ਸਠਿਆਲਾ ਕਾਲਜ ਵਿਖੇ ਗਉੜੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚਲਾਈ ਜਾ ਰਹੀ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਕਾਲਜ ਵਿੱਚ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਗਉੜੀ ਸੁਖਮਨੀ ਸਾਹਿਬ...

ਸਰਕਾਰੀ ਐਲੀਮੈਂਟਰੀ ਸਕੂਲ ਬਾਕੀਪੁਰ ਦੇ ਅਧਿਆਪਕਾਂ ਨੇ ਮਨਾਇਆ ਤੀਆਂ ਦਾ ਤਿਓਹਾਰ

ਸਰਕਾਰੀ ਐਲੀਮੈਂਟਰੀ ਸਕੂਲ ਬਾਕੀਪੁਰ ਦੇ ਅਧਿਆਪਕਾਂ ਨੇ ਮਨਾਇਆ ਤੀਆਂ ਦਾ ਤਿਓਹਾਰ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,7 ਅਗਸਤ ਤੀਆਂ ਦਾ ਤਿਉਹਾਰ ਪੰਜਾਬ ਦੇ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹੈ।ਸਾਉਣ ਦਾ ਮਹੀਨਾ ਆਉਣ 'ਤੇ ਸਾਰੀਆਂ ਹੀ ਮੁਟਿਆਰਾਂ ਦੇ ਮਨਾਂ ਵਿੱਚ...

ਢਾਹਾਂ ਕਲੇਰਾਂ ਹਸਪਤਾਲ ਦੇ ਮੈਡੀਸਨ ਮਾਹਿਰ ਡਾ. ਵਿਵੇਕ ਗੁੰਬਰ ਨੇ ਵਧੀਆ ਇਲਾਜ ਕਰਕੇ ਗੰਭੀਰ...

ਢਾਹਾਂ ਕਲੇਰਾਂ ਹਸਪਤਾਲ ਦੇ ਮੈਡੀਸਨ ਮਾਹਿਰ ਡਾ. ਵਿਵੇਕ ਗੁੰਬਰ ਨੇ ਵਧੀਆ ਇਲਾਜ ਕਰਕੇ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ 27 ਸਾਲਾ ਨੌਜਵਾਨ ਦਾ ਜੀਵਨ ਬਚਾਇਆ ਢਾਹਾਂ ਕਲੇਰਾਂ ਹਸਪਤਾਲ ਦੇ ਮੈਡੀਸਨ ਮਾਹਿਰ ਡਾ. ਵਿਵੇਕ ਗੁੰਬਰ ਨੇ ਵਧੀਆ ਇਲਾਜ...

ਮਾਸਟਰ ਕਾਡਰ ਤੋਂ ਲੈਕਚਰਾਰਾਂ ਦੀਆਂ ਪ੍ਰਮੋਸਨਾਂ ਜਲਦ….ਕਨਵੀਨਰ ਸਾਂਝਾ ਅਧਿਆਪਕ ਮੋਰਚਾ

ਮਾਸਟਰ ਕਾਡਰ ਤੋਂ ਲੈਕਚਰਾਰਾਂ ਦੀਆਂ ਪ੍ਰਮੋਸਨਾਂ ਜਲਦ....ਕਨਵੀਨਰ ਸਾਂਝਾ ਅਧਿਆਪਕ ਮੋਰਚਾ    ਅਧਿਆਪਕ ਮੋਰਚੇ ਦੇ ਕਨਵੀਨਰ ਸ. ਬਲਜੀਤ ਸਿੰਘ ਸਲਾਣਾਂ ਅਤੇ ਸ. ਬਾਜ ਸਿੰਘ ਖਹਿਰਾ ਦੀ ਅਗਵਾਈ ਵਿੱਚ ਅੱਜ ਉਚੇਚੇ ਤੌਰ ਮਾਸਟਰ ਤੋਂ ਲੈਕਚਰਾਰ ਪ੍ਰਮੋਸ਼ਨਾਂ ਸਬੰਧੀ...

ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦਾ ਪਿੰਡ ਕਾਲੇ ਕੇ ਦੇ ਇੱਕ ਨੌਜਵਾਨ ਦੀ ਭੇਦ...

ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦਾ ਪਿੰਡ ਕਾਲੇ ਕੇ ਦੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼ ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ) ਪਰਿਵਾਰ ਦਾ ਕਹਿਣਾ ਹੈ ਕਿ 3 ਦੋਸਤ ਇਸ ਨੂੰ ਨਾਲ ਲੈ...

