇਸ਼ਨ ਕੀਤੀ ਜਾਵੇ। ਪ੍ਰਭਾਵਿਤ ਲੋਕਾਂ ਲਈ ਦਵਾਈਆਂ ਦਾ ਮੁਕੰਮਲ ਪ੍ਰਬੰਧ ਰੱਖਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਪਾਣੀ ਅਤੇ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੁਦਰਤੀ ਆਫ਼ਤ ਦੀ ਮਾਰ ਵਿਚ ਆਏ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ 'ਤੇ ਆ ਸਕੇ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਨਾਲ ਫੈਲਣ ਵਾਲੀਆਂ ਤੇ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਰਗਰਮ ਉਪਰਾਲੇ ਕੀਤੇ ਜਾਣ।   ਇਸ ਮੌਕੇ ਐਸ.ਡੀ.ਐਮ. ਮਾਨਸਾ ਸ੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਅਜੀਤ ਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ, ਐਕਸੀਅਨ ਰਜਿੰਦਰ ਗਰਗ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।  

ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਮੁੜ ਪੱਟੜੀ ਉਤੇ ਆਉਣ ਲੱਗੀ ਹੜ੍ਹ ਪੀੜਤਾਂ ਦੀ ਜ਼ਿੰਦਗੀ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਮੁੜ ਪੱਟੜੀ ਉਤੇ ਆਉਣ ਲੱਗੀ ਹੜ੍ਹ ਪੀੜਤਾਂ ਦੀ ਜ਼ਿੰਦਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 100 ਫੀਸਦੀ ਸੜਕੀ, ਬਿਜਲੀ ਤੇ ਪਾਣੀ ਸਪਲਾਈ ਮੁੜ ਬਹਾਲ– ਹਰਜੋਤ ਸਿੰਘ ਬੈਂਸ ਡਾ ਬਲਬੀਰ...

ਬਰਸਾਤ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਪੂਰਤੀ ਕੀਤੀ ਜਾਵੇਗੀ-ਬਰਿੰਦਰ ਗੋਇਲ

ਬਰਸਾਤ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਪੂਰਤੀ ਕੀਤੀ ਜਾਵੇਗੀ-ਬਰਿੰਦਰ ਗੋਇਲ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ ਬਰਸਾਤ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਪੂਰਤੀ ਕੀਤੀ ਜਾਵੇਗੀ-ਬਰਿੰਦਰ ਗੋਇਲ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ...

ਪੰਜਾਬ ਤੁਹਾਡਾ ਕਰਜ਼ਦਾਰ ਹੈ: ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੇ ਸਮਾਜ ਸੇਵੀਆਂ ਦਾ ਮੁੱਖ...

*ਮੁੱਖ ਮੰਤਰੀ ਦਫ਼ਤਰ, ਪੰਜਾਬ* *ਪੰਜਾਬ ਤੁਹਾਡਾ ਕਰਜ਼ਦਾਰ ਹੈ: ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੇ ਸਮਾਜ ਸੇਵੀਆਂ ਦਾ ਮੁੱਖ ਮੰਤਰੀ ਵੱਲੋਂ ਧੰਨਵਾਦ* *ਹਸਪਤਾਲ ਤੋਂ ਪ੍ਰਸਿੱਧ ਗਾਇਕ ਮਨਕੀਰਤ ਔਲਖ ਅਤੇ ਉਦਯੋਗਪਤੀ ਪ੍ਰਿਤਪਾਲ ਸਿੰਘ ਨਾਲ ਗੱਲਬਾਤ* ਚੰਡੀਗੜ੍ਹ, 10 ਸਤੰਬਰ: ਪੰਜਾਬ ਦੇ...

ਹੜ੍ਹਾਂ ਤੋਂ ਲੋਕਾਂ ਦੇ ਬਚਾਅ ਲਈ 115 ਰਾਹਤ ਕੈਂਪ ਜਾਰੀ, 4533 ਲੋਕਾਂ ਨੂੰ ਦਿੱਤਾ...

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਹੜ੍ਹਾਂ ਤੋਂ ਲੋਕਾਂ ਦੇ ਬਚਾਅ ਲਈ 115 ਰਾਹਤ ਕੈਂਪ ਜਾਰੀ, 4533 ਲੋਕਾਂ ਨੂੰ ਦਿੱਤਾ ਆਸਰਾ: ਹਰਦੀਪ ਸਿੰਘ ਮੁੰਡੀਆਂ ਹੁਣ ਤੱਕ 23297 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢਿਆ ਬਾਹਰ ਪਿਛਲੇ 24...

