ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਦੇ ਸਲਾਨਾ ਵਿਰਾਸਤੀ ਖੇਡ ਮੇਲੇ ਅਤੇ ਪਰਿਵਾਰਿਕ ਪਿਕਨਿਕ ਨੇ ਛੱਡੀਆਂ ਅਮਿੱਟ ਪੈੜਾਂ

0
10
Screenshot
ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਦੇ ਸਲਾਨਾ ਵਿਰਾਸਤੀ ਖੇਡ ਮੇਲੇ ਅਤੇ ਪਰਿਵਾਰਿਕ ਪਿਕਨਿਕ ਨੇ ਛੱਡੀਆਂ ਅਮਿੱਟ ਪੈੜਾਂ

ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਦੇ ਸਲਾਨਾ ਵਿਰਾਸਤੀ ਖੇਡ ਮੇਲੇ ਅਤੇ ਪਰਿਵਾਰਿਕ ਪਿਕਨਿਕ ਨੇ ਛੱਡੀਆਂ ਅਮਿੱਟ ਪੈੜਾਂ

“ਬਜੁਰਗਾਂ ਨੇ ਵੀ ਯਾਦ ਕੀਤਾ ਆਪਣਾ ਬਚਪਨ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜੀ. ਐਚ. ਜੀ. ਅਕੈਡਮੀਂ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਕਰਵਾਏ ਗਏ ਸਲਾਨਾ ਬਾਲ ਵਿਰਾਸਤੀ ਖੇਡ ਮੇਲੇ ਦੌਰਾਨ ਭਾਰੀ ਰੌਣਕਾਂ ਲੱਗੀਆਂ। ਜਿਸ ਦਾ ਸਮੂੰਹ ਹਾਜ਼ਰੀਨ ਨੇ ਖੂਬ ਆਨੰਦ ਮਾਣਿਆ।
               ਇਸ ਪਰਿਵਾਰਕ ਪਿਕਨਿਕ ਅਤੇ ਮੇਲੇ ਦੀ ਸ਼ੁਰੂਆਤ ਗੁਰਦੀਪ ਸਿੰਘ ਸ਼ੇਰਗਿੱਲ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤੀ। ਜਦ ਕਿ ਸਾਰਾ ਦਿਨ ਬਤੌਰ ਸੰਚਾਲਕ ਪ੍ਰੋਗਰਾਮ ਦੇ ਦਰਸ਼ਕਾਂ ਨਾਲ ਗੱਲਾਂ ਕਰਦਿਆਂ ਮੇਲੇ ਨੂੰ ਚਾਰ ਚੰਨ ਲਾਏ। ਉਹਨਾਂ ਦਾ ਸਾਥ ਜਸਪ੍ਰੀਤ ਸਿੱਧੂ ਨੇ ਵੀ ਦਿੱਤਾ। ਉਸ ਤੋਂ ਬਾਅਦ ਸੰਗਤ ਰੂਪ ਵਿੱਚ ਸ਼ਬਦ ਗਾਇਨ ਕੀਰਤਨ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ  ਕੀਤੀ। ਖੇਡਾਂ ਵਿੱਚ ਰੱਸਾ ਕੱਸੀ, ਬਾਂਦਰ ਕੀਲਾ, ਬਾਸਕਿਟ ਬਾਲ, ਰੁਮਾਲ ਚੁੱਕਣਾ, ਚਾਟੀ ਦੌੜ, ਟੌਚਨ, ਘੋੜਾ ਕਬੱਡੀ, ਚਮਚਾ ਦੌੜ, ਬੰਟੇ, ਤਿੰਨ ਟੰਗੀ ਦੌੜ ਤੋਂ ਇਲਾਵਾ ਹੋਰ ਵੀ ਪੁਰਾਤਨ ਅਤੇ ਪੇਂਡੂ ਵਿਰਾਸਤੀ ਖੇਡਾਂ ਸ਼ਾਮਲ ਸਨ।
