ਓਲਡ ਇਜ ਗੋਲਡ ਮਿਊਜ਼ਿਕਲ ਗਰੁੱਪ ਵੱਲੋਂ ਬਾਬਾ ਸਾਹਿਬ ਬੀ.ਆਰ ਅਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ (ਸਵਿੰਦਰ ਸਿੰਘ ): ਓਲਡ ਇਜ ਗੋਲਡ ਮਿਊਜ਼ਿਕਲ ਗਰੁੱਪ ਅੰਮ੍ਰਿਤਸਰ ਵੱਲੋਂ ਡਾ. ਬੀ. ਆਰ. ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਿ ਹੋਪ ਸੋਸਾਇਟੀ ਅੰਮ੍ਰਿਤਸਰ ਦੇ ਚੇਅਰਮੈਨ ਡਾ. ਲਖਬੀਰ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਦੌਰਾਨ ਡਾ. ਰੰਧਾਵਾ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਵਿਚਾਰਾਂ ’ਤੇ ਰੋਸ਼ਨੀ ਪਾਉਂਦੇ ਹੋਏ ਹਾਜ਼ਰ ਸੰਗਤ ਨੂੰ ਉਨ੍ਹਾਂ ਦੇ ਪੁਰਨਿਆਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਸਮਾਜ ਵਿੱਚ ਬਰਾਬਰੀ ਅਤੇ ਨਿਆਂ ਲਈ ਉਨ੍ਹਾਂ ਦੀ ਲੜਾਈ ਸਦਾ ਯਾਦ ਰਹੇਗੀ। ਇਸ ਮੌਕੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ ਗਿਆ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਪਤਵੰਤੇ ਸੱਜਣਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਤੇ ਜਸਪਾਲ ਸਿੰਘ ਬੱਲ, ਸੁਸ਼ੀਲ ਕੁਮਾਰ ਵੇਰਕਾ ਵੱਲੋਂ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਆਖਿਆ ਅਤੇ ਕਿਹਾ ਕੇ ਆਉਣ ਵਾਲੇ ਸਮੇਂ ਦੇ ਦੌਰਾਨ ਸੋਸਾਇਟੀ ਵੱਲੋਂ ਹਰ ਸਾਲ ਬਾਬਾ ਸਾਹਿਬ ਜੀ ਦਾ ਜਨਮ ਦਿਨ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਤੇ ਸਭਨਾਂ ਦਾ ਧੰਨਵਾਦ ਵੀ ਕੀਤਾ! ਇਸ ਮੌਕੇ ਤੇ ਫ਼ਿਲਮੀ ਪੱਤਰਕਾਰ ਸਵਿੰਦਰ ਸਾਵੀ,ਸਿਕੰਦਰ, ਰਾਜ ਕੁਮਾਰ, ਬਲਵਿੰਦਰ ਸਿੰਘ, ਮੁਖਤਿਆਰ ਸਿੰਘ, ਰਜਵੰਤ ਸਿੰਘ, ਨਿਖਿਲ ਮੱਟੂ, ਨਵਜੋਤ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਮਨਜਿੰਦਰ ਸਿੰਘ ਅਤੇ ਜਗਮੋਹਨ ਸਿੰਘ ਸਮੇਤ ਹੋਰ ਕਈ ਸਦੱਸ ਮੌਜੂਦ ਸਨ।







