ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ‘ਤੇ ਪ੍ਰਾਚੀਨ ਸ਼ਿਵ ਮੰਦਿਰ, ਵੇਰਕਾ ਅੰਮ੍ਰਿਤਸਰ ਵਿੱਚ ਇਕ ਦਿਵਯ ਆਧਿਆਤਮਿਕ ਸਤਸੰਗ

0
12

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ‘ਤੇ ਪ੍ਰਾਚੀਨ ਸ਼ਿਵ ਮੰਦਿਰ, ਵੇਰਕਾ ਅੰਮ੍ਰਿਤਸਰ ਵਿੱਚ ਇਕ ਦਿਵਯ ਆਧਿਆਤਮਿਕ ਸਤਸੰਗ ਅਤੇ ਵਿਸ਼ੇਸ਼ ਕਾਰਜਕ੍ਰਮ ਦਾ ਵਿਸ਼ਾਲ ਆਯੋਜਨ ਕੀਤਾ ਗਿਆ, ਜੋ ਸ਼ਰਧਾ, ਭਗਤੀ ਅਤੇ ਆਧਿਆਤਮਿਕ ਚੇਤਨਾ ਨਾਲ ਭਰਪੂਰ ਰਿਹਾ। ਇਸ ਮੌਕੇ ਸਾਧਵੀ ਗੰਗਾਧਰੀ ਭਾਰਤੀ ਜੀ ਨੇ ਭਗਵਾਨ ਸ਼ਿਵ ਦੇ ਅਸਲੀ ਸਰੂਪ, ਮਹਾਸ਼ਿਵਰਾਤਰੀ ਦੇ ਆਧਿਆਤਮਿਕ ਮਹੱਤਵ ਅਤੇ ਮਨੁੱਖੀ ਜੀਵਨ ਵਿੱਚ ਆਤਮ-ਜਾਗਰੂਕਤਾ ਦੀ ਲੋੜ ਬਾਰੇ ਗਹਿਰੇ ਅਤੇ ਪ੍ਰੇਰਣਾਦਾਇਕ ਵਿਚਾਰ ਪ੍ਰਸਤੁਤ ਕੀਤੇ। ਆਪਣੇ ਸੰਬੋਧਨ ਦੌਰਾਨ ਸਾਧਵੀ ਜੀ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਸਿਰਫ਼ ਇਕ ਧਾਰਮਿਕ ਤਿਉਹਾਰ ਨਹੀਂ, ਸਗੋਂ ਆਤਮ-ਚਿੰਤਨ, ਆਤਮ-ਸ਼ੁੱਧੀ ਅਤੇ ਚੇਤਨਾ ਦੇ ਜਾਗਰਣ ਦਾ ਪਵਿੱਤਰ ਅਵਸਰ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦਾ ਸਰੂਪ ਤਿਆਗ, ਸੰਤੁਲਨ, ਦਇਆ ਅਤੇ ਅੰਦਰੂਨੀ ਸ਼ਾਂਤੀ ਦਾ ਪ੍ਰਤੀਕ ਹੈ, ਜੋ ਸਾਨੂੰ ਜੀਵਨ ਦੀਆਂ ਵਿਸ਼ਮ ਪਰਿਸਥਿਤੀਆਂ ਵਿੱਚ ਵੀ ਅਡੋਲ ਅਤੇ ਜਾਗਰੂਕ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਸਮਝਾਇਆ ਕਿ ਸ਼ਿਵ ਦਾ ‘ਜਾਗਰਣ’ ਸਿਰਫ਼ ਬਾਹਰੀ ਰਸਮਾਂ ਤੱਕ ਸੀਮਿਤ ਨਹੀਂ, ਬਲਕਿ ਅੰਦਰ ਸੁੱਤੀ ਹੋਈ ਦਿਵ੍ਯ ਚੇਤਨਾ ਨੂੰ ਜਗਾਉਣ ਦਾ ਸੰਦੇਸ਼ ਦਿੰਦਾ ਹੈ। ਸਾਧਵੀ ਜੀ ਨੇ ਅੱਗੇ ਕਿਹਾ ਕਿ ਅਸਲੀ ਸ਼ਿਵ ਆਰਾਧਨਾ ਕੇਵਲ ਵਰਤ, ਪੂਜਾ ਜਾਂ ਕਰਮਕਾਂਡ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਆਪਣੇ ਅੰਦਰ ਦੇ ਅਗਿਆਨ, ਕ੍ਰੋਧ, ਅਹੰਕਾਰ ਅਤੇ ਨਕਾਰਾਤਮਕ ਵਿਰਤੀਆਂ ਦਾ ਤਿਆਗ ਕਰਕੇ ਆਤਮ-ਗਿਆਨ ਵੱਲ ਅੱਗੇ ਵਧਣਾ ਹੀ ਸੱਚੀ ਸਾਧਨਾ ਹੈ। ਜਿਵੇਂ ਸ਼ਿਵ ਅੰਧਕਾਰ ਵਿੱਚ ਵੀ ਪ੍ਰਕਾਸ਼ ਅਤੇ ਸ਼ਾਂਤੀ ਦੇ ਪ੍ਰਤੀਕ ਹਨ, ਉਸੇ ਤਰ੍ਹਾਂ ਧਿਆਨ ਅਤੇ ਗਿਆਨ ਰਾਹੀਂ ਮਨੁੱਖ ਆਪਣੇ ਜੀਵਨ ਦੇ ਭਰਮ, ਤਣਾਅ ਅਤੇ ਅਸਥਿਰਤਾ ਤੋਂ ਮੁਕਤ ਹੋ ਕੇ ਸੰਤੁਲਿਤ ਅਤੇ ਅਰਥਪੂਰਨ ਜੀਵਨ ਜੀ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਜ ਦੇ ਸਮੇਂ ਦੀ ਦੌੜ-ਭੱਜ ਅਤੇ ਮਾਨਸਿਕ ਤਣਾਅ ਨਾਲ ਭਰੇ ਜੀਵਨ ਵਿੱਚ ਧਿਆਨ ਅਤੇ ਸਾਧਨਾ ਬਹੁਤ ਜ਼ਰੂਰੀ ਹੋ ਗਏ ਹਨ। ਮਹਾਸ਼ਿਵਰਾਤਰੀ ਦਾ ਸੰਦੇਸ਼ ਸਾਨੂੰ ਅੰਦਰਲੀ ਸ਼ਾਂਤੀ ਨਾਲ ਜੁੜਨ, ਸਕਾਰਾਤਮਕ ਸੋਚ ਵਿਕਸਿਤ ਕਰਨ ਅਤੇ ਜੀਵਨ ਨੂੰ ਉੱਚੇ ਉਦੇਸ਼ ਨਾਲ ਜੋੜਨ ਦੀ ਪ੍ਰੇਰਣਾ ਦਿੰਦਾ ਹੈ। ਜਦੋਂ ਮਨੁੱਖ ਆਪਣੇ ਅੰਦਰ ਵਸਦੀ ਦਿਵ੍ਯਤਾ ਨੂੰ ਪਛਾਣ ਲੈਂਦਾ ਹੈ, ਤਦ ਹੀ ਜੀਵਨ ਵਿੱਚ ਅਸਲ ਖੁਸ਼ੀ ਅਤੇ ਸੰਤੋਖ ਦਾ ਅਨੁਭਵ ਸੰਭਵ ਹੁੰਦਾ ਹੈ। ਕਾਰਜਕ੍ਰਮ ਦੌਰਾਨ ਪੇਸ਼ ਕੀਤੇ ਗਏ ਭਗਤੀ ਸੰਗੀਤ ਅਤੇ ਸ਼ਿਵ ਭਜਨਾਂ ਨੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਮਿੱਠੀਆਂ ਅਤੇ ਭਾਵਪੂਰਨ ਪ੍ਰਸਤੁਤੀਆਂ ਨੇ ਹਾਜ਼ਰ ਸ਼ਰਧਾਲੂਆਂ ਨੂੰ ਗਹਿਰੇ ਆਧਿਆਤਮਿਕ ਅਨੁਭਵ ਨਾਲ ਜੋੜਦੇ ਹੋਏ ਧਿਆਨਮਗਨ ਵਾਤਾਵਰਣ ਦਾ ਸਿਰਜਣ ਕੀਤਾ। ਇਹ ਆਯੋਜਨ ਕੇਵਲ ਇਕ ਤਿਉਹਾਰ ਤੱਕ ਸੀਮਿਤ ਨਹੀਂ ਰਿਹਾ, ਸਗੋਂ ਆਤਮ-ਵਿਸ਼ਲੇਸ਼ਣ, ਸਾਧਨਾ ਅਤੇ ਅੰਦਰੂਨੀ ਬਦਲਾਅ ਦਾ ਇੱਕ ਮਜ਼ਬੂਤ ਮਾਧਿਅਮ ਸਾਬਤ ਹੋਇਆ। ਕਾਰਜਕ੍ਰਮ ਦਾ ਮੁੱਖ ਉਦੇਸ਼ ਮਹਾਸ਼ਿਵਰਾਤਰੀ ਦੇ ਪਵਿੱਤਰ ਸੰਦੇਸ਼ ਰਾਹੀਂ ਲੋਕਾਂ ਨੂੰ ਧਿਆਨ, ਆਤਮ-ਗਿਆਨ ਅਤੇ ਆਧਿਆਤਮਿਕ ਜਾਗਰਣ ਵੱਲ ਪ੍ਰੇਰਿਤ ਕਰਨਾ ਸੀ, ਤਾਂ ਜੋ ਉਹ ਆਪਣੇ ਜੀਵਨ ਵਿੱਚ ਸ਼ਾਂਤੀ, ਪਿਆਰ ਅਤੇ ਸਦਭਾਵਨਾ ਅਪਣਾ ਕੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਣ।

LEAVE A REPLY

Please enter your comment!
Please enter your name here