ਵਿਨੇਸ਼ ਫੋਗਾਟ ਚੈਂਪੀਅਨ ਹੈ ਅਤੇ ਚੈਂਪੀਅਨ ਹੀ ਰਹੇਗੀ, ਉਸਦੇ ਓਲੰਪਿਕ ਵਿੱਚ ਅਯੋਗ ਹੋਣ ਤੇ...

ਵਿਨੇਸ਼ ਫੋਗਾਟ ਚੈਂਪੀਅਨ ਹੈ ਅਤੇ ਚੈਂਪੀਅਨ ਹੀ ਰਹੇਗੀ, ਉਸਦੇ ਓਲੰਪਿਕ ਵਿੱਚ ਅਯੋਗ ਹੋਣ ਤੇ ਸਿਆਸੀ ਆਗੂ ਸਵਾਰਥ ਹਿੱਤ ਲਈ ਬਿਆਨਬਾਜ਼ੀ ਕਰ ਰਹੇ ਹਨ-ਗਰਚਾ ਲੁਧਿਆਣਾ, 7 ਅਗਸਤ ( )- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰਪਾਲ...

ਡੀ.ਏ.ਵੀ.ਕਾਲਜ ਜਲੰਧਰ ਵਿਖੇ ਯੂਨੀਅਨ ਬਜਟ 2024 ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ

ਡੀ.ਏ.ਵੀ.ਕਾਲਜ ਜਲੰਧਰ ਵਿਖੇ ਯੂਨੀਅਨ ਬਜਟ 2024 ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਯੂਨਿਟ ਵੱਲੋਂ, ਕਾਲਜ ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਬਜਟ 2024 ਉੱਪਰ ਵਿਸ਼ੇਸ਼ ਲੈਕਚਰ ਦਾ ਆਯੋਜਨ ਕਰਵਾਇਆ...

ਗੁਰਜੀਤ ਸਿੰਘ ਔਜਲਾ ਨੇ ਵਾਹਗਾ ਸਰਹੱਦ ਵਪਾਰ ਨੂੰ ਖੋਲ੍ਹਣ ਦਾ ਮੁੱਦਾ ਉਠਾਇਆ।

ਗੁਰਜੀਤ ਸਿੰਘ ਔਜਲਾ ਨੇ ਵਾਹਗਾ ਸਰਹੱਦ ਵਪਾਰ ਨੂੰ ਖੋਲ੍ਹਣ ਦਾ ਮੁੱਦਾ ਉਠਾਇਆ। 1965 ਅਤੇ 71 ਦੀਆਂ ਜੰਗਾਂ ਤੋਂ ਬਾਅਦ ਵੀ ਵਪਾਰ ਬੰਦ ਨਹੀਂ ਹੋਇਆ - ਔਜਲਾ ਅੰਮਿ੍ਤਸਰ- ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ...

ਬੀਕੇਯੂ ਏਕਤਾ ਡਕੌਂਦਾ ਦੀ ਔਰਤ ਵਿੰਗ ਦੀ ਚੋਣ ‘ਚ ਹਰਦੀਪ ਕੌਰ ਨੂੰ ਪ੍ਰਧਾਨ ਅਤੇ...

ਬੀਕੇਯੂ ਏਕਤਾ ਡਕੌਂਦਾ ਦੀ ਔਰਤ ਵਿੰਗ ਦੀ ਚੋਣ 'ਚ ਹਰਦੀਪ ਕੌਰ ਨੂੰ ਪ੍ਰਧਾਨ ਅਤੇ ਹਰਪ੍ਰੀਤ ਕੌਰ ਨੂੰ ਜਨਰਲ ਸਕੱਤਰ ਚੁਣੇ ਗਏ ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਦੇ ਨਾਲ-ਨਾਲ ਜਥੇਬੰਦਕ ਮਜਬੂਤੀ...

ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ

ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ ਕੁਆਲਾਲੰਪੁਰ - ਅੰਮ੍ਰਿਤਸਰ ਵਿਚਕਾਰ ਉਡਾਣਾਂ ‘ਚ ਵਾਧੇ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸੁਆਗਤ ਅਗਸਤ 4, 2024: ਪੰਜਾਬ ਦੇ ਸਭ ਤੋਂ ਵੱਡੇ ਅਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਵਿੱਚ ਅਗਸਤ ਦੇ ਮਹੀਨੇ ਤੋਂ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਨੇ 1 ਅਗਸਤ ਤੋਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦਰਮਿਆਨ ਆਪਣੀਆਂ ਹਫ਼ਤੇ ‘ਚ ਚਾਰ ਉਡਾਣਾਂ ਦੀ ਗਿਣਤੀ ਨੂੰ ਰੋਜ਼ਾਨਾ ਕਰ ਦਿੱਤਾ ਹੈ। ਇਸ ਵਾਧੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਉਨ੍ਹਾਂ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਦੀਆਂ ਹੁਣ ਰੋਜ਼ਾਨਾਂ ਉਡਾਣਾਂ ਦੇ ਨਾਲ-ਨਾਲ ਏਅਰ ਏਸ਼ੀਆ ਐਕਸ ਦੀਆਂ ਹਫ਼ਤੇ ‘ਚ ਚਾਰ ਅਤੇ ਬੈਟਿਕ ਏਅਰ ਦੀਆਂ ਤਿੰਨ ਉਡਾਣਾਂ ਨਾਲ ਕੁਆਲਾਲੰਪੁਰ ਅਤੇ ਅੰਮ੍ਰਿਤਸਰ ਵਿਚਕਾਰ ਉਪਲੱਬਧ ਸੀਟਾਂ ‘ਚ ਮਹੱਤਵਪੂਰਨ ਵਾਧਾ ਹੋਇਆ ਹੈ। ਪੰਜਾਬ ਦੇ ਯਾਤਰੀਆਂ ਤੋਂ ਇਲਾਵਾ, ਇਹਨਾਂ 28 ਹਫ਼ਤਾਵਾਰੀ ਉਡਾਣਾਂ ਤੋਂ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼, ਜੰਮੂ ਅਤੇ ਹਰਿਆਣਾ ਦੇ ਯਾਤਰੀ ਵੀ ਲਾਭ ਲੈ ਰਹੇ ਹਨ। ਗੁਮਟਾਲਾ ਨੇ ਕਿਹਾ, "ਅਸੀਂ ਅੰਮ੍ਰਿਤਸਰ, ਪੰਜਾਬ ਅਤੇ ਦੱਖਣ-ਪੂਰਬੀ ਏਸ਼ੀਆ ਦੇ ਪ੍ਰਮੁੱਖ ਸ਼ਹਿਰਾਂ ਵਿਚਕਾਰ ਵਧ ਰਹੇ ਹਵਾਈ ਸੰਪਰਕ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਉਡਾਣਾਂ ਵਿੱਚ ਵਾਧੇ ਨਾਲ ਸਾਡੇ ਭਾਈਚਾਰੇ ਲਈ ਦਿੱਲੀ ਦੀ ਬਜਾਏ ਸਿੱਧਾ ਪੰਜਾਬ ਪਹੁੰਚਣਾਂ ਹੁਣ ਹੋਰ ਸੁਖਾਲਾ ਹੋ ਗਿਆ ਹੈ।  