                           ਅਕੈਡਮੀ ਦੇ ਸੰਸਥਾਪਕ ਸਵ.  ਡਾ: ਦਲਜਿੰਦਰ ਸਿੰਘ ਜੌਹਲ ਜੀ ਨੂੰ ਵੀ ਯਾਦ ਕੀਤਾ ਗਿਆ।  ਬੱਚਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਸਾਡੇ ਬਹੁਤ ਹੀ ਸਤਿਕਾਰ ਯੋਗ ਬਾਬੇ ਸਾਰਾ ਦਿਨ ਤਾਸ਼ ਖੇਡਦੇ ਹੋਏ ਆਪੋ ਆਪਣੇ ਪਿੰਡਾਂ ਦੀਆਂ ਸੱਥਾਂ ਦੀ ਯਾਦ ਤਾਜ਼ਾ ਕਰ ਰਹੇ। ਜਿਸ ਦੌਰਾਨ ਤਾਸ਼ ਦੀ ਸੀਪ ਦਾ ਮੁਕਾਬਲਾ ਬਹੁਤ ਹੀ ਦਿਲਚਸਪ ਰਿਹਾ।
                             ਇਸ ਮੇਲੇ ਦੌਰਾਨ ਸਾਰਾ ਦਿਨ ਮੌਸਮ ਵੀ ਠੀਕ ਰਿਹਾ ਅਤੇ ਖੇਡਾਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ਼ ਹੁੰਦੀਆਂ ਰਹੀਆਂ। ਗਰਾਊਂਡਾਂ ਨੂੰ ਇੱਕ ਮਿੰਟ ਦਾ ਵੀ ਵਿਹਲ ਨਹੀਂ ਮਿਲਿਆ।  ਬਜ਼ੁਰਗਾਂ ਨੂੰ ਆਪਣੇ ਵੇਲਿਆਂ ਦੀ ਯਾਦ ਆ ਗਈ ਜਦੋ ਉਹ ਆਪਣੇ ਸਾਥੀਆਂ ਨਾਲ ਇਹ ਖੇਡਾਂ ਖੇਡਿਆ ਕਰਦੇ ਸਨ। ਕਈ ਬਜ਼ੁਰਗ ਭਾਵਕ ਹੁੰਦੇ ਵੇਖੇ ਗਏ ਕਿਉਂਕਿ ਉਹਨਾਂ ਦੇ ਉਹ ਸਾਥੀ ਜਿਹਨਾਂ ਨਾਲ ਉਹ ਖੇਡਿਆ ਕਰਦੇ ਸਨ ਜਾਂ ਤਾਂ ਲੰਮੇ ਸਮੇਂ ਤੋਂ ਮਿਲੇ ਨਹੀ ਜਾਂ ਸਦਾ ਲਈ ਵਿੱਛੜ ਗਏ ਹਨ।
                          ਸਮੁੱਚੇ ਪ੍ਰੋਗਰਾਮ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਬੱਚਿਆਂ ਅਤੇ ਦਰਸ਼ਕਾਂ ਨੇ ਖੇਡ ਮੇਲੇ ਦਾ ਖੂਬ ਆਨੰਦ ਮਾਣਿਆ। ਹਰ ਕੋਈ ਇਹੀ ਚਰਚਾ ਕਰ ਰਿਹਾ ਸੀ ਕਿ ਜੀ. ਐਚ. ਜੀ. ਅਕੈਡਮੀਂ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ, ਸੱਭਿਆਚਾਰ , ਪੰਜਾਬੀਅਤ ਅਤੇ ਵਿਰਾਸਤੀ ਜੜਾ ਨਾਲ ਜੋੜਨ ਦਾ ਅਕੈਡਮੀ ਦਾ ਇਕ ਬਹੁਤ ਹੀ  ਨਿੱਗਰ ਉਪਰਾਲਾ ਹੈ।
