ਆਸਟਰੇਲੀਆ ਖ਼ਿਲਾਫ਼ ਆਖਰੀ ਤਿੰਨ ਟੈਸਟ ਮੈਚਾਂ ਮਿਸ ਕਰਨ ਵਾਲੇ ਵਿਰਾਟ ਕੋਹਲੀ ਦੀ ਟੀਮ ਵਿੱਚ ਵਾਪਸੀ ਹੋ ਚੁੱਕੀ ਹੈ ਅਤੇ ਹਾਰਦਿਕ ਪਾਂਡਿਆ, ਇਸ਼ਾਂਤ ਸ਼ਰਮਾ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਨਵੀਂ ਦਿੱਲੀ:ਸਾਂਝੀ ਸੋਚ ਬਿਊਰੋ : ਬੀਸੀਸੀਆਈ ਅਤੇ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਵਿਚਾਲੇ ਹੋਈ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜੇ ਟੈਸਟ ਮੈਚ ਵਿਚ 50 ਪ੍ਰਤੀਸ਼ਤ ਦਰਸ਼ਕ ਮੈਚ ਦਾ ਵੇਖਣ ਦਾ ਮਜ਼ਾ ਲੈ ਸਕਣਗੇ। ਜੀ ਹਾਂ ਕ੍ਰਿਕੇਟ ਦੇ ਫੈਨਸ ਲਈ ਇਹ ਇੱਕ ਵੱਡੀ ਖ਼ਬਰ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਬਨਾਮ ਇੰਗਲੈਂਡ ਦੇ ਦੂਸਰੇ ਟੈਸਟ ਮੈਚ ਵਿਚ ਦਰਸ਼ਕਾਂ ਨੂੰ ਸਟੇਡੀਅਮ ਵਿਚ ਬੈਠ ਕੇ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਜਾਏਗੀ।
ਇਸ ਦੇ ਨਾਲ ਮੀਡੀਆ ਨੂੰ ਮੈਚ ਨੂੰ ਕਵਰ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਅਤੇ ਪ੍ਰੈਸ ਬਾਕਸ ਵਿਚ ਬੈਠ ਕੇ ਮੈਚ ਦੇਖਣ ਸਕਣਗੇ। ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਐਮ ਚਿਦੰਬਰਮ ਸਟੇਡੀਅਮ ਵਿਚ 5 ਫਰਵਰੀ ਤੋਂ ਖੇਡਿਆ ਜਾਵੇਗਾ।
ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, “ਕੇਂਦਰ ਸਰਕਾਰ ਵਲੋਂ ਜਾਰੀ ਕੋਵਿਡ -19 ਦੇ ਨਵੇਂ ਦਿਸ਼ਾ–ਨਿਰਦੇਸ਼ਾਂ ਵਿੱਚ ਐਤਵਾਰ ਨੂੰ ਸੂਬਾ ਸਰਕਾਰ ਵੱਲੋਂ ਦਿੱਤੇ ਗਏ ਖੇਡ ਸਥਾਨ ਅਤੇ ਐਸਓਪੀ ਨੂੰ ਦਿੱਤੇ ਜਾਣ ਵਾਲੇ ਹਾਜ਼ਰੀਨ ਦੇ ਮੱਦੇਨਜ਼ਰ ਅਸੀਂ ਇੰਡੀਆ ਅਤੇ ਇੰਗਲੈਂਡ ਵਿਚਾਲੇ ਦੂਜੇ ਟੈਸਟ ਮੈਚ ਵਿਚ ਦਰਸ਼ਕਾਂ ਬਾਰੇ ਗੱਲਬਾਤ ਕੀਤੀ। ਬੀਸੀਸੀਆਈ ਅਤੇ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ 50 ਪ੍ਰਤੀਸ਼ਤ ਦਰਸ਼ਕਾਂ ਨੂੰ ਦੂਜੇ ਟੈਸਟ ਲਈ ਸਟੇਡੀਅਮ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ।”
ਭਾਰਤ ਅਤੇ ਇੰਗਲੈਂਡ ਵਿਚਾਲੇ ਲੜੀ ਦੇ ਪਹਿਲੇ ਦੋ ਟੈਸਟ ਮੈਚ ਚੇਨਈ ਵਿਚ ਖੇਡੇ ਜਾਣਗੇ, ਜਦੋਂਕਿ ਆਖਰੀ ਦੋ ਮੈਚ ਅਹਿਮਦਾਬਾਦ ਦੇ ਮੋਤੇਰਾ ਸਟੇਡੀਅਮ ਵਿਚ ਹੋਣਗੇ। ਦੋਵੇਂ ਟੀਮਾਂ ਇਸ ਸਮੇਂ ਚੇਨਈ ਦੇ ਲੀਲਾ ਪੈਲੇਸ ਹੋਟਲ ਵਿਚ ਇੱਕ ਹਫਤੇ ਲਈ ਕੁਆਰੰਟਿਨ ਪੀਰੀਡ ਪੂਰਾ ਕਰਨਗੇ।