ਇਕਬਾਲ ਸਿੰਘ ਸੰਧੂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਫ਼ੜੀ ਬਾਂਹ

0
19
ਇਕਬਾਲ ਸਿੰਘ ਸੰਧੂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਫ਼ੜੀ ਬਾਂਹ
ਪਿੰਡ ਘੜਕਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ 13 ਸਤੰਬਰ
ਪੰਜਾਬ ਇਸ ਵੇਲੇ ਕੁਦਰਤੀ ਆਫ਼ਤ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ।ਦਰਿਆ ਬਿਆਸ ਦੇ ਕੰਢੇ ‘ਤੇ ਵੱਸੇ ਪਿੰਡਾਂ ਨੂੰ ਵੀ ਹੜ੍ਹਾਂ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਕਰਕੇ ਜਿਥੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਪਸ਼ੂਆਂ ਨੂੰ ਵੀ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ,ਉਥੇ ਲੋਕਾਂ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸਕਲਾਂ ਜਾਨਣ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਦੇਣ ਲਈ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਹੜ੍ਹ ਨਾਲ ਪ੍ਰਭਾਵਿਤ ਮੰਡ ਖੇਤਰ ਦੇ ਪਿੰਡ ਘੜਕਾ ਵਿਖੇ ਪੁੱਜੇ।ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਥੇ ਆਪ ਜ਼ਰੂਰਤਮੰਦਾ ਤੱਕ ਲੋੜੀਂਦਾ ਸਮਾਨ ਪਹੁੰਚਾ ਰਹੇ ਹਨ,ਉਥੇ ਹੀ ਉਹਨਾਂ ਨੇ ਹੜ ਪ੍ਰਭਾਵਿਤ ਪਿੰਡਾਂ ਦੇ ਘਰ-ਘਰ ਜਰੂਰਤਮੰਦ ਸਮਾਨ ਪਹੁਚਾਉਣ ਲਈ ਆਪਣੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਹਨ।ਇਸੇ ਹੀ ਲੜੀ ਤਹਿਤ ਅੱਜ ਉਨ੍ਹਾਂ ਵਲੋਂ ਉਮੀਦ ਦੀ ਕਿਰਨ ਸੰਸਥਾ ਦੇ ਗੁਰਦਿਆਲ ਸਿੰਘ ਸਿੱਧੂ,ਭੈਰੂ ਗੁੱਜਰ ਆਰ.ਸੀ.ਐਮ ਭੀਲਵਾੜ ਅਤੇ ਵਿਕਰਮ ਨੇਗੀ ਆਰ.ਸੀ.ਐਮ ਚੰਡੀਗੜ੍ਹ ਦੇ ਸਹਿਯੋਗ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸੇ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਇਕਬਾਲ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਹਾਈਕਮਾਨ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਹੜ੍ਹਾਂ ਦਾ ਪਾਣੀ ਲੱਥਣ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿਚੋਂ ਰੇਤਾ,ਮਿੱਟੀ ਆਦਿ ਚੁੱਕ ਕੇ ਕਿਸਾਨਾਂ ਦੀਆਂ ਜਮੀਨਾ ਉਪਜਾਊ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਿਨ ਰਾਤ ਕਿਸ਼ਾਨਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ।ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਮੁੰਡਾਪਿੰਡ, ਸੁਖਜਿੰਦਰ ਸਿੰਘ ਸਰਾਂ ਰਿਜੋਰਟ ਵਾਲੇ, ਗੁਰਪ੍ਰੀਤ ਸਿੰਘ ਕੱਦ ਗਿੱਲ,ਗੁਰਮੀਤ ਸਿੰਘ ਸਰਪੰਚ ਕਲੇਰ,ਹਰਪ੍ਰੀਤ ਸਿੰਘ ਡਾਲੇਕੇ,ਯੂਥ ਆਗੂ ਦਵਿੰਦਰ ਸਿੰਘ ਘੜਕਾ,ਰਾਣਾ ਸ਼ੇਖ,ਕਲਾਕਾਰ ਕਾਂਸ਼ੀ ਰਾਮ ਚੰਨ,ਗੁਰਪ੍ਰਤਾਪ ਸਿੰਘ ਜਰਮਸਤਪੁਰਾ,ਜਸਬੀਰ ਸਿੰਘ ਪ੍ਰਧਾਨ,ਹਰਮੀਤ ਸਿੰਘ ਕਲੇਰ,ਡਾ.ਜਸਬੀਰ ਸਿੰਘ ਪੱਖੋਪੁਰ,ਬਲਜੀਤ ਸਿੰਘ ਪੰਨੂ,ਨਵਰੀਤ ਸਿੰਘ,ਧਰਮਿੰਦਰ ਸਿੰਘ,ਮਨਜਿੰਦਰ ਸਿੰਘ,ਆਸਾ ਸਿੰਘ,ਰੌਕੀ ਘੜਕਾ ਮਹਾਂਵੀਰ ਸਿੰਘ,
ਲਾਲੀ ਵਰਿਆਂ,
ਸਾਬਕਾ ਸਕੱਤਰ,ਮੈਬਰ ਹਰਦੀਪ ਸਿੰਘ ਖੱਖ,ਗੁਰਦੇਵ ਸਿੰਘ ਘੜਕਾ,ਪੀਏ ਲਾਲੀ ਝਾਮਕਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here