ਡਾ. ਸੰਦੀਪ ਸਿੰਘ ਘੰਡ ਦੀ ਲਿਖੀ ਹੋਈ ਪੁਸਤਕ ‘ਜ਼ਿੰਦਗੀ ਦਾ ਆਨੰਦ ਕਿਵੇਂ ਮਾਣੀਏ?’ ਲੋਕ ਅਰਪਣ

0
9
ਡਾ. ਸੰਦੀਪ ਸਿੰਘ ਘੰਡ ਦੀ ਲਿਖੀ ਹੋਈ ਪੁਸਤਕ ‘ਜ਼ਿੰਦਗੀ ਦਾ ਆਨੰਦ ਕਿਵੇਂ ਮਾਣੀਏ?’ ਲੋਕ ਅਰਪਣ
Mansa
ਡਾਕੰਵਲਦੀਪ ਸਿੰਘ ਬਰਾੜ ਦੀ ਨਿੱਘੀ ਯਾਦ ਨੂੰ ਸਮਰਪਿਤ ਡਾ. ਸੰਦੀਪ ਸਿੰਘ ਘੰਡ ਦੁਆਰਾ ਲਿਖੀ ਹੋਈ ਪੁਸਤਕ ‘ਜ਼ਿੰਦਗੀ ਦਾ ਆਨੰਦ ਕਿਵੇਂ ਮਾਣੀਏ?’ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਕਾਲਜ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਲੋਕ ਅਰਪਣ ਕੀਤੀ। ਇਸ ਮੌਕੇ ਓ.ਐੱਸ.ਏ. ਦੇ ਪ੍ਰਧਾਨ ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਨੇ ਸਭ ਨੂੰ ‘ਜੀ ਆਇਆਂ’ ਕਿਹਾ। ਡਾ. ਸੰਦੀਪ ਘੰਡ ਨੇ ਆਪਣੇ ਵਿਚਾਰਾਂ ਵਿੱਚ ਆਪਣੇ ਮਰਹੂਮ ਮਿੱਤਰ ਡਾ. ਕੰਵਲਦੀਪ ਸਿੰਘ ਬਰਾੜ ਨੂੰ ਯਾਦ ਕੀਤਾ ਅਤੇ ਪੁਸਤਕ ਬਾਰੇ ਵਿਚਾਰ ਪ੍ਰਗਟਾਏ। ਇਸ ਤੋਂ ਇਲਾਵਾ ਸ਼੍ਰੀਮਤੀ ਕਿਰਨਦੀਪ ਕੌਰ, ਲਾਇਨਜ਼ ਕਲੱਬ ਫ਼ਰੀਦਕੋਟ (ਵਿਸ਼ਾਲ) ਦੇ ਪ੍ਰਧਾਨ ਅਮਰਦੀਪ ਸਿੰਘ, ਪ੍ਰਿੰਸੀਪਲ ਡਾ. ਸੁਖਚੈਨ ਸਿੰਘ ਬਰਾੜ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਲਾਈਨ ਗੁਰਵਿੰਦਰ ਸਿੰਘ ਧਿੰਗੜਾ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ. ਨਿਰਮਲ ਕੌਸ਼ਿਕ, ਪ੍ਰਿੰ. ਸੁਰੇਸ਼ ਅਰੋੜਾ, ਰਾਧਾ ਕ੍ਰਿਸ਼ਨ, ਡਾ.ਜੁਗਰਾਜ ਸਿੰਘ, ਬਲਦੇਵ ਤੇਰੀਆ, ਵਿਨੋਦ ਮਿੱਤਰ, ਹਰਿੰਦਰ ਦੂਆ, ਸਵਰਨਜੀਤ ਸਿੰਘ ਗਿੱਲ, ਵਿਸ਼ਵਜੀਤ ਸਿੰਘ ਡੇਜੀ, ਸੰਤੋਖ ਸਿੰਘ, ਡਾ. ਕੁਲਦੀਪ ਕੌਰ ਤੋਂ ਇਲਾਵਾ ਕਾਲਜ ਦੇ ਸਟਾਫ਼ ਵਿੱਚੋਂ ਮੰਜੂ ਕਪੂਰ, ਪ੍ਰੋ. ਰਣਜੀਤ ਸਿੰਘ, ਡਾ. ਰੁਪਿੰਦਰਜੀਤ ਕੌਰ, ਪ੍ਰੋ.ਬੀਰਇੰਦਰਜੀਤ ਸਿੰਘ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਫ਼ੈਨੀ ਚਾਵਲਾ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਕਰਮਜੀਤ ਸਿੰਘ, ਪ੍ਰੋ. ਮਨਵਿੰਦਰ ਕੌਰ, ਪ੍ਰੋ. ਰਿਮੀ ਅਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here