ਸੈਕਰਾਮੈਂਟੋ 31 ਅਕਤੂਬਰ (ਹੁਸਨ ਲੜੋਆ ਬੰਗਾ) – ਬਰੋਨਕਸੀ (ਨਿਊਯਾਰਕ) ਵਿਚ ਇਕ ਘਰ ਨੂੰ ਲੱਗੀ ਅੱਗ ਕਾਰਨ ਇਕ 10 ਮਹੀਨਿਆਂ ਦੀ ਲੜਕੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਇਹ ਪ੍ਰਗਟਾਵਾ ਨਿਊਯਾਰਕ ਪੁਲਿਸ ਵਿਭਾਗ ਨੇ ਕੀਤਾ ਹੈ। ਨਿਊਯਾਰਕ ਫਾਇਰ ਵਿਭਾਗ ਦੇ ਸਹਾਇਕ ਮੁੱਖੀ ਕੈਵਿਨ ਬਰੇਨਨ ਨੇ ਕਿਹਾ ਹੈ ਕਿ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਸਥਾਨਕ ਸਮੇ ਅਨੁਸਾਰ ਸਵੇਰੇ 6 ਵਜੇ ਮਿਲੀ ਜਿਸ ਉਪਰੰਤ ਤੁਰੰਤ ਅੱਗ ਬੁਝਾਊ ਅਮਲਾ ਮੌਕੇ ਉਪਰ ਪੁੱਜਾ। 10 ਤੇ 12 ਸਾਲ ਦੇ ਦੋ ਲੜਕਿਆਂ ਦੀ ਅੱਗ ਵਿਚ ਝੁਲਸਣ ਕਾਰਨ ਮੌਕੇ ਉਪਰ ਹੀ ਮੌਤ ਹੋ ਚੱਕੀ ਸੀ ਜਦ ਕਿ ਇਕ ਲੜਕੀ ਤੇ ਇਕ 22 ਸਾਲਾ ਵਿਅਕਤੀ ਨੂੰ ਹਸਪਤਾਲ ਲਿਜਾਇਆ ਜਿਥੇ ਉਹ ਦਮ ਤੋੜ ਗਏ। ਇਕ 21 ਸਾਲਾ ਔਰਤ ਤੇ 41 ਸਾਲਾ ਵਿਅਕਤੀ ਹਸਪਤਾਲ ਵਿਚ ਇਲਾਜ਼ ਅਧੀਨ ਹਨ ਜਿਨਾਂ ਦੀ ਹਾਲਤ ਗੰਭੀਰ ਹੈ। ਅੱਗ ਬੁਝਾਊ ਅਮਲੇ ਦੇ ਕੁਝ ਮੈਂਬਰ ਵੀ ਮਾਮੂਲੀ ਜ਼ਖਮੀ ਹੋਏ ਹਨ।
Boota Singh Basi
President & Chief Editor