ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਹਿੰਦ-ਪਾਕ ਦੇ ਬਿਹਤਰ ਰਿਸ਼ਤਿਆਂ ਲਈ ਅਪਨਾ ਯੋਗਦਾਨ ਪਾਉਣਗੇ।
ਦੁਵੱਲੀ ਗੱਲਬਾਤ ਤੇ ਜ਼ੋਰ ਅਤੇ ਵਪਾਰ ਨੂੰ ਬੜਾਵਾ ਦੇਣ ਲਈ ਸੁਝਾ ਪੇਸ਼ ਕਰਨਗੇ।
ਹਾਲ ਦੀ ਘੜੀ ਰਾਜਨੀਤਕ ਬਿਆਨਾਂ ਤੇ ਨਫਰਤੀ ਸੁਭਾ ਨੇ ਦੁਵੱਲੇ ਰਿਸ਼ਤੇ ਵਿਗਾੜੇ।
ਗਵਾਂਢੀ ਕਦੇ ਮਾੜਾ ਨਹੀਂ ਹੁੰਦਾ ਉਸ ਨਾਲ ਬਿਹਤਰ ਰਿਸ਼ਤੇ ਤੇ ਵਰਤਾਰੇ ਪ੍ਰਤੀ ਸੁਹਿਰਦ ਹੋਣ ਦੀ ਲੋੜ-ਮਰੀਅਮ ਨਵਾਜ਼ ਸ਼ਰੀਫ
ਵਸ਼ਿਗਟਨ ਡੀ ਸੀ-( ਸਰਬਜੀਤ) ਭਾਰਤ ਨਾਲ ਕਈ ਮੁਲਕ ਗਵਾਂਢੀ ਵਜੋਂ ਲੱਗਦੇ ਹਨ। ਜਿੰਨਾ ਵਿਚ ਨੇਪਾਲ,ਚੀਨ,ਪਾਕਿਸਤਾਨ,ਭੁਟਾਨ,ਬੰਗਲਾ ਦੇਸ਼ ਤੇ ਸ਼੍ਰੀ ਲੰਕਾ ਮੁੱਖ ਤੌਰ ਭਾਰਤ ਦੇ ਗਵਾਂਢੀ ਦੇਸ਼ ਹਨ। ਭਾਰਤ ਨੂੰ ਅਪਨੇ ਗਵਾਂਢੀਆਂ ਨਾਲ ਬਿਹਤਰ ਰਿਸ਼ਤੇ ਬਣਾਉਣੇ ਚਾਹੀਦੇ ਹਨ। ਮੁੱਖ ਤੌਰ ਤੇ ਮਹਿਸੂਸ ਕੀਤਾ ਗਿਆ ਹੈ ਕਿ ਪਾਕਿਸਤਾਨ ਤੇ ਚੀਨ ਨਾਲ ਭਾਰਤ ਦੇ ਸੁਖਾਵੇ ਸਬੰਧ ਨਹੀ ਹਨ।ਜਿਸ ਕਰਕੇ ਆਮ ਨਾਗਰਿਕ ਵਿੱਚ ਵੀ ਖ਼ੌਫ਼ ਪੈਦਾ ਕੀਤਾ ਹੋਇਆ ਹੈ। ਜਦ ਕਿ ਅਜਿਹਾ ਕੁਝ ਵੀ ਨਹੀਂ ਹੈ।
ਪਾਕਿਸਤਾਨ ਬਾਰੇ ਆਮ ਧਾਰਨਾ ਬਣਾਈ ਹੋਈ ਹੈ। ਜਿਸ ਨੇ ਪਾਕਿਸਤਾਨ ਦਾ ਵੀਜ਼ਾ ਲੈ ਲਿਆ।ਉਸ ਵਿਅਕਤੀ ਨੂੰ ਅਮਰੀਕਾ,ਕਨੇਡਾ,ਇੰਗਲੈਂਡ ਭਾਵ ਹੋਰ ਅਜਿਹੇ ਪ੍ਰਧਾਨ ਮੁਲਕਾਂ ਦੇ ਵੀਜ਼ੇ ਲੈਣ ਤੋਂ ਵਾਂਝੇ ਹੋਣਾ ਪਵੇਗਾ। ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਪਾਕਿਸਤਾਨ ਨੂੰ ਬਦਨਾਮ ਕੀਤਾ ਹੋਇਆ ਹੈ ਕਿ ਇਹ ਅੱਤਵਾਦੀਆਂ ਦਾ ਅੱਡਾ ਹੈ। ਇੱਥੋਂ ਦੇ ਲੋਕ ਕ੍ਰਿਮੀਨਲ ਹਨ। ਇਹ ਧਾਰਨਾ ਮੀਡੀਆ ਤੇ ਰਾਜਨੀਤਕਾਂ ਨੇ ਬਣਾਈ ਹੋਈ ਹੈ।ਲੋਕਾਂ ਵਿਚ ਦਹਿਸ਼ਤ ਰਾਜਨੀਤਕਾਂ ਤੇ ਅਖਬਾਰਾ ਨੇ ਪੈਦਾ ਕੀਤੀ ਹੋਈ ਹੈ।
