ਪਿੰਡ ਲਖਮੀਰੇਆਣਾ ਵਿਖੇ ਸਭਿਆਚਾਰਕ ਮੇਲਾ ਅਤੇ ਸਨਮਾਨ ਸਮਾਰੋਹ 26 ਫਰਵਰੀ ਨੂੰ 

0
10

ਪਿੰਡ ਲਖਮੀਰੇਆਣਾ ਵਿਖੇ ਸਭਿਆਚਾਰਕ ਮੇਲਾ ਅਤੇ ਸਨਮਾਨ ਸਮਾਰੋਹ 26 ਫਰਵਰੀ ਨੂੰ

ਹਰ ਸਾਲ ਦੀ ਤਰਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲਖਮੀਰੇਆਣਾ ਵਿਖੇ ਬਾਬਾ ਨੌ ਗਜੀਆਂ ਦੇ ਦਰਬਾਰ ਤੇ 14ਵਾ ਸਭਿਆਚਾਰਕ ਮੇਲਾ 26 ਫਰਵਰੀ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ,  ਪ੍ਰਧਾਨ ਪੰਮਾ ਸਿੰਘ,  ਬਾਬਾ ਹਰਬੰਸ ਸਿੰਘ,  ਹਰਮੀਤ ਸਿੰਘ , ਗੁਰਮੇਲ ਸਿੰਘ ਅਤੇ ਸਮੂਹ ਪ੍ਰਬੰਧਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੇ ਨਾਮਵਰ ਗਾਇਕ ਹਾਜਰੀ ਭਰਨ ਵਾਸਤੇ ਆ ਰਹੇ ਹਨ,  ਜਿਨਾ ਵਿਚੋ ਪ੍ਰਮੁੱਖ ਹਨ ਸੰਧੂ ਮੇਜਰ ਅਤੇ ਬੀਬਾ ਸੁਮਨ ਅਖਤਰ,  ਗਾਇਕ ਮੋਹਰ ਬਰਾੜ,  ਕਮੇਡੀਅਨ ਛਿੰਦਾ ਧਾਲੀਵਾਲ ਅਤੇ ਪਰਮ ਸਿੱਧੂ,  ਗਾਇਕ ਆਤਮਾ ਸਿੰਘ , ਗਾਇਕ ਜਗਦੇਵ ਭੂੰਦੜ ਚੰਡੀਗੜ੍ਹ ਅਤੇ ਗਾਇਕ ਸੱਤਾ ਮੱਤਾ ਇਸ ਤੋ ਇਲਾਵਾ ਪੰਜਾਬੀ ਮਾਂ ਦੀ ਸੇਵਾ ਕਰਨ ਵਾਲੀਆ ਮਹਾਨ ਸਖਸ਼ੀਅਤਾ ਪਹੁੰਚ ਰਹੀਆ ਹਨ,  ਸਮੂਹ ਪੰਜਾਬੀਆ ਨੂੰ ਮੇਲੇ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਦਾ ਹੈ,  ਇਹ ਮੇਲਾ ਹਰ ਸਾਲ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਜਾਦਾ ਹੈ, ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006

LEAVE A REPLY

Please enter your comment!
Please enter your name here