“ਯਾਦਾਂ ‘ਚ ਫੁੱਲ ਖਿੜੇ” ਕਿਤਾਬ ਦਾ ਲੋਕ ਅਰਪਣ ਸਮਾਗਮ

“ਯਾਦਾਂ ‘ਚ ਫੁੱਲ ਖਿੜੇ” ਕਿਤਾਬ ਦਾ ਲੋਕ ਅਰਪਣ ਸਮਾਗਮ ਮੋਗਾ ( 27 March 2024 ): ਰਸ਼ਪਿਂਦਰ ਕੌਰ ਗਿੱਲ/24 ਮਾਰਚ ਡੀ.ਐਮ ਕਾਲਜ ਮੋਗਾ ਵਿਖੇ ਭੰਗਚੜੀ ਸਾਹਿਤ ਸਭਾ ‘ਤੇ ਟੈਗੋਰ ਕਾਲਜ ੳਲਡ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਕਾਲਾ ਟਿੱਕਾ ਕਿਤਾਬ ਦੇ ਰਚੇਤਾ “ਸੁਖਜਿੰਦਰ ਸਿੰਘ ਭੰਗਚੜੀ” ਜੀ ਦੀ ਕਿਤਾਬ “ਯਾਦਾਂ ‘ਚ ਫੁੱਲ ਖਿੜੇ” ਦਾ ਲੋਕ ਅਰਪਣ ਸਮਾਗਮ ਮੁਕੰਮਲ ਹੋਇਆ। “ਸੁਖਜਿੰਦਰ ਸਿੰਘ ਭੰਗਚੜੀ” ਜੀ ਭੰਗਚੜੀ ਸਾਹਿਤ ਸਭਾ ਦੇ ਪ੍ਰਧਾਨ ਹਨ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸ਼੍ਰੀ ਮੁਕਤਸਰ ਸਾਹਿਬ ਇਕਾਈ ਦੇ ਵੀ ਪ੍ਰਧਾਨ ਵਜੋਂ ਕਾਰਜਸ਼ੀਲ ਹਨ। ਇਹ ਕਿਤਾਬ ਲੇਖਕ ਨੇ ਆਪਣੇ ਬੀ.ਐਡ ਵਿੱਚ ਪੜਦੇ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਸਮਰਪਿਤ ਕੀਤੀ ਹੈ। ਇਸ ਸਮਾਗਮ ਵਿੱਚ ਲੇਖਕ ਸੁਖਜਿੰਦਰ ਸਿੰਘ ਭੰਗਚੜੀ ਜੀ ਸਾਰੇ ਬੀ.ਐਡ ਬੈਚ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਪਹੁੰਚੇ ਅਤੇ ਉਸ ਸਮੇਂ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਸਮਾਗਮ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਵੀ ਰੱਖਿਆ ਗਿਆ। ਜਿਸ ਵਿੱਚ ਸਭ ਲਿਖਾਰੀਆਂ ਨੇ ਆਪਣੇ ਵਿਚਾਰਾਂ, ਆਪਣੇ ਗੀਤਾਂ ਅਤੇ ਆਪਣੀਆਂ ਕਵਿਤਾਵਾਂ ਸੁਣਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਲੋਕ ਅਰਪਣ ਸਮਾਗਮ ਵਿੱਚ ਕਈ ਸਮਾਜ ਸੇਵੀ ਸ਼ਖਸਿਅਤਾਂ ਵੀ ਪਹੁੰਚੀਆਂ, ਜਿੰਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਮਾਜ ਦੀ ਕਈ ਕੁਰਿਤੀਆਂ ਵੱਲ ਵੀ ਸਭ ਦਾ ਧਿਆਨ ਖਿੱਚਿਆ। ਇਸ ਕਿਤਾਬ ਦੇ ਲੋਕ ਅਰਪਣ ਸਮਾਗਮ ਵਿੱਚ ਪਹੁੰਚੀ ਹਰ ਅਦਬੀ ਸ਼ਖਸਿਅਤ ਦਾ ਭੰਗਚੜੀ ਸਾਹਿਤ ਸਭਾ ਤੇ ਟੈਗੋਰ ਕਾਲਜ ੳਲਡ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਲੋਈਆਂ, ਫੁੱਲਕਾਰੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਹ ਸਮਾਗਮ ਬਹੁਤ ਹੀ ਉੱਚ ਪੱਧਰ ਦੀ ਛਾਪ ਸਾਰੀਆਂ ਅਦਬੀ ਸ਼ਖਸਿਅਤਾਂ ਦੇ ਦਿਲਾਂ ਵਿੱਚ ਛੱਡ ਗਿਆ। ਕਲਮਾਂ ਦੇ ਵਾਰ ਸਾਹਿਤਕ ਮੰਚ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਕਿਤਾਬ “ਯਾਦਾਂ ‘ਚ ਫੁੱਲ ਖਿੜੇ” ਦੇ ਲੋਕ ਅਰਪਣ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।

