ਗੁਰਦਵਾਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।

0
9
ਗੁਰਦਵਾਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।

ਬਾਬਾ ਬਕਾਲਾ ਸਾਹਿਬ 28 ਅਕਤੂਬਰ (ਅਮਰਵੀਰ  ਸਿੰਘ  ਆਜ਼ਾਦ) ਗੁਰਦਵਾਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਈਆ ਖੁਰਦ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਗੁਰਦਵਾਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਹਰਪਾਲ ਸਿੰਘ ਜੀ ਦੇ ਕੀਰਤਨੀ ਜਥੇ ਨੇ ਅਨੰਦਮਈ ਕੀਤਾ ।ਜਿਸ ਉਪਰੰਤ  ਭਾਈ ਅਮਰੀਕ ਸਿੰਘ ਜੀ ਫੇਰੂਮਾਨ ਵਾਲਿਆ ਨੇ ਗੁਰੂ ਸਾਹਿਬ ਜੀ ਦੀ ਜੀਵਨੀ ਅਤੇ ਇਤਿਹਾਸ ਦੇ ਨਾਲ -ਨਾਲ ਗੁਰੂ  ਸਾਹਿਬ ਜੀ ਦੀ ਬਾਣੀ ਤੇ ਚਾਨਣਾ ਪਾਇਆ । ਇਸ ਮੌਕੇ ਗੁਰਦਵਾਰਾ ਸਾਹਿਬ ਦੇ ਪਰਮ ਸੇਵਕ ਭਾਈ ਜਸਵੰਤ ਸਿੰਘ ਜੀ , ਸੇਵਾਦਾਰ ਅਜੇਵੀਰ ਸਿੰਘ ਅਜ਼ਾਦ ਅਤੇ ਵਾਰਡ ਨੰਬਰ 3 ਦੇ ਕੋਸਲਰ ਅਮਰਵੀਰ ਸਿੰਘ ਆਜ਼ਾਦ  ਨੂੰ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਗੁਰਦਵਾਰਾ ਸਾਹਿਬ ਵਿਖੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।ਇਸ ਸਮਾਗਮ ਵਿਚ ਐਡਵੋਕੇਟ ਲੱਖਾ ਸਿੰਘ ਆਜ਼ਾਦ, ਭਜਨ ਸਿੰਘ ਸਹੋਤਾ  , ਭਾਈ ਰਾਮ ਸਿੰਘ,  ਅਰਵਿੰਦਰ ਸਿੰਘ,  ਬਲਵਿੰਦਰ ਸਿੰਘ ਪ੍ਰਧਾਨ ਅਨਾਜ ਮੰਡੀ ਮਜਦੂਰ ਯੂਨੀਅਨ,  ਨੰਬਰਦਾਰ ਭੁਪਿੰਦਰ ਸਿੰਘ,  ਰਤਨ ਸਿੰਘ ਫੋਜੀ ,  ਹਰਜਿੰਦਰ ਸਿੰਘ ਮਾਨ, ਸਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ ਅਤੇ  ਪ੍ਰਧਾਨ ਮੰਦਰ ਰਾਮਵਾੜਾ ਰਈਆ ਧਿਆਨਪੁਰ  ਮੁਖਤਾਰ ਸਿੰਘ ਠੱਠੀਆਂ ਵਾਲੇ , ਸੇਵਾਦਾਰ ਇਕਬਾਲ ਸਿੰਘ, ਸੇਵਾਦਾਰ  ਜੋਗਿੰਦਰ ਸਿੰਘ ਫੋਜੀ , ਪ੍ਰੇਮ ਸਿੰਘ,  ਸੂਬੇਦਾਰ ਤਰਸੇਮ ਸਿੰਘ ਫੋਜੀ , ਸਰਬਜੀਤ ਸਿੰਘ ਮਾਨ ਕੋਸਲਰ ਵਾਰਡ ਨੰਬਰ 2 , ਕੋਸਲਰ ਸੁਖਦੇਵ ਸਿੰਘ ਪੱਡਾ,  ਪ੍ਰਧਾਨ ਭੁਪਿੰਦਰ ਕਾਲੂ ਮਾਨ,  ਦਲਬੀਰ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ,  ਹਰਜਿੰਦਰ ਸਿੰਘ, ਤਰਸੇਮ ਸਿੰਘ ਸੀ.ਆਰ.ਪੀ ਵਾਲੇ , ਮਹਿੰਦਰ ਸਿੰਘ,  ਗੁਰਦੇਵ ਸਿੰਘ, ਲਖਵਿੰਦਰ ਸਿੰਘ, ਸੰਦੀਪ ਸਿੰਘ,  ਹਰਪ੍ਰੀਤ ਸਿੰਘ, ਮਾਸਟਰ ਲਾਭ ਸਿੰਘ, ਸਰਵਣ ਸਿੰਘ,  ਗੁਰਪ੍ਰੀਤ ਸਿੰਘ,  ਜਗਰੂਪ ਸਿੰਘ ਡੈਨੀ ਰਤਨ ਸਿੰਘ ਫੋਜੀ , ਥਾਣੇਦਾਰ ਮੱਖਣ ਸਿੰਘ,  ਭਾਗ ਸਿੰਘ,  ਅਤੇ ਹੋਰ ਸ਼ਖਸੀਅਤ  ਨੇ ਗੁਰੂਘਰ ਦੀ ਹਾਜ਼ਰੀ ਭਰੀ ।

LEAVE A REPLY

Please enter your comment!
Please enter your name here