‘ਆਪ’ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦੇ ਲੋਕ ਅਸੁਰੱਖਿਅਤ ਅਤੇ ਕਿਸਾਨ ਲਾਚਾਰ ਹੋਏ- ਬ੍ਰਹਮਪੁਰਾ
ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਅਕਾਲੀ ਵਰਕਰਾਂ ਦੀ ਭਰਵੀਂ
ਮੀਟਿੰਗ ਨੂੰ ਕੀਤਾ ਸੰਬੋਧਨ
ਚੋਹਲਾ ਸਾਹਿਬ/ਤਰਨਤਾਰਨ ,20 ਅਗਸਤ 2025
ਸ਼੍ਰੋਮਣੀ ਅਕਾਲੀ ਦਲ ਦੇ ਮੀਤ
ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ
ਦੇ ਇੰਚਾਰਜ ਸਾਬਕਾ ਵਿਧਾਇਕ
ਰਵਿੰਦਰ ਸਿੰਘ ਬ੍ਰਹਮਪੁਰਾ ਨੇ
ਅੱਜ ਇਤਿਹਾਸਕ ਅਸਥਾਨ ਗੁਰਦੁਆਰਾ
ਪਾਤਸ਼ਾਹੀ ਪੰਜਵੀਂ ਚੋਹਲਾ
ਸਾਹਿਬ ਵਿਖੇ ਨਤਮਸਤਕ ਹੋ ਕੇ
ਅਕਾਲ ਪੁਰਖ ਦਾ ਸ਼ੁਕਰਾਨਾ
ਕੀਤਾ। ਉਨ੍ਹਾਂ ਨੇ ਪਾਰਟੀ
ਵੱਲੋਂ ਮੁੜ ਮੀਤ ਪ੍ਰਧਾਨ ਦੀ
ਅਹਿਮ ਜ਼ਿੰਮੇਵਾਰੀ ਸੌਂਪੇ ਜਾਣ
‘ਤੇ ਪਾਰਟੀ ਪ੍ਰਧਾਨ ਸੁਖਬੀਰ
ਸਿੰਘ ਬਾਦਲ, ਬਿਕਰਮ ਸਿੰਘ
ਮਜੀਠੀਆ ਅਤੇ ਸਮੁੱਚੀ ਸੀਨੀਅਰ
ਲੀਡਰਸ਼ਿਪ ਦਾ ਤਹਿ ਦਿਲੋਂ
ਧੰਨਵਾਦ ਪ੍ਰਗਟ ਕੀਤਾ।ਇਸ ਉਪਰੰਤ
ਵਰਕਰਾਂ ਦੇ ਭਾਰੀ ਇਕੱਠ ਨੂੰ
ਸੰਬੋਧਨ ਕਰਦਿਆਂ ਸ.ਬ੍ਰਹਮਪੁਰਾ
ਨੇ ਪੰਜਾਬ ਦੀ ਮੌਜੂਦਾ ‘ਆਪ’
ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ
ਆਲੋਚਨਾ ਕੀਤੀ।ਉਨ੍ਹਾਂ ਕਿਹਾ ਕਿ
ਸੂਬੇ ਵਿੱਚ ਕਾਨੂੰਨ ਵਿਵਸਥਾ ਦਾ
ਪੂਰੀ ਤਰ੍ਹਾਂ ਜਨਾਜ਼ਾ ਨਿਕਲ
ਚੁੱਕਾ ਹੈ ਅਤੇ ਇੱਥੇ ਕਾਨੂੰਨ ਦਾ
ਨਹੀਂ,ਸਗੋਂ ਗੈਂਗਸਟਰਾਂ ਅਤੇ
ਨਸ਼ਾ ਤਸਕਰਾਂ ਦਾ ਰਾਜ
ਹੈ।ਉਨ੍ਹਾਂ ਕਿਹਾ ਕਿ ਹਰ ਰੋਜ਼
ਕਤਲ,ਡਕੈਤੀਆਂ ਅਤੇ ਫਿਰੌਤੀਆਂ
ਦੀਆਂ ਘਟਨਾਵਾਂ ਵਾਪਰ ਰਹੀਆਂ
