ਤਰਨ ਤਾਰਨ ਜਿਮਨੀ ਚੋਣਾਂ ਚ ਝੂਠ ਬੋਲ ਕੇ ਲੋਕਾਂ ਨੂੰ  ਕੀਤਾ ਜਾ ਰਿਹਾ ਗੁਮਰਾਹ . ਕਿਸਾਨ ਆਗੂ ਮੇਹਰ ਸਿੰਘ 

0
15

ਤਰਨ ਤਾਰਨ ਜਿਮਨੀ ਚੋਣਾਂ ਚ ਝੂਠ ਬੋਲ ਕੇ ਲੋਕਾਂ ਨੂੰ  ਕੀਤਾ ਜਾ ਰਿਹਾ ਗੁਮਰਾਹ . ਕਿਸਾਨ ਆਗੂ ਮੇਹਰ ਸਿੰਘ

ਪੱਟੀ ਮੋੜ , 31 ਅਕਤੂਬਰ 2025
ਤਰਨ ਤਰਨ ਵਿਖੇ ਹੋ ਰਹੀ ਜਿਮਣੀ ਚੋਣ ਜੋ ਹਰ ਇੱਕ ਪਾਰਟੀਆਂ ਵੱਲੋਂ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 92 ਸੀਟਾਂ ਦੇ ਨਿਵਾਜਾ ਸੀ ਲੇਕਿਨ ਉਹਨੇ ਕਿਸਾਨ ਮਜ਼ਦੂਰਾਂ ਨੂੰ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰਾਂ ਤੋ ਧੋਖੇ ਨਾਲ ਮੀਟਿੰਗ ਸੱਦ ਕੇ ਕਿਸਾਨ ਮਜ਼ਦੂਰਾਂ ਤੇ ਲਾਠੀ ਚਾਰਜ ਕਰਵਾਇਆ ਸੀ ਉਹ ਦਿੱਲੀ ਵਾਲੇ ਹਾਕਮਾਂ ਨੂੰ ਖੁਸ਼ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਆਪਣੇ ਭਰਾਵਾਂ ਨੂੰ ਬੇਇੱਜ਼ਤ ਕੀਤਾ ਤੇ ਕੁੱਟਿਆ ਮਾਰਿਆ ਸੀ ਜੋ ਅੱਜ ਫਿਰ ਤਰਨ ਤਰਨ ਦੇ ਵਿੱਚ ਵੋਟਾਂ ਮੰਗਣ ਲਈ ਆ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ 92 ਸੀਟਾਂ ਲੈ ਕੇ ਕੀਤਾ ਕਿ ਪੰਜਾਬ ਨੂੰ ਲੁੱਟਿਆ ਅਤੇ ਬੇਇੱਜਤ ਕੀਤਾ ਕਿਸਾਨ ਆਗੂ ਨੇ ਕਿਹਾ ਕਿ ਤਰਨ ਤਾਰਨ ਦੇ ਲੋਕਾਂ ਨੂੰ ਸਮਝਦਾਰ ਬਣਨਾ ਚਾਹੀਦਾ ਕਿ 12 ਵਾਰ ਪੰਜਾਬ ਦੀਆਂ ਚੋਣਾਂ ਹੋ ਗਈਆਂ ਹਨ ਪਰ ਕਿਸਾਨ ਮਜ਼ਦੂਰਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਉਹਨਾਂ ਕਿਹਾ ਕਿ ਪੰਜਾਬ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਆ ਪਰ ਕਿਸਾਨ ਤੇ ਮਜ਼ਦੂਰ ਨੂੰ ਇਸੇ ਤਰ੍ਹਾਂ ਹੀ ਰਹਿੰਦਾ ਹੈ ਕਿਸਾਨ ਆਗੂ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਹੜ ਆਈ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਵਿੱਚ ਅੱਜ ਤੱਕ ਕਿਸੇ ਹੜ ਪੀੜਤ ਨੂੰ ਰਾਹ ਸਮਗਰੀ ਨਹੀਂ ਮਿਲੀ ਪੈਲੀਆਂ ਬਰਬਾਦ ਹੋਈਆਂ ਕਣਕਾਂ ਬੀਜਣ ਵਾਲੀਆਂ ਪਈਆਂ ਪਰ ਕਿਸੇ ਵੀ ਪੰਜਾਬ ਸਰਕਾਰ ਦੇ ਨੁਮਾਇਦੇ ਜਾਂ ਪੰਜਾਬ ਸਰਕਾਰ ਨੇ ਹੜ ਪੀੜਿਤ ਕਿਸਾਨ ਦੀ ਬਾਂਹ ਨਹੀਂ ਫੜੀ ਕਿਸਾਨ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬੀਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਹੋਣਾ ਪਊਗਾ।

LEAVE A REPLY

Please enter your comment!
Please enter your name here