ਗਰਭਵਤੀ ਔਰਤਾਂ ਦੀ ਮੌਤ ਦਰ ਘੱਟ ਕਰਨ ਦੇ ਮੰਤਵ ਤਹਿਤ ਸਮੀਖਿਆ ਮੀਟਿੰਗ ਹੋਈ

ਗਰਭਵਤੀ ਔਰਤਾਂ ਦੀ ਮੌਤ ਦਰ ਘੱਟ ਕਰਨ ਦੇ ਮੰਤਵ ਤਹਿਤ ਸਮੀਖਿਆ ਮੀਟਿੰਗ ਹੋਈ -ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ ਗਰਭਵਤੀ ਔਰਤਾਂ ਦੀ ਮੌਤ ਦਰ ਘੱਟ ਕਰਨ ਦੇ ਮੰਤਵ ਤਹਿਤ ਸਮੀਖਿਆ ਮੀਟਿੰਗ ਹੋਈ ਮਾਨਸਾ, 26 ਮਾਰਚ: ਗਰਭਵਤੀ ਔਰਤਾਂ ਦੀ...

ਸਕੂਲ ਆਫ਼ ਐਮੀਨੈਂਸ ’ਚ ਦਾਖਲੇ ਲਈ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿਖੇ 30 ਮਾਰਚ ਨੂੰ ਵਿਦਿਆਰਥੀਆਂ...

ਸਕੂਲ ਆਫ਼ ਐਮੀਨੈਂਸ ’ਚ ਦਾਖਲੇ ਲਈ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿਖੇ 30 ਮਾਰਚ ਨੂੰ ਵਿਦਿਆਰਥੀਆਂ ਲਈ ਇੱਕ ਦਿਨ ਦੀ ਛੁੱਟੀ ਘੋਸ਼ਿਤ -ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ ਸਕੂਲ ਆਫ਼ ਐਮੀਨੈਂਸ ’ਚ ਦਾਖਲੇ ਲਈ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿਖੇ...

‘ਆਪ’ ਪਾਰਟੀ ਦੇ ਹੱਕ ਵਿੱਚ ਲੋਕਾਂ ‘ਚ ਪਾਇਆ ਜਾ ਰਿਹਾ ਭਾਰੀ ਉਤਸ਼ਾਹ- ਗੁਰਪ੍ਰੀਤ ਸਿੰਘ...

ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕੀਤਾ ਗਿਆ ਡੋਰ ਟੂ ਡੋਰ ਪ੍ਰਚਾਰ ਰਾਕੇਸ਼ ਨਈਅਰ ਚੋਹਲਾ ਪੱਟੀ/ਤਰਨਤਾਰਨ,26 ਮਾਰਚ 2024 ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ...

ਸਾਬਕਾ ਰਾਜਦੂਤ ਅਤੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨੇ ਹੋਲਾ ਮਹੱਲਾ ਵਾਲੇ ਦਿਨ ਗੁਰਦੁਆਰਾ...

