ਜਸਵੀਰ ਸਿੰਘ ਗੜ੍ਹੀ ਦਾ ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗ ਨਿਊਜ਼ੀਲੈਂਡ ਦੀ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ

0
54

ਚੰਡੀਗੜ੍ਹ, 17 ਜੁਲਾਈ :

ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗ ਨਿਊਜ਼ੀਲੈਂਡ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਿਊਜ਼ੀਲੈਂਡ ਦੀ ਫੇਰੀ ਤੇ ਆਏ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ  ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗ ਨਿਊਜ਼ੀਲੈਂਡ ਦੀ ਪ੍ਰਬੰਧਕੀ ਕਮੇਟੀ ਵਲੋਂ ਜਸਵੀਰ ਸਿੰਘ ਗੜ੍ਹੀ ਨੂੰ ਇਹ ਸਨਮਾਨ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਸਮਾਜ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਲਈ ਕੀਤਾ ਗਿਆ।

ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼੍ਰੀ ਰਮਨ ਕਾਂਤ, ਉਪ-ਪ੍ਰਧਾਨ ਜਸਵਿੰਦਰ ਕੁਮਾਰ, ਸਕੱਤਰ ਜੋਗਾ ਸਿੰਘ, ਉਪ-ਸਕੱਤਰ ਰਵੀ ਕੁਮਾਰ, ਮਹਿਮੀ, ਖਜਾਨਚੀ ਮਨਜੀਤ ਸੰਧੂ, ਉਪ-ਖਜਾਨਚੀ ਜਸਵਿੰਦਰ ਸਹਜਲ਼, ਰਾਮਜੀਤ ਸਿੰਘ,  ਚਰਨਦਾਸ, ਟਹਿਲ ਰਾਮ,  ਮਹਿੰਦਰ ਪਾਲ, ਸੋਹਨ ਲਾਲ, ਗੁਰਬਖ਼ਸ਼ ਕੌਰ, ਕਸ਼ਮੀਰ ਕੌਰ, ਨੀਲਮ ਰਾਣੀ, ਹੇਮਾ ਚੁੰਬਰ, ਗੁਰਪ੍ਰੀਤ ਮੱਲ, ਮਨਜੀਤ ਸੰਧੂ, ਸੁਰਿੰਦਰ ਮਾਹੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here