ਡੀਏਵੀ ਕਾਲਜ ਜਲੰਧਰ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ।

0
19
ਡੀਏਵੀ ਕਾਲਜ ਜਲੰਧਰ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ।
ਜਲੰਧਰ , 31 ਅਕਤੂਬਰ 2025
ਡੀਏਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ, ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਰੈੱਡ ਰਿਬਨ ਕਲੱਬ ਅਤੇ ਐੱਨ ਐੱਸ ਐੱਸ ਯੂਨਿਟ ਤੋਂ ਇਲਾਵਾ ਕਾਲਜ ਦੇ ਐੱਨ.ਸੀ.ਸੀ ਵਿੰਗਜ਼ (ਆਰਮੀ, ਏਅਰ ਅਤੇ ਨੇਵਲ) ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਖ਼ੂਨਦਾਨ ਕੈਂਪ ਲਈ ਸਿਵਲ ਹਸਪਤਾਲ ਜਲੰਧਰ ਤੋਂ ਮਾਹਰ ਟੀਮ, ਡਾਕਟਰ ਗੁਰਪਿੰਦਰ ਕੌਰ ਜੀ (ਬੀ.ਟੀ.ਓ) ਦੀ ਅਗਵਾਈ ਹੇਠ ਕਾਲਜ ਕੈਂਪਸ ਵਿਖੇ ਪਹੁੰਚੀ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਵੱਲੋਂ ਡਾਕਟਰ ਗੁਰਪਿੰਦਰ ਕੌਰ ਨੂੰ, “ਜੀ ਆਇਆਂ ਨੂੰ” ਕਹਿੰਦੇ ਹੋਏ ਖ਼ੂਬਸੂਰਤ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ਼ ਸੀਨੀਅਰ ਵਾਈਸ ਪ੍ਰਿੰਸੀਪਲ ਡਾ. ਕੁੰਵਰ ਰਾਜੀਵ, ਰਜਿਸਟਰਾਰ ਪ੍ਰੋ. ਅਸ਼ੋਕ ਕਪੂਰ, ਐੱਨ ਐੱਸ ਐੱਸ ਅਤੇ ਰੈੱਡ ਰਿਬਨ ਇੰਚਾਰਜ ਡਾ.ਸਾਹਿਬ ਸਿੰਘ, ਆਰਮੀ ਵਿੰਗ ਦੇ ਸੀਟੀਓ ਡਾ. ਸੁਨੀਲ ਠਾਕੁਰ ਮੌਜੂਦ ਸਨ। ਰੈੱਡ ਰਿਬਨ ਕਲੱਬ ਅਤੇ ਐੱਨ ਐੱਸ ਐੱਸ ਯੂਨਿਟ ਵੱਲੋਂ ਪ੍ਰਿੰਸੀਪਲ ਡਾਕਟਰ ਰਾਜੇਸ਼ ਕੁਮਾਰ ਜੀ ਨੂੰ ਵੀ ਖ਼ੂਬਸੂਰਤ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ.ਰਾਜ਼ੇਸ ਕੁਮਾਰ ਨੇ ਕਾਲਜ ਦੇ ਰੈੱਡ ਰਿਬਨ ਕਲੱਬ, ਐੱਨ ਐੱਸ ਐੱਸ ਯੂਨਿਟ ਅਤੇ ਐੱਨ.ਸੀ.