ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮੈਸਰਜ਼ ਗਰੇਜ਼ ਆਈਲਟਸ ਇੰਸਟੀਚਿਊਟ, ਬੁਢਲਾਡਾ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ
ਮਾਨਸਾ, 27 ਸਤੰਬਰ 2025:
ਜ਼ਿਲ੍ਹਾ ਮੈਜਿਸਟਰੇਟ–ਕਮ–ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, IAS ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (g) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਤਹਿਤ ਹੁਕਮ ਜਾਰੀ ਕਰਦਿਆਂ ਮੈਸਰਜ਼ ਗਰੇਜ਼ ਆਈਲਟਸ ਇੰਸਟੀਚਿਊਟ, ਨੇੜੇ ਬੰਗਾਲੀ ਹਸਪਤਾਲ, ਸਿਨੇਮਾ ਰੋਡ, ਬੁਢਲਾਡਾ, ਜ਼ਿਲ੍ਹਾ ਮਾਨਸਾ ਦਾ ਲਾਇਸੰਸ ਨੰਬਰ 24/ਐਲ.ਪੀ.ਏ. ਮਿਤੀ 07.02.2020 ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਹੁਕਮ ਵਿਚ ਕਿਹਾ ਗਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਸ੍ਰੀ ਹਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੰਡੂ ਖੁਰਦ ਮਘਾਣੀਆਂ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਨੂੰ “ਮੈਸਰਜ਼ ਗਰੇਜ਼ ਆਈਲਟਸ ਇੰਸਟੀਚਿਊਟ, ਨੇੜੇ ਬੰਗਾਲੀ ਹਸਪਤਾਲ, ਸਿਨੇਮਾ ਰੋਡ, ਬੁਢਲਾਡਾ, ਜ਼ਿਲ੍ਹਾ ਮਾਨਸਾ” ਨੂੰ ਲਾਇਸੰਸ ਨੰਬਰ 24/ਐਲ.ਪੀ.ਏ. ਮਿਤੀ 07.02.2020 ਜਾਰੀ ਕੀਤਾ ਗਿਆ ਸੀ।
ਇਹ ਲਾਇਸੰਸ 06.02.2025 ਤੱਕ ਨਵੀਨ ਸੀ। ਇਸ ਦਫ਼ਤਰ ਵੱਲੋਂ ਪ੍ਰਾਰਥੀ ਨੂੰ ਉਕਤ ਲਾਇਸੰਸ ਨਵੀਨ ਨਾ ਕਰਵਾਉਣ ਸਬੰਧੀ ਕਾਰਨ ਦੱਸੋ ਨੋਟਿਸ ਭੇਜਿਆ ਗਿਆ, ਜਿਸ ਦਾ ਜਵਾਬ ਪੇਸ਼ ਕਰਦੇ ਹੋਏ ਸ੍ਰੀ ਹਰਵਿੰਦਰ ਸਿੰਘ ਪੁੱਤਰ ਸ੍ਰੀ ਅਮਰੀਕ ਸਿੰਘ ਵੱਲੋਂ ਇਸ ਦਫ਼ਤਰ ਵਿਖੇ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਉਸ ਵੱਲੋਂ ਉਕਤ ਸੈਂਟਰ ਜਨਵਰੀ 2024 ਵਿਚ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਸੀ। ਉਹ ਆਪਣਾ ਲਾਇਸੰਸ ਅੱਗੇ ਲਈ ਨਵੀਨ ਨਹੀਂ ਕਰਵਾਉਣਾ ਚਾਹੁੰਦਾ, ਜਿਸ ਕਰਕੇ ਉਸਦਾ ਲਾਇਸੰਸ ਰੱਦ ਕੀਤਾ ਜਾਵੇ।
ਹੁਕਮ ਵਿਚ ਕਿਹਾ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਸ੍ਰੀ ਹਰਵਿੰਦਰ ਸਿੰਘ ਪੁੱਤਰ ਸ੍ਰੀ ਅਮਰੀਕ ਸਿੰਘ ਖੁੱਦ ਜਿੰਮੇਵਾਰ ਹੋਣਗੇ।