ਅੰਤਰਰਾਸ਼ਟਰੀ ਨਾਰੀ ਦਿਵਸ ਤੇ ਰੂਹੀ ਸਿੰਘ ਦਾ ਸਨਮਾਨ 

0
10
ਅੰਤਰਰਾਸ਼ਟਰੀ ਨਾਰੀ ਦਿਵਸ ਤੇ ਰੂਹੀ ਸਿੰਘ ਦਾ ਸਨਮਾਨ 
ਪਟਿਆਲਾ : ਬੀਤੇ ਦਿਨੀਂ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਮੌਕੇ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫ਼ੇਅਰ ਟਰੱਸਟ ਪਟਿਆਲਾ ਵੱਲੋਂ ਨੌਵਾਂ ਸਨਮਾਨ ਸਮਾਰੋਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਕਰਵਾਇਆ ਗਿਆ, ਜਿਸ ਵਿੱਚ ਵਿਭਿੰਨ ਖੇਤਰਾਂ (ਸਮਾਜ ਸੇਵਾ, ਸਾਹਿਤ, ਸਿੱਖਿਆ, ਕਲਾ, ਸੰਗੀਤ, ਖੇਡਾਂ ਆਦਿ) ਦੀਆਂ 40 ਵਿਸ਼ਿਸ਼ਟ ਨਾਰੀਆਂ/ਲੜਕੀਆਂ ਨੂੰ ਆਪੋ ਆਪਣੇ ਖੇਤਰ ਵਿੱਚ ਕੀਤੀ ਗਈ ਬਿਹਤਰੀਨ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸੇ ਸਮਾਗਮ ਵਿੱਚ ਰੂਹੀ ਸਿੰਘ ਨੂੰ ਬਤੌਰ ਸਾਹਿਤਕਾਰ ਤੇ ਸ਼ਾਇਰ ਸਨਮਾਨਿਤ ਕੀਤਾ ਗਿਆ। ਸਨਮਾਨ ਵਜੋਂ ਉਸਨੂੰ ਸਰਟੀਫਿਕੇਟ, ਮੋਮੈਂਟੋ, ਸ਼ਾਲ ਤੇ ਕਿਤਾਬਾਂ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਰੂਹੀ ਸਿੰਘ ਨੇ ਬਹੁਤ ਸਾਰੀਆਂ ਕਾਵਿ-ਮਹਿਫ਼ਿਲਾਂ ਵਿੱਚ ਗ਼ਜ਼ਲਾਂ ਦੀ ਪੇਸ਼ਕਾਰੀ ਦਿੱਤੀ ਹੈ, ਜਿਨ੍ਹਾਂ ਵਿੱਚ ਲੰਡਨ ਦਾ ਅਦਬੀ ਮੇਲਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਨਾਭਾ ਕਵਿਤਾ ਉਤਸਵ, ਕਵਿਤਾ ਕੁੰਭ ਲੁਧਿਆਣਾ, ਕਹਿਕਸ਼ਾਂ ਮਲੋਟ ਆਦਿ ਦੇ ਨਾਂ ਉਲੇਖਨੀਯ ਹਨ। ਇਸਤੋਂ ਬਿਨਾਂ ਉਹਨੇ ਬਾਲ ਸਾਹਿਤ ਦੀਆਂ ਦੋ ਕਿਤਾਬਾਂ ਵੀ ਲਿਖੀਆਂ ਹਨ। ਅੰਗਰੇਜ਼ੀ ਸਾਹਿਤ ਦੀ ਐਮਏ ਅਤੇ ਯੂਜੀਸੀ ਨੈੱਟ ਪਾਸ ਰੂਹੀ ਸਿੰਘ ਨੂੰ ਇਸਤੋਂ ਪਹਿਲਾਂ ‘ਤਾਰੇ ਭਲਕ ਦੇ’ ਸਨਮਾਨ, ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਸਨਮਾਨ ਆਦਿ ਵੀ ਪ੍ਰਾਪਤ ਹੋ ਚੁੱਕੇ ਹਨ। ਪ੍ਰੋਫ਼ੈਸਰ ਨਵ ਸੰਗੀਤ ਸਿੰਘ ਅਤੇ ਡਾ ਕੁਲਦੀਪ ਕੌਰ ਦੀ ਇਕਲੌਤੀ ਹੋਣਹਾਰ ਬੇਟੀ ਨੂੰ ਉਹਦੀ ਇਸ ਪ੍ਰਾਪਤੀ ਤੇ ਦੂਰੋਂ ਨੇੜਿਓਂ ਵਧਾਈ ਸੰਦੇਸ਼ ਮਿਲ ਰਹੇ ਹਨ।

LEAVE A REPLY

Please enter your comment!
Please enter your name here