ਸੀ ਵਿੰਗਜ਼ ਵੱਲੋਂ, ਹਰ ਸਾਲ ਕਰਵਾਏ ਜਾਂਦੇ ਖ਼ੂਨਦਾਨ ਕੈਂਪ ਨੂੰ ਇੱਕ ਬਹੁਤ ਹੀ ਸਾਰਥਕ ਤੇ ਮਹੱਤਵਪੂਰਨ ਉਪਰਾਲਾ ਦੱਸਿਆ ਗਿਆ। ਇਸ ਕੈਂਪ ਦੌਰਾਨ ਵਲੰਟੀਅਰਜ਼, ਕੈਡਿਟਸ, ਕਾਲਜ ਸਟਾਫ਼, ਨਾਨ-ਟੀਚਿੰਗ ਸਟਾਫ਼, ਸਹਿਯੋਗੀ ਕਰਮਚਾਰੀਆਂ ਆਦਿ ਵੱਲੋਂ, ਕੁੱਲ 32 ਯੂਨਿਟ ਖ਼ੂਨਦਾਨ ਕਰਕੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਕਰਤੱਵ ਨਿਭਾਇਆ ਗਿਆ। ਵਲੰਟੀਅਰਜ਼ ਅਤੇ ਕੈਡਿਟਸ ਤੋਂ ਇਲਾਵਾ, ਡਾ. ਪੁਨੀਤ ਪੁਰੀ ਹੈੱਡ ਜ਼ੂਆਲੋਜੀ ਵਿਭਾਗ, ਡਾ. ਵਧਾਵਨ, ਡਾ. ਰਾਜਨ ਸ਼ਰਮਾ, ਡਾ. ਸੁਨੀਲ ਠਾਕੁਰ, ਸ੍ਰੀ ਅਰੁਣ ਪਰਾਸ਼ਰ, ਪ੍ਰੋ. ਸਦਾਨੰਦ ਮਹਿਤਾ, ਸ੍ਰੀ ਪਵਨ ਆਦਿ ਨੇ ਖ਼ੂਨਦਾਨ ਕੀਤਾ।
ਪ੍ਰੋਗਰਾਮ ਇੰਚਾਰਜ ਡਾ. ਸਾਹਿਬ ਸਿੰਘ ਨੇ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਕਾਲਜ ਪ੍ਰਿੰਸੀਪਲ, ਵਲੰਟੀਅਰਜ਼, ਕੈਡਿਟਸ, ਕਾਲਜ ਸਟਾਫ਼, ਨਾਨ ਟੀਚਿੰਗ ਸਟਾਫ਼ ਅਤੇ ਸਹਿਯੋਗੀ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੀਏਵੀ ਕਾਲਜ ਜਲੰਧਰ ਦਾ ਰੈੱਡ ਰਿਬਨ ਕਲੱਬ ਅਤੇ ਐੱਨ ਐੱਸ ਐੱਸ ਯੂਨਿਟ ਸਮਾਜਿਕ ਭਲਾਈ ਦੇ ਅਜਿਹੇ ਕਾਰਜਾਂ ਲਈ ਹਮੇਸ਼ਾ ਤੋਂ ਨਿਰੰਤਰਤਾ ਨਾਲ਼ ਆਪਣਾ ਕਾਰਜ ਕਰਦਾ ਆ ਰਿਹਾ ਹੈ। ਆਰਮੀ ਵਿੰਗ ਦੇ ਸੀਟੀਓ ਡਾ. ਸੁਨੀਲ ਠਾਕੁਰ ਦੀ ਇਸ ਕੈਂਪ ਦੌਰਾਨ ਬਹੁਤ ਸਹਿਯੋਗੀ ਭੂਮਿਕਾ ਰਹੀ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਨੇਵਲ ਵਿੰਗ ਦੇ ਏਐੱਨਓ ਡਾ. ਮਨੋਜ ਕੁਮਾਰ, ਏਅਰ ਵਿੰਗ ਦੇ ਸੀਟੀਓ ਪ੍ਰੋ. ਰਾਹੁਲ ਸੇਖੜੀ,  ਪ੍ਰੋ. ਵਿਵੇਕ ਸ਼ਰਮਾ, ਪ੍ਰੋ. ਗਗਨ ਮਦਾਨ ਅਤੇ ਕਾਲਜ ਦੇ ਬਹੁ-ਗਿਣਤੀ ਅਧਿਆਪਕ ਨੇ ਕੈਂਪ ਵਿੱਚ ਹਾਜ਼ਰੀ ਭਰੀ।

LEAVE A REPLY

Please enter your comment!
Please enter your name here