ਆਸਟ੍ਰੇਲੀਆ ਦੇ ਮੈਲਬੌਰਨ, ਸਿਡਨੀ, ਐਡੀਲੇਡ, ਬ੍ਰਿਸਬੇਨ, ਅਤੇ ਪਰਥ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਵਰਗੇ ਸ਼ਹਿਰਾਂ ‘ਚ ਵੱਸਦੇ ਪੰਜਾਬੀ ਕੁਆਲਾਲੰਪੁਰ ਵਿਖੇ ਦੋ ਤੋਂ ਤਿੰਨ ਘੰਟੇ ਰੁੱਕ ਕੇ ਵੀ ਸਿਰਫ 15 ਤੋਂ 18 ਘੰਟਿਆਂ ‘ਚ ਪੰਜਾਬ ਲਈ ਆਪਣੀ ਯਾਤਰਾ ਪੂਰੀ ਕਰ ਸਕਦੇ ਹਨ। ਇਸ ਦੇ ਨਾਲ ਸਿੰਗਾਪੁਰ ਏਅਰਲਾਈਨਜ਼ ਦੀ ਸਹਾਇਕ ਏਅਰਲਾਈਨ ਸਕੂਟ ਵੀ ਯਾਤਰੀਆਂ ਨੂੰ ਸਿੰਗਾਪੁਰ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਹਫ਼ਤੇ ‘ਚ ਪੰਜ ਉਡਾਣਾਂ ਨਾਲ ਜੋੜਦੀ ਹੈ। ਇਹਨਾਂ ਸਾਰੀਆਂ ਏਅਰਲਾਈਨਾਂ ਰਾਹੀਂ ਵੱਡੀ ਗਿਣਤੀ ‘ਚ ਸੈਲਾਨੀ ਬਹੁਤ ਹੀ ਘੱਟ ਸਮੇਂ ਅਤੇ ਕਿਰਾਏ ‘ਚ ਬਾਲੀ, ਬੈਂਕਾਕ, ਫੂਕੇਟ, ਵੀਅਤਨਾਮ ਆਦਿ ਵੀ ਆ ਜਾ ਸਕਦੇ ਹਨ। ਯੋਗੇਸ਼ ਕਾਮਰਾ ਨੇ ਪੰਜਾਬ ਤੋਂ ਆਉਣ ਵਾਲੇ ਯਾਤਰੀਆਂ ਲਈ ਇਨ੍ਹਾਂ ਉਡਾਣਾਂ ਦੇ ਵਾਧੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮਲੇਸ਼ੀਆ ਏਅਰਲਾਈਨਜ਼ ਨੇ ਨਵੰਬਰ 2023 ਵਿੱਚ ਇਹ ਰੂਟ ਹਫ਼ਤੇ ਵਿੱਚ ਦੋ ਉਡਾਣਾਂ ਨਾਲ ਸ਼ੁਰੂ ਕੀਤਾ ਜਿਸ ਨੂੰ ਜ਼ੋਰਦਾਰ ਮੰਗ ਦੇ ਕਾਰਨ, ਜਨਵਰੀ 2024 ਵਿੱਚ ਚਾਰ ਕਰ ਦਿੱਤਾ ਗਿਆ ਸੀ। ਇਸ ਉਪਰੰਤ ਇਨੀਸ਼ੀਏਟਿਵ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਏਅਰਲਾਈਨ ਦੇ ਰੀਜਨਲ ਮੈਨੇਜਰ ਅਮਿਤ ਮਹਿਤਾ ਅਤੇ ਹੋਰਨਾਂ ਨਾਲ ਇਹਨਾਂ ਉਡਾਣਾਂ ਸੰਬੰਧੀ ਗੱਲਬਾਤ ਨੂੰ ਜਾਰੀ ਰੱਖਿਆ ਸੀ।  ਕਾਮਰਾ ਨੇ ਅੱਗੇ ਕਿਹਾ, “ਇਸ ਰੂਟ ਦੀ ਸਫਲਤਾ ਦਰਸਾਉਂਦੀ ਹੈ ਕਿ ਵਿਦੇਸ਼ ਵੱਸਦੇ ਪੰਜਾਬੀ, ਜੇਕਰ ਸਿੱਧੀਆਂ ਜਾਂ ਸੁਵਿਧਾਜਨਕ ਉਡਾਣਾਂ ਦਾ ਵਿਕਲਪ ਮਿਲਣ ‘ਤੇ ਦਿੱਲੀ ਦੀ ਬਜਾਏ ਹੁਣ ਅੰਮ੍ਰਿਤਸਰ ਨੂੰ ਤਰਜੀਹ ਦਿੰਦੇ ਹਨ। ਇਸ ਦਾ ਮੁੱਖ ਕਾਰਨ ਦਿੱਲੀ ਵਿਖੇ ਹੁੰਦੀ ਖੱਜਲ-ਖੁਆਰੀ ਜਿਵੇਂ ਕਿ ਇਮੀਗ੍ਰੇਸ਼ਨ ਪ੍ਰਕਿਰਿਆਵਾਂ, ਸਾਮਾਨ ਦੀ ਮੁੜ ਜਾਂਚ, ਅਤੇ ਦਿੱਲੀ ਤੇ ਪੰਜਾਬ ਆਉਣ ਲਈ 6 ਤੋਂ 12 ਘੰਟਿਆਂ ਤੱਕ ਦਾ ਵੱਧ ਸਮਾਂ ਹੈ।” ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਵਧਣ, ਇੱਥੋਂ ਔਸਤਨ ਰੋਜ਼ਾਨਾ 65 ਉਡਾਣਾਂ ਅਤੇ 10,000 ਯਾਤਰੀਆਂ ਦੇ ਆਉਣ ਜਾਣ ਦੇ ਬਾਵਜੂਦ, ਹਵਾਈ ਅੱਡੇ 'ਤੇ ਅਜੇ ਵੀ ਸੂਬਾ ਸਰਕਾਰ ਦੁਆਰਾ ਪੰਜਾਬ ਦੇ ਵੱਖ