ਫਰਿਜ਼ਨੋ ਦੇ ਗੋਲਡਨ ਪੈਲਸ ਵਿਖੇ “ਲੋਕ ਰੰਗ ਨੂਰ ਜੋਰਾ” ਗਰੁੱਪ ਨੇ “ਮੇਲਾ ਮੇਲਣਾ ਦਾ” ਵਿੱਚ ਪਾਈ ਨੱਚ-ਨੱਚ ਧਮਾਲ

0
10
ਫਰਿਜ਼ਨੋ, ਕੈਲੇਫੋਰਨੀਆ
ਪੰਜਾਬੀ ਸੱਭਿਆਚਾਰ ਅੰਦਰ ਸਾਉਣ ਮਹੀਨੇ ਦੀ ਰਿਵਾਇਤਾ ਅਨੁਸਾਰ ਬਹੁਤ ਮਹੱਤਤਾ ਚਲੀ ਆ ਰਹੀ ਹੈ। ਇਸ ਮਹੀਨੇ ਦੁਨੀਆ ਭਰ ਵਿੱਚ ਜਿੱਥੇ ਵੀ ਪੰਜਾਬੀ ਰਹਿੰਦੇ ਹਨ, ਖ਼ਾਸਕਰ ਪੰਜਾਬੀ ਬੀਬੀਆਂ, ਭੈਣਾਂ ਅਤੇ ਧੀਆਂ ਬਤੌਰ ਤੀਆਂ ਦੇ ਤਿਉਹਾਰ ਮਨਾਉਂਦੀਆਂ ਹਨ। ਜਦ ਕਿ ਸਮੇਂ ਦੇ ਬਦਲਣ ਨਾਲ ਇਸ ਤਿਉਹਾਰ ਵਿੱਚ ਵੀ ਬਹੁਤ ਤਬਦੀਲੀ ਆਈ ਹੈ। ਜਦ ਕਿ ਪੁਰਾਣੇ ਸਮੇਂ ਵਿੱਚ ਇਹ ਤਿਉਹਾਰ ਖੁੱਲ੍ਹੀਆਂ ਗਰਾਉਡਾ ਵਿੱਚ ਵਿੱਚ ਮਨਾਇਆ ਜਾਂਦਾ ਸੀ। ਪਰ ਵਿਦੇਸ਼ਾਂ ਵਿੱਚ ਸਮੇਂ ਦੀ ਘਾਟ ਕਰਕੇ ਇਸ ਤਿਉਹਾਰ ਨੇ ਸਟੇਜ ਸ਼ੋ ਨੂੰ ਆਪਣਾ ਸਥਾਨ ਬਣਾ ਲਿਆ। ਜਦ ਕਿ ਅੱਜ ਵੀ ਕਈ ਥਾਂਵਾਂ ‘ਤੇ ਖੁਲੀਆਂ ਗਰਾਉਡਾ ਵਿੱਚ ਰਿਵਾਇਤੀ ਤੀਆਂ ਲਗਦੀਆਂ ਹਨ। ਪਰ ਪੰਜਾਬ ਵਿੱਚ ਪੱਛਮੀ ਪ੍ਰਭਾਵ ਹੇਠ ਲੋਕ ਰਿਵਾਇਤੀ ਤਿਉਹਾਰਾਂ ਤੋਂ ਦੂਰ ਹੋ ਰਹੇ ਹਨ। ਪਰ ਵਿਦੇਸ਼ੀ ਵੱਸਦਾ ਭਾਈਚਾਰਾ ਇਸ ਤਿਉਹਾਰ ਨੂੰ ਬੜੀ ਸ਼ਿੱਦਤ ਨਾਲ ਥਾਂ-ਥਾਂ ‘ਤੇ ਰਲ-ਮਿਲ ਮਨਾ ਰਿਹਾ ਹੈ।
                     ਇਸੇ ਲੜੀ ਤਹਿਤ “ਗੋਲਡਨ ਪੈਲਸ” ਫਰਿਜ਼ਨੋ ਦੇ ਮਾਲਕ ਗੈਰੀ, ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਅਤੇ ਸਹਿਯੋਗੀ ਸ਼ਗਨ ਵੜੈਚ ਨੇ ਰਲ ਕੇ ਇਸ “ਮੇਲਾ ਮੇਲਣਾ ਦਾ” ਨਾਂ ਹੇਠ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ। ਜਿਸ ਦੀ ਸ਼ੁਰੂਆਤ ਸਟੇਜ ਸੰਚਾਲਨ ਕਰਦੇ ਹੋਏ ਸ਼ਗਨ ਵੜੈਚ ਅਤੇ ਰਵਨੀਤ ਸ਼ੇਰਗਿੱਲ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਸਮੂੰਹ ਸਪਾਂਸਰ ਦਾ ਧੰਨਵਾਦ ਕਰਦੇ ਹੋਏ ਵੱਖ-ਵੱਖ ਟੀਮਾਂ ਨੂੰ ਪੇਸ਼ ਕਰਦਿਆਂ ਕੀਤਾ। ਜਦ ਕਿ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਆਏ ਪ੍ਰਸਿੱਧ “ਲੋਕ ਰੰਗ ਨੂਰ ਜੋਰਾ” ਗਰੁੱਪ ਨੇ ਆਪਣੀ ਪੇਸ਼ਕਾਰੀ ਰਾਹੀਂ ਹਾਜ਼ਰ ਔਰਤਾਂ ਨੂੰ ਲਗਾਤਾਰ ਕਈ ਘੰਟੇ ਨੱਚਣ ਲਾਈ ਰੱਖਿਆ।  