ਏਐਸ ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਦੇ ਵਿਜੇ ਡਾਇਮੰਡ ਬਣੇ ਪ੍ਰਧਾਨ

0
155

ਏਐਸ ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਦੇ ਵਿਜੇ ਡਾਇਮੰਡ ਬਣੇ ਪ੍ਰਧਾਨ

* ਰਾਜੇਸ਼ ਡਾਲੀ ਜਨਰਲ ਸਕੱਤਰ
* ਕਵਿਤਾ ਗੁਪਤਾ ਨੂੰ ਸੌਂਪੀ ਵੂਮੈਨ ਕਾਲਜ ਦੀ ਜ਼ਿੰਮੇਵਾਰੀ
*   ਅਜੀਤ ਖੰਨਾ *
ਖੰਨਾ,7 ਸਤੰਬਰ :  ਖੰਨਾ ਸ਼ਹਿਰ ਦੀਆਂ ਅੱਠ ਪ੍ਰਸਿੱਧ ਸਿਖਿਆ ਸੰਸਥਾਵਾਂ ਨੂੰ ਚਲਾਉਣ ਵਾਲੀ 112  ਸਾਲਾ ਪੁਰਾਣੀ ਸੰਸਥਾ ਏਐਸ ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਉੱਤੇ ਬੀਜੇਪੀ ਪੱਖੀ ਪੈਨਲ ਦਾ ਕਬਜ਼ਾ ਹੋਣ ਦੇ ਨਾਲ ਹੀ ਸ੍ਰੀ ਵਿਜੈ ਡਾਇਮੰਡ ਨੂੰ ਪ੍ਰਧਾਨ, ਸ੍ਰੀ ਜਤਿੰਦਰ ਦੇਵਗਨ ਨੂੰ ਉਪ ਪ੍ਰਧਾਨ,ਰਾਜੇਸ਼ ਡਾਲੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਜਦੋ ਕਿ ਪਹਿਲੀ ਵਾਰ ਚੁਣ ਕਿ ਬਣੀ ਮਹਿਲਾ ਟਰੱਸਟੀ ਸ੍ਰੀਮਤੀ ਕਵਿਤਾ ਗੁਪਤਾ ਨੂੰ ਵੂਮੈਨ ਕਾਲਜ ਦੀ ਅਹਿਮ ਤੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋ ਇਲਾਵਾ ਸ੍ਰੀ ਅਜੇ ਸੂਦ ਨੂੰ ਏਐਸ ਕਾਲਜ ਲੜਕੇ ਦਾ ਸੈਕਟਰੀ , ਸ੍ਰੀ ਰਮੇਸ਼ ਵਿਜ ਨੂੰ ਏ ਐਸ ਇੰਸਟੀਟਿਊਸ਼ਨ ਦਾ ਸੈਕਟਰੀ ,ਸ੍ਰੀ ਮਨੀਸ਼ ਭਾਂਬਰੀ ਨੂੰ ਏਐਸ ਮਾਡਰਨ ਦਾ ਸੈਕਟਰੀ  ਨਿਯੁਕਤ ਕੀਤਾ ਗਿਆ ਹੈ । ਸ਼ਿਵਮ ਗੋਇਲ ਨੂੰ ਐਮਜੀ ਚੋਪੜਾ ਸਕੂਲ ਦੀ ਕਮਾਂਡ  ਸੰਭਾਲੀ ਗਈ ਹੈ ।ਮੋਹਿਤ ਪੋਂਪੀ ਨੂੰ ਏਐਸ ਸੀਨੀਅਰ ਸੈਕੰਡਰੀ ਸਕੂਲ ਦੀ ਜ਼ਿੰਮੇਵਾਰੀ ਦਿਤੀ ਗਈ ਹੈ । ਬੀ ਐਡ ਕਾਲਜ ਦੀ ਜ਼ਿੰਮੇਵਾਰੀ ਸੌਂਦ ਮਿੱਤਲ ਨੂੰ ਤੇ ਐੱਮਬੀਏ ਕਾਲਜ ਦੀ ਜ਼ਿੰਮੇਵਾਰੀ ਰਮਨੀਸ ਵਿਜ ਨੂੰ ਦਿਤੀ ਗਈ ਹੈ ।ਦੱਸਣਯੋਗ ਹੈ ਕਿ ਟਰੱਸਟ ਲਈ ਕੁੱਲ 20 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ । ਜੋ ਤਿੰਨ ਸਾਲ ਵਾਸਤੇ ਹੁੰਦੀ ਹੈ। ਇਸ ਟਰੱਸਟ ਦਾ ਕਰੋੜਾ ਰੁਪਏ ਦਾ ਬਜਟ ਹੈ। ਇਸ ਵਾਰ ਹੋਏ ਸਖ਼ਤ ਮੁਕਾਬਲੇ ਚ ਬੀਜੇਪੀ ਪੈਨਲ ਨੂੰ 10 ਸੀਟਾਂ ਤੇ ਜਿੱਤ ਹਾਸਲ ਹੋਈ । ਜਦ ਕਿ ਕਾਂਗਰਸ ਨੂੰ 9 ਸੀਟਾਂ ਮਿਲੀਆਂ ਸਨ ਤੇ ਆਮ ਆਦਮੀ ਪਾਰਟੀ ਪੱਖੀ ਪੈਨਲ ਨੂੰ ਇਕ ਸੀਟ ਮਿਲੀ ਸੀ । ਬਹੁਮਤ ਲਈ 11 ਦਾ ਅੰਕੜਾ ਚਾਹੀਦਾ ਸੀ। ਜੋ ਬੀਜੇਪੀ ਨੇ ਆਪ ਦੀ ਕਵਿਤਾ ਗੁਪਤਾ ਦੀ ਹਮਾਇਤ ਨਾਲ ਹਾਸਲ ਕਰ ਲਿਆ ਹੈ।
ਫ਼ੋਟੋ ਕੈਪਸ਼ਨ : ਟਰੱਸਟ ਦੀ ਚੋਣ ਕੀਤੇ ਜਾਣ ਸਮੇ ਦਾ ਦ੍ਰਿਸ਼

LEAVE A REPLY

Please enter your comment!
Please enter your name here