ਅਸਲ ਵਿੱਚ ਪਾਕਿਸਤਾਨ ਬਿਹਤਰ ਤੇ ਵਿਕਸਤ ਦੇਸ਼ ਹੈ। ਇਹਨਾਂ ਦੇ ਹਾਈਵੇ ਤੇ ਮਾਲ ਅਮਰੀਕਾ ਵਰਗੇ ਹਨ।ਲੋਕ ਪਿਆਰ ਕਰਨ ਵਾਲੇ ਹਨ। ਅਪਣੱਤ ਏਨੀ ਹੈ ਕਿ ਕਈ ਵਾਰ ਪਤਾ ਨਹੀਂ ਲੱਗਦਾ ਕਿ ਤੁਹਾਡੇ ਖਾਣੇ ਦੇ ਪੈਸੇ ਕੋਣ ਦੇ ਗਿਆ ਹੈ। ਭਾਵ ਉਹ ਬਿਹਤਰ ਗਵਾਂਢੀ ਹੋਣ ਦਾ ਸਬੂਤ ਦਿੰਦੇ ਹਨ।
ਭਾਰਤ ਦੀ ਨਵੀਂ ਸਰਕਾਰ ਆਉਣ ਨਾਲ ਰਾਜਨੀਤਕ ਸੁਖਾਵਾਂ ਮਾਹੋਲ ਸਿਰਜਣ ਨੂੰ ਤਰਜੀਹ ਦੇਣਗੇ।ਇਸ ਗੱਲ ਦਾ ਪ੍ਰਗਟਾਵਾ ਡਾਕਟਰ ਗਿੱਲ ਨੇ ਕੀਤਾ ਹੈ। ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਸ਼ਰੀਫ ਨੇ ਪਬਲਿਕ ਤੌਰ ਤੇ ਬਿਹਤਰ ਰਿਸ਼ਤਿਆਂ ਲਈ ਹੱਥ ਵਧਾਇਆ ਹੈ।ਵਪਾਰਕ ਸਾਂਝ ਲਈ ਅਮ੍ਰਿਤਸਰ ਤੇ ਲਾਹੌਰ ਡਰਾਈ ਮੰਡੀ ਦਾ ਪ੍ਰਸਤਾਵ ਰੱਖਿਆ ਹੈ।
ਭਾਰਤ ਵਿਚ ਚੋਣਾਂ ਹੋਣ ਕਰਕੇ ਕੋਈ ਵੀ ਰਾਜਨੀਤਕ ,ਮਨਿਸਟਰ,ਮੁੱਖ ਮੰਤਰੀ ,ਪ੍ਰਧਾਨ ਮੰਤਰੀ ,ਵਿਦੇਸ਼ ਮੰਤਰੀ ਪਹਿਲ ਕਦਮੀ ਨਹੀਂ ਕਰ ਰਿਹਾ ਹੈ। ਜਿਸ ਤੋ ਲੱਗਦਾ ਹੈ ਕਿ ਰਿਸ਼ਤਿਆਂ ਦੀ ਬਿਹਤਰੀ ਲਈ ਸਰਹਦੋ ਪਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਪਰ ਭਾਰਤ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ।ਹਰੇਕ ਰਾਜਨੀਤਕ ਚੋਣਾਂ ਦੇ ਬੁਖਾਰ ਦਾ ਮਰੀਜ਼ ਬਣਿਆ ਘੁੰਮ ਰਿਹਾ ਹੈ। ਕਿਸੇ ਦਾ ਖਿਆਲ ਬਿਹਤਰ ਰਿਸ਼ਤਿਆਂ ਵੱਲ ਨਹੀ ਜਾ ਰਿਹਾ ਹੈ। ਸਿਰਫ ਚੁਪੀ ਧਾਰੀ ਬੈਠੇ ਹਨ। ਪਰ ਕੁੜੱਤਣ ਵਾਲੇ ਬਿਆਨ ਕਦੇ ਕਦੇ ਭਾਰਤੀ ਰਾਜਨੀਤਕ ਦਾਗ਼ ਦਿੰਦੇ ਹਨ। ਜੋ ਕਿ ਬਿਹਤਰ ਰਿਸ਼ਤਿਆਂ ਵਿੱਚ ਖ਼ਲਾਅ ਪਾਉਣ ਲਈ ਕਾਫੀ ਨਜ਼ਰ ਆਉਂਦੇ ਹਨ।
ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੇ ਦੋਵਾ ਮੁਲਕਾਂ ਦੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਬ੍ਰਿਜ ਵਜੋਂ ਸੇਵਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ।ਜਿਸ ਸਬੰਧ ਵਿੱਚ ਡਾਕਟਰ ਗਿੱਲ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕਰਨਗੇ। ਜੇਕਰ ਸੁਹਿਰਦ ਰਵੱਈਆ ਦਿਖਾਇਆ ਤਾਂ ਉਹ ਦੂਤ ਵਜੋਂ ਭਾਰਤ-ਪਾਕ ਦੇ ਬਿਹਤਰ ਸੰਬੰਧਾਂ ਦਾ ਰੋਲ ਅਦਾ ਕਰਨਗੇ।
ਜਿਸ ਲਈ ਰਮੇਸ਼ ਸਿੰਘ ਅਰੋੜਾ ਘੱਟ ਗਿਣਤੀ ਮੰਤਰੀ ਲਹਿੰਦਾ ਪੰਜਾਬ ,ਮੁੱਖ ਮੰਤਰੀ ਮਰੀਅਮ ਤੇ ਪ੍ਰਧਾਨ ਮੰਤਰੀ ਸ਼ਬਾਸ਼ ਸ਼ਰੀਫ ਨਾਲ ਗਲਬਾਤ ਬਤੌਰ ਪੀਸ ਅੰਬੈਸਡਰ ਕਰਕੇ ਗਲਬਾਤ ਅੱਗੇ ਤੋਰਨਗੇ।
ਜੇਕਰ ਡਾਕਟਰ ਗਿੱਲ ਇਸ ਵਿੱਚ ਕਾਮਯਾਬ ਹੋ ਗਏ ਤਾਂ ਅਗਲੀ ਗੱਲਬਾਤ ਉਹ ਚੀਨ ਨਾਲ ਤੋਰਨਗੇ,ਤਾਂ ਜੋ ਭਾਰਤ ਸੁਪਰ ਪਾਵਰ ਦੇ ਨਾਲ ਨਾਲ ਸ਼ਾਂਤੀ ਦੇ ਮਸੀਹੇ ਵਜੋਂ ਵੀ ਸੰਸਾਰ ਵਿੱਚ ਉੱਭਰੇ।ਜਿਸ ਲਈ ਪ੍ਰਧਾਨ ਮੰਤਰੀ ਨਰੇਦਰ ਮੋਦੀ ਦਾ ਮਿਸ਼ਨ ਹੈ।
ਹੁਣ ਵੇਖਣਾ ਹੋਵੇਗਾ ਕਿ ਭਾਰਤ ਪਹਿਲ ਕਦਮੀ ਕਰਨ ਵਾਸਤੇ ਕੋਸ਼ਿਸ਼ ਕਰੇਗਾ। ਕਿਉਂਕਿ ਜਿੰਨਾ ਚਿਰ ਭਾਰਤ ਦਿਲਚਸਪੀ ਨਹੀਂ ਦਿਖਾਵੇਗਾ। ਉਹਨਾਂ ਚਿਰ ਕੁਝ ਵੀ ਸੰਭਵ ਨਹੀ ਹੈ।ਪਰ ਫਿਰ ਵੀ ਡਾਕਟਰ ਗਿੱਲ ਅਪਨੇ ਅਹੁਦੇ ਅੰਬੈਸਡਰ ਫਾਰ ਪੀਸ ਦੇ ਰਾਹੀਂ ਰਿਸ਼ਤਿਆਂ ਨੂੰ ਬਿਹਤਰ ਕਰਨ ਵਿੱਚ ਅਪਨਾ ਯੋਗਦਾਨ ਪਾਉਂਦੇ ਰਹਿਣਗੇ ।
ਪਰ ਇਸ ਸ਼ਾਂਤੀ ਪ੍ਰਕ੍ਰਿਆ ਦੀ ਸ਼ੁਰੂਆਤ ਚੋਣਾਂ ਤੋਂ ਬਾਦ ਡਾਕਟਰ ਸੁਰਿਦਰ ਸਿੰਘ ਗਿੱਲ ਸਰਕਾਰ ਨਾਲ ਮਿਲ ਕੇ ਕਰਨਗੇ। ਅਪਨੇ ਰੁਤਬੇ ਨੂੰ ਬਤੌਰ ਕੜੀ ਵਜੋ ਦੋਹਾਂ ਮੁਲਕਾ ਵਿਚ ਨਿਭਾੳੇਣ ਨੂੰ ਤਰਜੀਹ ਦੇਣਗੇ।