ਇਸ ਪ੍ਰੋਗਰਾਮ ਵਿੱਚ ਸਹਿਯੋਗ ਦਿੰਦੇ ਹੋਏ ਜੀ. ਐਚ. ਜੀ. ਅਕੈਡਮੀਂ ਵੱਲੋਂ ਮਾਵਾਂ ਦਾ ਗਿੱਧਾ ਅਤੇ ਹੋਰ ਪੇਸ਼ਕਾਰੀਆਂ ਕੀਤੀਆਂ ਗਈਆਂ।  ਪਰ ਇਸ ਪ੍ਰੋਗਰਾਮ ਨੂੰ ਅੰਤਮ ਸੀਮਾਂ ਤੱਕ ਲੋਕ ਰੰਗ ਨੂਰ ਜੋਰਾ ਦੀ ਟੀਮ ਨੇ ਪਹੁੰਚਾਇਆ। ਪ੍ਰੋਗਰਾਮ ਦੇ ਅੰਤ ਵਿੱਚ ਲੱਗੇ ਡੀ.ਜੇ. ਦੀਆਂ ਬੀਟਾ ਨੇ ਹਾਜ਼ਰੀਨ ਨੂੰ ਨੱਚਣ ਲਾਈ ਰੱਖਿਆ।  ਪ੍ਰਬੰਧਕਾਂ ਅਨੁਸਾਰ 2500 ਤੋਂ ਵਧੀਕ ਹਾਜ਼ਰੀਨ ਨੇ ਪ੍ਰੋਗਰਾਮ ਦਾ ਦੇਖਣ ਦਾ ਆਨੰਦ ਹੀ ਨਹੀਂ ਮਾਣਿਆ, ਸਗੋਂ ਕਲਾਕਾਰਾਂ ਦੇ ਨਾਲ ਸਾਰਾ ਭਰਿਆ ਹਾਲ ਨੱਚ ਰਿਹਾ ਸੀ।
                   ਇਸ ਸਮੇਂ ਨੱਚਣ-ਟੱਪਣ ਅਤੇ ਲੋਕ ਗੀਤ-ਸੰਗੀਤ ਤੋਂ ਇਲਾਵਾ ਸਥਾਨਕ ਅਸ਼ੋਕਾ ਰੈਸਟੋਰੈਟ ਸੈਲਮਾਂ ਵੱਲੋਂ ਸੁਆਦਿਸਟ ਖਾਣਿਆਂ ਦਾ ਸਟਾਲ ਵੀ ਖਾਣਿਆਂ ਦੇ ਨਾਲ-ਨਾਲ ਮਹਿਕਾ ਵੰਡਦਾ ਹੋਇਆ ਸਭ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸਟਾਲ ਲੱਗੇ ਹੋਏ ਸਨ ਜਿੱਥੇ ਲੇਡੀਜ਼ ਸੂਟ, ਗਹਿਣੇ, ਪੰਜਾਬੀ ਜੁੱਤੀਆਂ ਅਤੇ ਹੋਰ ਬਹੁਤ ਕੁੱਝ ਖਿੱਚ ਦਾ ਕੇਂਦਰ ਬਣੇ ਰਹੇ।  ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਅਤੇ ਗੋਲਡਨ ਪੈਲਸ ਦੇ ਮਾਲਕ ਕੁਲਦੀਪ ਕੌਰ ਨੇ ਸਮੂੰਹ ਸਟਾਲ ਲਾਉਣ ਵਾਲੇ ਵਾਈਡਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਜਦ ਕਿ ਬਾਕੀ ਪ੍ਰਬੰਧਕਾਂ ਵਿੱਚੋਂ ਸ਼ਗਨ ਵੜੈਚ ਨੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੱਤੀ। ਅੰਤ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਵਿੱਚ ਜਿੰਦਾਂ ਰੱਖਦਿਆਂ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

LEAVE A REPLY

Please enter your comment!
Please enter your name here