ਪੁੰਜ ਬ੍ਰਾਹਮਣ ਗੌਤਮ ਗੋਤਰ ਦੇ ਪਰਿਵਾਰਾਂ ਦੇ ਜਠੇਰਿਆਂ ਦਾ ਮੇਲਾ ਡੱਲ ਪਿੰਡ ਵਿਖੇ 14...

ਪੁੰਜ ਬ੍ਰਾਹਮਣ ਗੌਤਮ ਗੋਤਰ ਦੇ ਪਰਿਵਾਰਾਂ ਦੇ ਜਠੇਰਿਆਂ ਦਾ ਮੇਲਾ ਡੱਲ ਪਿੰਡ ਵਿਖੇ 14 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਸ਼੍ਰੀ ਰਾਮਾਇਣ ਜੀ ਦਾ ਪਾਠ ,ਸਤਸੰਗ ਕੀਰਤਨ ਅਤੇ ਭੰਡਾਰਾ ਲਗਾਇਆ ਜਾਵੇਗਾ 9 ਸਤੰਬਰ ਖੇਮਕਰਨ ਮਨਜੀਤ ਸ਼ਰਮਾਂ ਪੁੰਜ...

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ...

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਦਾ ਕੀਤਾ ਗਿਆ ਦੌਰਾ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਹੋਏ  ਧੁੱਸੀ ਬੰਨ ਤੇ ਵੀ ਪਹੁੰਚੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ ਹਰ ਸੰਭਵ ਮਦਦ ਦੇਣ...

ਹਜ਼ਾਰਾਂ ਕਰੋੜ ਦੇ ਨੁਕਸਾਨ ਲਈ ਇੱਕ ਛੋਟਾ ਜਿਹਾ ਰਾਹਤ ਪੈਕੇਜ, ਪੰਜਾਬੀਆਂ ਨਾਲ ਇੱਕ ਭੱਦਾ...

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਹਜ਼ਾਰਾਂ ਕਰੋੜ ਦੇ ਨੁਕਸਾਨ ਲਈ ਇੱਕ ਛੋਟਾ ਜਿਹਾ ਰਾਹਤ ਪੈਕੇਜ, ਪੰਜਾਬੀਆਂ ਨਾਲ ਇੱਕ ਭੱਦਾ ਮਜ਼ਾਕ: ਚੀਮਾ ਇੰਨੀ ਮਦਦ ਤਾਂ ਮੋਦੀ ਜੀ ਨੇ ਅਫਗਾਨਿਸਤਾਨ ਨੂੰ ਵੀ ਭੇਜ ਦਿੱਤੀ ਹੋਵੇਗੀ ਜੇਕਰ ਮੋਦੀ ਜੀ...

ਧਾਨ ਮੰਤਰੀ ਜੀ 1600 ਕਰੋੜ ਰੁਪਏ ਨਾਲ ਕੁੱਝ ਨਹੀਂ ਬਣਨਾ, ਘੱਟੋ-ਘੱਟ 20 ਹਜ਼ਾਰ ਕਰੋੜ...

ਧਾਨ ਮੰਤਰੀ ਜੀ 1600 ਕਰੋੜ ਰੁਪਏ ਨਾਲ ਕੁੱਝ ਨਹੀਂ ਬਣਨਾ, ਘੱਟੋ-ਘੱਟ 20 ਹਜ਼ਾਰ ਕਰੋੜ ਦੀ ਅੰਤਰਿਮ ਰਾਹਤ ਦੇਵੋ- ਹਰਦੀਪ ਸਿੰਘ ਮੁੰਡੀਆ ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਏ ਨਾਲ ਕੁੱਝ ਨਹੀਂ ਬਣਨਾ, ਘੱਟੋ-ਘੱਟ 20 ਹਜ਼ਾਰ ਕਰੋੜ...

ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ–ਰਾਜ ਸਰਕਾਰ ਤੇ ਸਮੂਹ ਪੰਜਾਬੀ ਅੱਗੇ ਆਉਣ: ਸੰਤ ਬਾਬਾ...

ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ–ਰਾਜ ਸਰਕਾਰ ਤੇ ਸਮੂਹ ਪੰਜਾਬੀ ਅੱਗੇ ਆਉਣ: ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਪ੍ਰੈੱਸ ਨੋਟ ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ–ਰਾਜ ਸਰਕਾਰ ਤੇ ਸਮੂਹ ਪੰਜਾਬੀ ਅੱਗੇ ਆਉਣ: ਸੰਤ ਬਾਬਾ ਦਰਸ਼ਨ ਸਿੰਘ...