ਜੀ.ਐਚ.ਜੀ. ਅਕੈਡਮੀਂ ਦੇ ਪਲੇਠੇ ਅੰਤਰ-ਅਕੈਡਮੀਂ ਪ੍ਰੋਗਰਾਮ ਨੇ ਛੱਡੀਆਂ ਅਮਿੱਟ ਪੈੜਾਂ

0
9
ਜੀ.ਐਚ.ਜੀ. ਅਕੈਡਮੀਂ ਦੇ ਪਲੇਠੇ ਅੰਤਰ-ਅਕੈਡਮੀਂ ਪ੍ਰੋਗਰਾਮ ਨੇ ਛੱਡੀਆਂ ਅਮਿੱਟ ਪੈੜਾਂ

ਜੀ.ਐਚ.ਜੀ. ਅਕੈਡਮੀਂ ਦੇ ਪਲੇਠੇ ਅੰਤਰ-ਅਕੈਡਮੀਂ ਪ੍ਰੋਗਰਾਮ ਨੇ ਛੱਡੀਆਂ ਅਮਿੱਟ ਪੈੜਾਂ

ਫਰਿਜ਼ਨੋ, ਕੈਲੇਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜੀ.ਐਚ.ਜੀ. ਅਕੈਡਮੀਂ ਫਰਿਜ਼ਨੋ ਵੱਲੋਂ ਬੱਚਿਆਂ ਸਿਖਲਾਈ ਪ੍ਰਾਪਤ ਬੱਚਿਆਂ ਦਾ ਪਲੇਠਾ ਅੰਤਰ-ਅਕੈਡਮੀਂ  ਗਿੱਧਾ-ਭੰਗੜਾ ਪ੍ਰੋਗਰਾਮ ਫਰਿਜ਼ਨੋ ਦੇ ਗਲੇਸੀਅਰ ਪੌਇੰਟ ਮਿਡਲ ਸਕੂਲ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਸਮੁੱਚੇ ਤੌਰ ਤੇ ਅਕੈਡਮੀਂ ਦੇ ਫਾਉਡਰ ਡਾ. ਦਲਜਿੰਦਰ ਸਿੰਘ ਜੌਹਲ ਦੀ ਦੇਣ ਅਤੇ ਨਿੱਘੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ।
                           ਜਿਸ ਦੀ ਸ਼ੁਰੂਆਤ ਡਾਕਟਰ ਦਲਜਿੰਦਰ ਸਿੰਘ ਜੀ ਜੌਹਲ ਨੂੰ ਸਰਧਾਂਜਲੀ ਭੇਟ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਕੀਤੀ। ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿੱਚ ਸਿੱਖਿਆ ਲੈ ਰਹੇ ਬੱਚੇ, ਮਾਪਿਆਂ, ਕੋਚਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਸਾਹਿਬਾਨਾਂ ਨੇ ਹਿੱਸਾ ਲਿਆ।  ਜਿਸ ਦੌਰਾਨ ਸਟੇਜ਼ ਸੰਚਾਲਨ ਜਸਪ੍ਰੀਤ ਸਿੰਘ ਸਿੱਧੂ ਅਤੇ ਗੁਰਦੀਪ ਸਿੰਘ ਸ਼ੇਰਗਿੱਲ ਨੇ ਬਹੁਤ ਹੀ ਸਾਇਰਨਾਂ ਅੰਦਾਜ ਵਿੱਚ ਕਰਦਿਆਂ ਤਰਤੀਬ ਵਿੱਚ ਕਰਦਿਆਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ।
                        ਇਸ ਸਮੇਂ ਅਕੈਡਮੀਂ ਦੇ ਯੂਥ ਵਿੰਗ ਦਾ ਪਰਿਵਾਰਾਂ ਅਤੇ ਬੱਚਿਆਂ ਦੀ ਆਪਸੀ ਸਾਂਝ ਨੂੰ ਵਧੇਰੇ ਮਜ਼ਬੂਤ ਕਰਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ। ਸਾਰੇ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ। ਬੱਚਿਆਂ ਦੀਆਂ ਸਾਰੀਆਂ ਟੀਮਾਂ ਨੇ ਆਪਣੀ ਕਲਾ ਦੀ ਪ੍ਰਦਰਸ਼ਨੀ ਨਾਲ ਵੱਡੀ ਗਿਣਤੀ ਵਿੱਚ ਜੁੜ ਬੈਠੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।  ਸਾਰਾ ਸਮਾਂ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ। ਜਸਪ੍ਰੀਤ ਸਿੱਧੂ ਜੋ ਸੀਨੀਅਰ ਕੋਚ ਅਤੇ ਅਕੈਡਮੀ ਦਾ ਮੁਢਲਾ ਵਿਦਿਆਰਥੀ ਵੀ ਹੈ, ਨੇ ਆਪਣੇ ਤਜਰਬੇ ਸਾਂਝੇ ਕਰਕੇ ਬੱਚਿਆਂ ਵਿੱਚ ਪ੍ਰੇਰਨਾ ਭਰੀ ਅਤੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਦੇ ਚਮਕਦੇ ਸਿਤਾਰੇ ਹਨ। ਅਕੈਡਮੀਂ ਦੇ ਮੁੱਖ ਬੁਲਾਰੇ ਗੁਰਦੀਪ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜਿਸ ਮਕਸਦ ਅਤੇ ਟੀਚੇ ਨੂੰ ਲੈ ਕੇ ਅਕੈਡਮੀਂ ਦਾ ਪੁਨਰਗਠਨ ਕੀਤਾ ਗਿਆ ਸੀ, ਉਹ ਪੂਰਾ ਹੋ ਗਿਆ ਹੈ। ਇਹ ਬੱਚਿਆਂ ਨੂੰ ਸਮਰਪਿਤ ਇੱਕ ਸੰਸਥਾ ਹੈ, ਜਿਸ ਨੂੰ ਹਰ ਇਕ ਖੇਤਰ ਵਿੱਚ ਅਕੈਡਮੀਂ ਦਾ ਯੂਥ ਵਿੰਗ ਹੀ ਚਲਾਉਂਦਾ ਹੈ। ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਬੱਚਿਆਂ ਨੂੰ ਸਮਰਪਿਤ ਹਨ।
                             ਨੈਣਦੀਪ ਸਿੰਘ ਚੰਨ ਅਤੇ ਮਾਣਯੋਗ ਭੈਣ ਜੀ ਹਰਿੰਦਰ ਕੌਰ ਰਾਏ ਜੋ ਸੈਂਟਰਲ ਵੈਲੀ ਵਿੱਚ ਵੱਖ ਵੱਖ-ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਾਉਂਦੇ ਹਨ ਨੇ ਅਕੈਡਮੀਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਇਹ ਸੰਸਥਾ ਸਾਡੇ ਸ਼ਹਿਰ ਫਰਿਜ਼ਨੋ ਵਿੱਚ ਬਹੁਤ ਹੀ ਲੰਮੇ ਸਮੇਂ ਤੋਂ ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਾਡੇ ਅਮੀਰ ਸੱਭਿਆਚਾਰ ਨਾਲ ਜੋੜਨ ਲਈ ਬਹੁਤ ਹੀ ਮਿਹਨਤ ਅਤੇ ਸ਼ਿੱਦਤ ਨਾਲ ਪੂਰੀ ਤਰ੍ਹਾਂ ਯਤਨਸ਼ੀਲ ਹੈ।
                         ਇਸ ਪ੍ਰੋਗਰਾਮ ਦੀ ਵਿੱਤੀ ਸਹਾਇਤਾ ਕਰਨ ਵਾਲੇ ਦਾਨੀ ਵਿਅਕਤੀਆਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਵੀ  ਕੀਤਾ ਗਿਆ। ਅਕੈਡਮੀਂ ਦੇ ਸਟੂਡੀਓ ਵਿਖੇ ਵਿਖੇ ਸਾਰਾ ਸਾਲ ਸਿਖਲਾਈ ਕਲਾਸਾਂ ਵੀ ਚਲਾਈਆਂ ਜਾਂਦੀਆਂ ਹਨ। ਜਿਸ ਦਾ ਪਤਾ: 4434 W ASHLAN Ave Fresno, CA ਹੈ। ਜਿਸ ਵਿੱਚ ਚਾਹਵਾਨ ਪਰਿਵਾਰ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ, ਸੱਭਿਆਚਾਰ , ਪੰਜਾਬੀਅਤ ਅਤੇ ਵਿਰਾਸਤੀ ਜੜਾ ਨਾਲ ਜੋੜਨ ਲਈ ਅਕੈਡਮੀ ਦਾ ਹਿੱਸਾ ਬਣ ਸਕਦੇ ਹਨ । ਵਧੇਰੇ ਜਾਣਕਾਰੀ ਲਈ ਵੈੱਬ ਸਾਈਟ www.ghgbhangra.com ਜਾਂ (559)-321-4591, (559) 369-9381 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here