ਹਨ,ਪਰ ਸਰਕਾਰ ਕੁੰਭਕਰਨੀ ਨੀਂਦ
ਸੁੱਤੀ ਪਈ ਹੈ।ਨਸ਼ਿਆਂ ਦੇ
ਮੁੱਦੇ ‘ਤੇ ਬੋਲਦਿਆਂ ਉਨ੍ਹਾਂ
ਸਰਕਾਰ ਦੇ ਨਸ਼ਾ-ਵਿਰੋਧੀ ਅਭਿਆਨ
ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ
ਦਿੱਤਾ।ਉਨ੍ਹਾਂ ਕਿਹਾ ਕਿ ਸਰਕਾਰ
ਦੇ ਮਈ,ਜੂਨ ਅਤੇ ਜੁਲਾਈ ਤੱਕ ਨਸ਼ਾ
ਖ਼ਤਮ ਕਰਨ ਦੇ ਸਾਰੇ ਦਾਅਵੇ ਝੂਠੇ
ਸਾਬਤ ਹੋਏ ਹਨ।ਸ.ਬ੍ਰਹਮਪੁਰਾ ਨੇ
ਗੰਭੀਰ ਦੋਸ਼ ਲਾਉਂਦਿਆਂ ਕਿਹਾ
ਕਿ ਸਰਕਾਰ ਦੇ ਆਪਣੇ ਹੀ ਲੋਕ ਨਸ਼ਾ
ਛੁਡਾਊ ਦਵਾਈਆਂ ਦੀ
ਕਾਲਾਬਾਜ਼ਾਰੀ ਕਰਕੇ ਕਰੋੜਾਂ
ਰੁਪਏ ਕਮਾ ਰਹੇ ਹਨ।
ਹੜ੍ਹਾਂ ਨਾਲ ਹੋਈ ਤਬਾਹੀ ‘ਤੇ
ਸਰਕਾਰ ਦੇ ਰਵੱਈਏ ਦੀ ਨਿਖੇਧੀ
ਕਰਦਿਆਂ ਉਨ੍ਹਾਂ ਕਿਹਾ ਕਿ
ਕਿਸਾਨਾਂ ਨੂੰ ਅਜੇ ਤੱਕ 2023 ਦੇ
ਹੜ੍ਹਾਂ ਦਾ ਵੀ ਪੂਰਾ ਮੁਆਵਜ਼ਾ
ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ
ਜਦੋਂ ਫਸਲਾਂ 8-8 ਫੁੱਟ ਪਾਣੀ ਵਿੱਚ
ਡੁੱਬੀਆਂ ਹੋਣ ਤਾਂ ਗਿਰਦਾਵਰੀ
ਦਾ ਹੁਕਮ ਕਰਨਾ ਕਿਸਾਨਾਂ ਨਾਲ
ਕੋਝਾ ਮਜ਼ਾਕ ਹੈ।ਉਨ੍ਹਾਂ ਦੱਸਿਆ
ਕਿ ਹਲਕਾ ਖਡੂਰ ਸਾਹਿਬ ਦੇ
ਦਰਜਨਾਂ ਪਿੰਡਾਂ ਦੀ ਹਜ਼ਾਰਾਂ
ਏਕੜ ਫਸਲ ਬਰਬਾਦ ਹੋ ਗਈ ਹੈ ਪਰ
ਕੋਈ ਵੀ ਸਰਕਾਰੀ ਨੁਮਾਇੰਦਾ
ਉਨ੍ਹਾਂ ਦੀ ਸਾਰ ਲੈਣ ਨਹੀਂ
ਪਹੁੰਚਿਆ।ਇਸ ਮੌਕੇ ਵੱਡੀ ਗਿਣਤੀ
ਵਿੱਚ ਸੀਨੀਅਰ ਅਕਾਲੀ ਆਗੂ ਅਤੇ
ਵਰਕਰ ਮੌਜੂਦ ਸਨ।ਜਿੰਨ੍ਹਾਂ
ਵਿੱਚ ਪ੍ਰਮੁੱਖ ਤੌਰ ‘ਤੇ
ਜਥੇ.ਸਤਨਾਮ ਸਿੰਘ ਚੋਹਲਾ ਸਾਹਿਬ
ਦੀ ਸਮੁੱਚੀ ਟੀਮ,ਅਮਰੀਕ ਸਿੰਘ
ਸਾਬਕਾ ਸਰਪੰਚ ਚੋਹਲਾ
ਸਾਹਿਬ,ਅਵਤਾਰ ਸਿੰਘ ਸੰਧੂ