                             ਇਸ ਸਮੇਂ ਵਿਰਾਸਤੀ ਖੇਡ ਮੇਲੇ ਤੋਂ ਇਲਾਵਾ ਮੈਡੀਕਲ ਚੈੱਕਅੱਪ ਬੂਥ ਅਤੇ ਹੋਰ ਜਾਣਕਾਰੀ ਭਰਪੂਰ ਬੂਥ ਲੱਗੇ ਹੋਏ ਸਨ। ਚਾਹ, ਪਕੌੜੇ ਅਤੇ ਜਲੇਬੀਆਂ ਦੇ ਲੰਗਰ ਅਤੁੱਟ ਵਰਤਦੇ ਰਹੇ। ਜਦ ਕਿ ਪਾਣੀ ਦੀ ਸੇਵਾ ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ-ਕਰਮਨ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਦੀਆਂ ਕੀਮਤੀ ਯਾਦਾਂ ਨੂੰ ਸੰਭਾਲਣ ਲਈ ਸਿੰਘ ਪ੍ਰੋਡਕਸਨਜ਼ ਨੇ ਸੇਵਾਵਾਂ ਨਿਭਾਈਆਂ। ਜਦ ਕਿ ਸਥਾਨਕ ਮੀਡੀਆ ਵੀ ਸਾਰਾ ਦਿਨ ਮੌਜੂਦ ਰਿਹਾ।
                       ਮੀਡੀਏ ਨਾਲ ਗੱਲਬਾਤ ਦੌਰਾਨ ਅਕੈਡਮੀਂ ਦੇ ਮੁੱਖ ਮੈਬਰਾਂ ਵਿੱਚੋਂ ਸ. ਪਰਮਜੀਤ ਸਿੰਘ ਧਾਲੀਵਾਲ, ਸ. ਉਦੈਦੀਪ ਸਿੰਘ, ਸੁਖਵਿੰਦਰ ਸਰੋਏ ਅਤੇ ਇੰਦਰ ਬਰਾੜ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਵੱਧ ਤੋਂ ਵੱਧ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ।  ਇੰਨ੍ਹਾਂ ਮਾਣਮੱਤੇ ਵਿਰਾਸਤੀ ਪਲਾਂ ਵਿੱਚ ਸ਼ਾਮਲ ਹੋਣ ਲਈ ਅਮੈਰੀਕਨ ਰਾਜਨੀਤੀ ਵਿੱਚ ਸਰਗਰਮ ਸਖਸੀਅਤਾਂ ਨੇ ਵੀ ਆਪਣੀ ਹਾਜ਼ਰੀ ਭਰੀ। ਜਦ ਕਿ ਸ਼ਾਮਲ ਸਭ ਬੱਚਿਆਂ ਨੂੰ ਅਕੈਡਮੀ ਵੱਲੋਂ ਸਨਮਾਨ ਦਿੱਤਾ ਗਿਆ।
                      ਇਸ ਸਮੇਂ ਹਰ ਉਮਰ ਦੇ ਬੱਚਿਆਂ ਲਈ ਵੱਖ-ਵੱਖ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮੇਂ ਤਿੰਨ ਸਾਲ ਤੋਂ ਘੱਟ ਉਮਰ  ਦੇ ਬੱਚਿਆਂ ਨੇ ਵੀ ਹਿੱਸਾ ਲਿਆ। ਮਾਪਿਆ ਅਤੇ ਬੱਚਿਆਂ ਵਿੱਚ ਭਾਰੀ ਉਤਸ਼ਾਹ  ਵੇਖਣ ਨੂੰ ਮਿਲਿਆ। ਸਾਡੇ ਬੱਚੇ ਸਾਡਾ ਭਵਿੱਖ ਹਨ। ਅਕੈਡਮੀਂ ਦੇ ਸਮੂੰਹ ਪ੍ਰਬੰਧਕ, ਪੰਜਾਬੀ ਭਾਈਚਾਰਾ, ਯੂਥ ਵਿੰਗ, ਮਾਪੇ, ਸਹਿਯੋਗੀ ਸੰਸਥਾਵਾਂ ਅਤੇ ਸਪਾਂਸਰ  ਵਧਾਈ ਦੇ ਪਾਤਰ ਹਨ।

LEAVE A REPLY

Please enter your comment!
Please enter your name here