ਪ੍ਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ਼ ਸੰਸਥਾ ਵੱਲੋਂ ਲਗਾਇਆ ਜ਼ਿਲ੍ਹਾ ਪੱਧਰੀ ਸੈਮੀਨਾਰ

0
491

ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ਼ ਸੰਸਥਾ ਵੱਲੋਂ ਲਗਾਇਆ ਜ਼ਿਲ੍ਹਾ ਪੱਧਰੀ ਸੈਮੀਨਾਰ

ਅੰਮ੍ਰਿਤਸਰ 16 ਸਤੰਬਰ ( ‌       )

 

ਜ਼ਿਲਾ ਪੱਧਰੀ ਇਕ ਰੋਜ਼ਾ ਸੈਮੀਨਾਰ/ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਵਰਕਸ਼ਾਪ ਪ੍ਰੋਗਰਾਮ  ਕਾਰਬਨ ਮੁਕਤ ਵਾਤਾਵਰਣ ਦਰਪੇਸ਼ ਚੁਣੋਤੀਆਂ ਤੇ ਸੰਭਾਵਿਤ ਹੱਲ ਲਈ  ਵਰਕਸ਼ਾਪ  ਰੈਡ ਕਰਾਸ ਭਵਨ ਵਿਖੇ  ਕੀਤਾ ਗਿਆ।

 ਜਿਸ ਵਿੱਚ ਮੁੱਖ ਸਲਾਹਕਾਰ ਐਡਵੋਕੇਟ ਰਜੀਵ ਮਦਾਨ(ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ),ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ ਡਾ ਤੇਜਿੰਦਰ ਸਿੰਘ ,ਰਿਟਾ.ਜਾਇੰਟ ਡਾਇਰੈਕਟਰ ਡਾ ਜਤਿੰਦਰ ਸਿੰਘ  ਗਿੱਲ ,ਐਸ ਐਮ ਐਸ  ਡਾ ਸੁਖਰਾਜਬੀਰ ਸਿੰਘ ਗਿੱਲ,ਐਸ ਐਮ ਐਸ ਡਾ ਸੁਖਚੈਨ ਸਿੰਘ, ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਅਧਿਕਾਰੀ  ਸੈਮਸੰਗ ਮਸੀਹ, ਏ ਐਸ ਆਈ ਮੈਡਮ ਹਰਪ੍ਰੀਤ ਕੌਰ, ਮਨਦੀਪ ਬੇਦੀ,ਅਜੇ ਕੁਮਾਰ, ਮੈਡਮ ਏ ਪੀ ਪੀ ਓ,ਹਰਪਾਲ ਸਿੰਘ ਸਿੰਧੀ, ਹਰਜੀਤ ਸਿੰਘ ਝੀਤਾ,ਆਦਿ  ਨੇ ਆਪਣੇ ਸੰਬੋਧਨ ਚਾ ਕਿਸਾਨਾਂ ਨੂੰ ਜਾਣਕਾਰੀ ਦਿੱਤੀ, ਅਤੇ ਇਸ ਮੌਕੇ ਅਧਿਕਾਰੀ ਤੇ  ਕਿਸਾਨ ਭਾਗ ਲੈਂਦੇ ਹੋਏ।

 

 

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ  ਵਿੱਚ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਸੇਵਾਵਾਂ—ਡਿਪਟੀ ਕਮਿਸ਼ਨਰ
22 ਸਤੰਬਰ  ਨੂੰ ਵਿਧਾਨਸਭਾ ਹਲਕਾ ਦੱਖਣੀ ਵਿਖੇ ਲੱਗੇਗਾ ਕੈਂਪ
ਅੰਮ੍ਰਿਤਸਰ, 16 ਸਤੰਬਰ 2024—          ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਵਿੱਚ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੋ ਰਹੀ ਹੈ ਅਤੇ ਵੱਖ ਵੱਖ ਸੇਵਾਵਾਂ ਹਾਸਲ ਕਰਨ ਲਈ ਲੋਕਾਂ ਨੂੰ ਹੁਣ ਵੱਖ ਵੱਖ ਦਫਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ।
ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਕਿ 18 ਸਤੰਬਰ  2024 ਨੂੰ ਅਗਲਾ ਕੈਂਪ ਵਿਧਾਨ ਸਭਾ ਹਲਕਾ  ਦੱਖਣੀ ਦੇ ਅੰਦਰ ਟੈਕੀ ਵਾਲੀ ਪਾਰਕ ਅੰਦਰੂਨ ਨਾਮਧਾਰੀ ਕੰਡੇ ਵਾਲਾ ਬਾਜ਼ਾਰ  ਤਰਨਤਾਰਨ ਰੋਡ ਬਾਅਦ ਦੁਪਿਹਰ 12 ਵਜੇ ਤੋ 3 ਵਜੇ ਤੱਕ ਸੁਵਿਧਾ ਕੈਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ ਅਤੇ ਉਨਾਂਹ ਦੀਆਂ ਸ਼ਕਾਇਤਾਂ ਵੀ ਸੁਣੀਆਂ ਜਾਣਗੀਆਂ।
ਉਨਾਂ ਦੱਸਿਆ ਕਿ ਕੈਂਪਾਂ ਵਿੱਚ ਜੋ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਸਿਹਤ ਵਿਭਾਗ ਨਾਲ ਸਬੰਧਤ ਸਕੀਮਾਂ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਸ਼ਾਮਿਲ ਹਨ।

ਕੈਪਸ਼ਨ ਫਾਇਲ ਫੋਟੋ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ

LEAVE A REPLY

Please enter your comment!
Please enter your name here