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਗੁਰੂ ਘਰ ਕੇ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ 26 ਮਾਰਚ ਸਾਬਕਾ ਰਾਜਦੂਤ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤਰਨਜੀਤ ਸਿੰਘ ਸੰਧੂ ਨੇ ਹੋਲੇ...

ਸਪਸ਼ਟ ਹਾਰ ਦੇਖ ਕੇ ਘਬਰਾਇਆ ਮੋਦੀ ਵਿਰੋਧੀਆਂ ਨੂੰ ਮੈਦਾਨ ‘ਚੋਂ ਲਾਂਭੇ ਕਰ ਰਿਹਾ ਹੈ:...

ਚੰਡੀਗੜ੍ਹ/ਜਲੰਧਰ, 26 ਮਾਰਚ, 2024: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਪਾਰਟੀ ਵਲੋਂ ਆਰੰਭੀ ‘ਭਾਜਪਾ ਹਰਾਓ-ਕਾਰਪੋਰੇਟ-ਭਜਾਓ-ਦੇਸ਼ ਬਚਾਉ’ ਮੁਹਿੰਮ ਹੋਰ...

34.70 ਲੱਖ ਰਿਸ਼ਵਤ ਲੈਣ ਵਾਲਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 26 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਲ ਹਲਕਾ ਪੀਰੂਬੰਦਾ, ਪੂਰਬੀ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਗੁਰਵਿੰਦਰ ਸਿੰਘ ਨੂੰ 34.70 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਹਾਈਕੋਰਟ ਵੱਲੋਂ ਜ਼ਮਾਨਤ...

ਗੁਰਦਾਸਪੁਰ ਦੇ ਐਸਪੀ ਦਾ ਰੀਡਰ 5,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮੁਲਜ਼ਮ ਪੁਲੀਸ ਮੁਲਾਜ਼ਮ ਪਹਿਲਾਂ ਵੀ ਲੈ ਚੁੱਕਾ ਸੀ 5,000 ਰੁਪਏ ਚੰਡੀਗੜ੍ਹ, 26 ਮਾਰਚ, 2024 - ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਐਸ.ਪੀ. ਹੈੱਡਕੁਆਰਟਰ, ਗੁਰਦਾਸਪੁਰ ਦੇ ਰੀਡਰ ਵਜੋਂ...

ਪੰਜਾਬ ਪੁਲਿਸ ਤੇ ਆਬਕਾਰੀ ਵਿਭਾਗ ਸਾਂਝੇ ਤੌਰ ‘ਤੇ ਬੂਟਲੇਗਰਸ ‘ਤੇ ਰੱਖੇਗਾ ਕੜੀ ਨਜ਼ਰ

- ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਪੀਈਟੀਸੀ ਵਰੁਣ ਰੂਜਮ ਨਾਲ ਡੀਸੀਜ਼ ਤੇ ਸੀਪੀਜ਼/ਐਸਐਸਪੀਜ਼ ਦੀ ਸੂਬਾ ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ   - ਪੰਜਾਬ ਦੇ 10 ਸਰਹੱਦੀ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਮਜ਼ਬੂਤ ਅੰਤਰ-ਰਾਜੀ ਨਾਕੇ ਸਥਾਪਿਤ   - ਗੈਰ-ਕਾਨੂੰਨੀ ਜਾਂ...

ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਮਨ ਬਣਾ ਚੁੱਕੇ–...

ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਣ ਦੇ ਫੈਸਲੇ ਦਾ ਭਾਜਪਾ ਆਗੂਆਂ ਨੇ ਕੀਤਾ ਜੋਰਦਾਰ ਸਵਾਗਤ, ਖੁਸ਼ੀ ਵਿੱਚ ਵੰਡੇ ਲੱਡੂ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,26 ਮਾਰਚ 2024 ਦੇਸ਼ ਦੀ ਸੱਤਾ 'ਤੇ ਲਗਾਤਾਰ ਦੋ ਵਾਰ ਕੇਂਦਰ ਸਰਕਾਰ ਨੂੰ ਲੋਕ ਪੱਖੀ...