ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਦੇ ਸੇਵਾਮੁਕਤੀ ਸਮਾਰੋਹ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ

0
12

ਗੁਰਦਾਸਪੁਰ (ਬਲਵਿੰਦਰ ਬਾਲਮ)— ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਦੀਆਂ 36 ਸਾਲਾਂ ਦੀਆਂ ਸੇਵਾਵਾਂ ਉਪਰੰਤ ਸੇਵਾਮੁਕਤੀ ਮੌਕੇ ਆਸਟ੍ਰੇਲੀਅਨ ਫਾਰਮ, ਗੁਰਦਾਸਪੁਰ ਵਿਖੇ ਸ਼ੁਕਰਾਨੇ ਦੀ ਅਰਦਾਸ ਅਤੇ ਸਨਮਾਨ ਸਮਾਰੋਹ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਮਹਿਕਮੇ ਦੇ ਉੱਚ ਅਧਿਕਾਰੀਆਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ, ਵਿਦਵਾਨਾਂ, ਉੱਘੇ ਕਿਸਾਨ ਆਗੂਆਂ, ਰਿਸ਼ਤੇਦਾਰਾਂ, ਭੈਣਾਂ-ਭਰਾਵਾਂ, ਦੋਸਤਾਂ ਅਤੇ ਹੋਰ ਸਨੇਹੀ ਸੱਜਣਾਂ ਨੇ ਸ਼ਿਰਕਤ ਕੀਤੀ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਿਸ਼ੇਸ਼ ਤੌਰ ’ਤੇ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ਵਿਚਾਰ ਰੱਖਦਿਆਂ ਬੁਲਾਰਿਆਂ ਨੇ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਨੂੰ ਪਾਰਦਰਸ਼ੀ ਕਾਰਜਸ਼ੈਲੀ ਵਾਲੇ, ਸਰਲ, ਸਪਸ਼ਟਵਾਦੀ, ਕਰਮੱਠ, ਸੰਵੇਦਨਸ਼ੀਲ, ਪ੍ਰਤਿਭਾਸ਼ਾਲੀ ਅਤੇ ਦਿਆਲੂ ਵਿਅਕਤੀ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਨੇਕਨੀਅਤੀ, ਦੇਸ਼ ਭਾਵਨਾ ਅਤੇ ਪੰਜਾਬ ਦੇ ਹਿੱਤਾਂ ਨੂੰ ਸਮਰਪਿਤ ਹੋ ਕੇ ਨਿਭਾਈਆਂ ਹਨ। ਕਿਸਾਨਾਂ ਦੀ ਬਿਹਤਰੀ ਲਈ ਉਨ੍ਹਾਂ ਵੱਲੋਂ ਕੀਤੇ ਕਾਰਜ ਸ਼ਲਾਘਾਯੋਗ ਹਨ।

ਬੁਲਾਰਿਆਂ ਨੇ ਕਿਹਾ ਕਿ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਨੇ ਜ਼ਮੀਨੀ ਪੱਧਰ ’ਤੇ ਕਿਸਾਨਾਂ ਨਾਲ ਜੁੜ ਕੇ ਖੇਤੀਬਾੜੀ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਕੰਮ ਕੀਤਾ। ਉਨ੍ਹਾਂ ਨੇ ਖੇਤੀ ਖੋਜਾਂ, ਨਵੇਂ ਉਪਕਰਨਾਂ ਤੇ ਸੰਦਾਂ, ਆਧੁਨਿਕ ਤਕਨੀਕਾਂ ਅਤੇ ਵਿਭਾਗੀ ਸਹੂਲਤਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਨਵੇਂ ਕੋਰਸਾਂ, ਬੀਜਾਂ ਦੀਆਂ ਆਧੁਨਿਕ ਕਿਸਮਾਂ ਅਤੇ ਮਹਿਕਮੇ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨਾਲ ਕਿਸਾਨਾਂ ਨੂੰ ਜੋੜ ਕੇ ਖੇਤੀ ਦੀ ਬਿਹਤਰੀ ਲਈ ਯਤਨ ਕੀਤੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੇ ਮੁੱਲਵਾਨ ਕਾਰਜਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਮੌਕੇ ਰਮੇਸ਼ ਸ਼ਰਮਾ, ਸੁਮੇਸ਼ ਚੋਪੜਾ, ਜਤਿੰਦਰ ਸਿੰਘ ਗਿੱਲ, ਸਰੂਪ ਕੁਮਾਰ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਦਿਆਲ ਸਿੰਘ, ਸਤਿੰਦਰਜੀਤ ਸਿੰਘ, ਅਮਰਦੀਪ ਸਿੰਘ ਪੁਰੇਵਾਲ ਅਤੇ ਬਲਵਿੰਦਰ ਬਾਲਮ ਨੇ ਆਪਣੇ ਵਿਚਾਰ ਰੱਖੇ।

ਸਮਾਰੋਹ ਵਿੱਚ ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਦੇ ਅਹੁਦੇਦਾਰਾਂ ਸਮੇਤ ਦਿਲਬਾਗ ਸਿੰਘ ਚੀਮਾ, ਪਲਵਿੰਦਰ ਸਿੰਘ ਸਹਾਰੀ, ਗੁਰਦਿਆਲ ਸਿੰਘ, ਠਾਕੁਰ ਮਹੇਸ਼ਵਰ, ਗੁਰਮੁਖ ਸਿੰਘ, ਮਨਪ੍ਰੀਤ ਸਿੰਘ ਭੱਟੀ, ਕਰਮਜੀਤ ਸਿੰਘ, ਡਾ. ਗੁਰਚਰਨ ਸਿੰਘ, ਰਣਜੋਧ ਸਿੰਘ, ਸੁਮਿਤ, ਗੁਰਵਿੰਦਰ ਸਿੰਘ ਬੱਲ, ਮਾਸਟਰ ਪਿਆਰਾ ਸਿੰਘ, ਸੁਰਿੰਦਰ ਕੌਰ, ਗੁਰਮੀਤ ਸਿੰਘ, ਰਣਜੀਤ ਸਿੰਘ, ਅਮਰ ਸਿੰਘ, ਗੁਰਦੀਪ ਸਿੰਘ, ਅਮਰੀਕ ਸਿੰਘ, ਹਰਜੀਤ ਸਿੰਘ ਅਤੇ ਪਲਵਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ। ਅੰਤ ਵਿੱਚ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਨੇ ਸਮਾਰੋਹ ਵਿੱਚ ਪੁੱਜੇ ਸਮੂਹ ਮਹਿਮਾਨਾਂ ਅਤੇ ਸਨੇਹੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੇ ਫ਼ਰਜ਼ ਅਮਰਜੀਤ ਸਿੰਘ ਨੇ ਬਾਖ਼ੂਬੀ ਨਿਭਾਏ।

LEAVE A REPLY

Please enter your comment!
Please enter your name here