ਅੰਬੇਡਕਰ ਦਲਿਤਾਂ ਦੇ ਮਸੀਹਾ ਸਨ- ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ 

0
69
ਅੰਬੇਡਕਰ ਦਲਿਤਾਂ ਦੇ ਮਸੀਹਾ ਸਨ- ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ
ਕਰਮਜੀਤ ਸਿਫ਼ਤੀ ਦੀ ਅਗਵਾਹੀ ਚ ਸੌਂਪਿਆ ਮੰਗ ਪੱਤਰ
ਖੰਨਾ, 26 ਸਤੰਬਰ 2025
( ਅਜੀਤ ਖੰਨਾ)ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ( ਰਜਿ : ) ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਨਾ ਪੈਕਟ ਦਿਵਸ ਸਥਾਨਕ ਅੰਬੇਡਕਰ ਭਵਨ ਵਿਖੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਸਰਦਾਰ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੁੱਖ ਬੁਲਾਰੇ ਵਜੋਂ ਸਟੇਟ ਅਵਾਰਡੀ ਸ੍ਰੀ ਧਰਮਿੰਦਰ ਸ਼ਾਹਿਦ ਸ਼ਾਮਿਲ ਹੋਏ । ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਗਾਇਕ ਰਾਮ ਸਿੰਘ ਅਲਬੇਲਾ ਨੇ ਧਾਰਮਿਕ ਗੀਤ ਗਾ ਕੇ ਕੀਤੀ । ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਸਟੇਟ ਅਵਾਰਡੀ ਧਰਮਿੰਦਰ ਸ਼ਾਹਿਦ ਨੇ ਪੂਨਾ ਪੈਕਟ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਹਾਜ਼ਰ ਮੈਂਬਰਾਂ ਨੂੰ ਦਿੱਤੀ ।ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਦੇ ਦੱਬੇ ਕੁਚਲੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦਬਾਉਣ ਲਈ ਡਾਕਟਰ ਅੰਬੇਡਕਰ ਸਾਹਿਬ ਦੇ ਯਤਨਾਂ ਸਦਕਾ ਬ੍ਰਿਟਿਸ਼ ਹਕੂਮਤ ਵੱਲੋਂ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ । ਉਹਨਾਂ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਰਿਜਰਵੇਸ਼ਨ ਭਾਰਤ ਵਿੱਚ ਲਾਗੂ ਕੀਤੀ ਗਈ ਅਤੇ ਕਿਹੜੇ ਕਿਹੜੇ ਲੋਕਾਂ ਨੂੰ ਇਸ ਦਾ ਲਾਭ ਪਹੁੰਚਿਆ । ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਗਿਆ। ਸਿਫਤੀ ਵੱਲੋਂ ਅੰਬੇਡਕਰ ਸੁਸਾਇਟੀ ਦੁਆਰਾ ਤਿਆਰ ਕੀਤਾ ਗਿਆ ਇੱਕ ਮੰਗ – ਪੱਤਰ ਮਾਣਯੋਗ ਕੈਬਨਿਟ ਮੰਤਰੀ ਤੁਰਨਪ੍ਰੀਤ ਸਿੰਘ ਸੌਦ ਨੂੰ ਸੌਂਪਿਆ ਗਿਆ ਜਿਸ ਵਿੱਚ ਅੰਬੇਡਕਰ ਭਵਨ ਦੇ ਨਾਲ ਲੱਗਦੇ ਕੂੜੇ ਦਾ ਡੰਪ , ਮੀਟ ਮਾਰਕੀਟ ਨੂੰ ਚੁਕਵਾਉਣ ਸਬੰਧੀ ਅਤੇ ਇਲਾਕੇ ਦੀਆਂ ਹੋਰ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ ਗਿਆ । ਪ੍ਰੋਗਰਾਮ ਨੂੰ ਸੁਸਾਇਟੀ ਦੇ ਸਰਪ੍ਰਸਤ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਅਤੇ ਜਨਰਲ ਸਕੱਤਰ ਬਲਵੀਰ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ । ਪ੍ਰੋਗਰਾਮ ਦੇ ਅੰਤ ਵਿੱਚ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਬੋਧਨ ਕਰਦਿਆਂ ਆਖਿਆ ਕਿ ਡਾਕਟਰ ਅੰਬੇਡਕਰ ਸਿਰਫ ਦਲਿਤਾਂ ਦੇ ਮਸੀਹਾ ਹੀ ਨਹੀਂ ਸਨ ਸਗੋਂ ਉਹ ਸਮੁੱਚੀ ਮਾਨਵਤਾ ਦੇ ਮਸੀਹਾ ਸਨ । ਉਹਨਾਂ ਅੱਗੇ ਆਖਿਆ ਕਿ ਡਾਕਟਰ ਅੰਬੇਡਕਰ ਸਾਹਿਬ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈਏ ਕਿਉਂਕਿ ਬੱਚਿਆਂ ਦੇ ਪੜ੍ਹਨ ਨਾਲ ਹੀ ਅਸੀਂ ਇੱਕ ਨਿਰੋਲ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਅਤੇ ਗਰੀਬੀ ਵਿੱਚੋਂ ਬਾਹਰ ਨਿਕਲ ਸਕਦੇ ਹਾਂ । ਮੰਤਰੀ ਸੌਂਦ ਵੱਲੋਂ ਜੋ ਸੁਸਾਇਟੀ ਦੁਆਰਾ ਮੰਗ ਪੱਤਰ ਦਿੱਤਾ ਗਿਆ ਸੀ ਉਸ ਬਾਰੇ ਸੁਸਾਇਟੀ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਜਲਦ ਹੀ ਉਹ ਇਹਨਾਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਅਫਸਰਾਂ ਦੀ ਮੀਟਿੰਗ ਬੁਲਾਉਣਗੇ , ਉਹਨਾਂ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਸੁਸਾਇਟੀ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ । ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ , ਸੁਸਾਇਟੀ ਦੇ ਚੇਅਰਮੈਨ ਰਾਜ ਸਿੰਘ ਸੁਹਾਵੀ , ਸੀਨੀ. ਮੀਤ ਪ੍ਰਧਾਨ ਪ੍ਰਿੰਸੀਪਲ ਤਾਰਾ ਸਿੰਘ ਅਤੇ ਪਾਲ ਸਿੰਘ ਕੈੜੇ , ਕੈਸ਼ੀਅਰ ਟੇਕ ਚੰਦ , ਮੁੱਖ ਸਲਾਹਕਾਰ ਪ੍ਰੇਮ ਸਿੰਘ ਬੰਗੜ , ਈਸ਼ਰ ਸਿੰਘ , ਸੁਖਮਨਜੀਤ ਸਿੰਘ ਐਮਸੀ , ਸੁਰਿੰਦਰ ਕੁਮਾਰ ਬਾਵਾ ਐਮਸੀ , ਸਵਰਨ ਸਿੰਘ ਛਿੱਬਰ , ਕੁਲਵੰਤ ਸਿੰਘ ਮਹਿਮੀ , ਕਰਨ ਅਰੋੜਾ , ਸੁਰਿੰਦਰ ਸਿੰਘ ਮਾਨੂਪੁਰ , ਦੀਦਾਰ ਸਿੰਘ ਬੱਲ , ਮਹਿੰਦਰ ਸਿੰਘ ਮਾਨੂਪੁਰ , ਮੇਜਰ ਸਿੰਘ ਮਹਿਮੀ , ਐਡਵੋਕੇਟ ਹਰਮੇਸ਼ ਜੱਸਲ , ਜਸਬੀਰ ਸਿੰਘ ਰਤਨਹੇੜੀ , ਗੁਰਜੀਤ ਸਿੰਘ ਭੌਰਲਾ , ਕਰਮ ਸਿੰਘ ਲਲਹੇੜੀ ਐਡਵੋਕੇਟ ਗੁਰਪ੍ਰੀਤ ਸਿੰਘ ਧਾਲੀਵਾਲ ਕਮਲਜੀਤ ਸਿੰਘ ਦੁੱਲਵਾਂ ,ਕਾਮਰੇਡ ਹਵਾ ਸਿੰਘ , ਅਵਤਾਰ ਸਿੰਘ ਮਾਨ , ਅਮਰਿੰਦਰ ਸਿੰਘ ਚਾਹਲ , ਦੀਪਕ ਮੋਦ ਗਿੱਲ , ਗੁਰਦੀਪ ਸਿੰਘ ਦੀਪਾ , ਜਰਨੈਲ ਸਿੰਘ ਮਾਨੂਪੁਰ , ਉਪਵੈਦ ਸਿਕੰਦਰ ਕੁਮਾਰ , ਰਾਜਕੁਮਾਰ ਲਖੀਆ , ਨੇਤਰ ਸਿੰਘ ਆਦਿ ਮੈਂਬਰ ਹਾਜ਼ਰ ਸਨ ।

LEAVE A REPLY

Please enter your comment!
Please enter your name here