ਚੋਹਲਾ,ਸੀਨੀਅਰ ਅਕਾਲੀ ਆਗੂ
ਦਿਲਬਾਗ ਸਿੰਘ ਕਾਹਲਵਾਂ,
ਸੁਖਜਿੰਦਰ ਸਿੰਘ ਬਿੱਟੂ ਸਰਪੰਚ
ਪੱਖੋਪੁਰ,ਹਰਜਿੰਦਰ ਸਿੰਘ
ਆੜ੍ਹਤੀ, ਮਾਸਟਰ ਦਲਬੀਰ ਸਿੰਘ
ਚੰਬਾ,ਮਾਸਟਰ ਗੁਰਨਾਮ ਸਿੰਘ
ਧੁੰਨ,ਡਾ.ਜਤਿੰਦਰ
ਸਿੰਘ,ਮਨਜਿੰਦਰ ਸਿੰਘ
ਲਾਟੀ,ਗੁਰਿੰਦਰਜੀਤ ਸਿੰਘ ਚੋਹਲਾ
ਖੁਰਦ,ਬਲਬੀਰ ਸਿੰਘ ਬੱਲੀ,ਕਾਕੂ
ਪੀਏ,ਬਿੱਟੂ ਧੀਰ,ਰਾਹੁਲ
ਧੀਰ,ਜਥੇਦਾਰ ਸੁਬੇਗ ਸਿੰਘ,ਪਾਲ
ਸਿੰਘ,ਪੂਰਨ ਸਿੰਘ,ਦੁਸੰਧਾ ਸਿੰਘ
ਗਾਬੜੀਆ,ਸੁਰਜੀਤ ਸਿੰਘ
ਸੂਬੇਦਾਰ,ਕਿਸਾਨ ਆਗੂ ਗੁਰਦੇਵ
ਸਿੰਘ ਸ਼ਬਦੀ,ਦਿਲਬਰ
ਸਿੰਘ,ਦਲਬੀਰ ਸਿੰਘ ਸਾਬਕਾ
ਸਰਪੰਚ,ਸੂਬੇਦਾਰ ਬਲਵੰਤ
ਸਿੰਘ,ਸੂਬੇਦਾਰ ਹਰਬੰਸ
ਸਿੰਘ,ਗੁਰਦਿਆਲ ਸਿੰਘ ਸੈਕਟਰੀ
ਚੋਹਲਾ ਸਾਹਿਬ,ਸਾਧਾ ਸਿੰਘ
ਪ੍ਰਧਾਨ ਚੋਹਲਾ ਸਾਹਿਬ,ਬਾਵਾ
ਸਿੰਘ ਸਾਬਕਾ ਸਰਪੰਚ
ਰਤੋਕੇ,ਕੁਲਵਿੰਦਰ ਸਿੰਘ
ਰੱਤੋਕੇ,ਗੁਰਮੀਤ ਸਿੰਘ ਸਾਬਕਾ
ਸਰਪੰਚ ਰਾਣੀਵਲਾਹ,ਹਰਦੀਪ ਸਿੰਘ
ਸਾਬਕਾ ਸਰਪੰਚ ਰਾਣੀਵਲਾਹ,
ਕੁਲਦੀਪ ਸਿੰਘ ਨੰਬਰਦਾਰ
ਰਾਣੀਵਲਾਹ,ਰਘਬੀਰ ਸਿੰਘ ਰਿੰਕੂ
ਬ੍ਰਹਮਪੁਰਾ,ਮੋਹਨ ਸਿੰਘ ਸਾਬਕਾ
ਬਲਾਕ ਸੰਮਤੀ ਮੈਂਬਰ
ਬ੍ਰਹਮਪੁਰਾ,ਬਲਕਾਰ ਸਿੰਘ ਸਾਬਕਾ
ਸਰਪੰਚ ਚੰਬਾ ਹਵੇਲੀਆਂ,ਅਜੀਤਪਾਲ
ਸਿੰਘ ਬਿੱਟੂ ਚੰਬਾ
ਕਲਾਂ,ਪਰਮਜੀਤ ਸਿੰਘ ਚੰਬਾ,ਯੂਥ
ਆਗੂ ਜਗਰੂਪ ਸਿੰਘ
ਪੱਖੋਪੁਰ,ਜਗਜੀਤ ਸਿੰਘ ਜੱਗੀ
ਪੱਖੋਪੁਰ,ਬਲਜਿੰਦਰ ਸਿੰਘ ਕੌੜੇ
ਵਧਾਣਾ,ਹਰਪਾਲ ਸਿੰਘ ਸਾਬਕਾ
ਸਰਪੰਚ ਕੌੜੇ ਵਧਾਣਾ,ਸਤਨਾਮ
ਸਿੰਘ ਬੱਲ ਘੜਕਾ,ਜੁਝਾਰ ਸਿੰਘ
ਘੜਕਾ,ਗੁਰਵਿੰਦਰ ਸਿੰਘ ਘੜਕਾ
ਅਤੇ ਬਾਬਾ ਹਰਭੇਜ ਸਿੰਘ ਬਾਬਾ
ਲੂਆਂ ਸਾਹਿਬ ਵਾਲੇ ਆਦਿ ਸ਼ਾਮਲ
ਸਨ।