ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਸਤਵਾਂ ਢਾਡੀ ਦਰਬਾਰ ਕਰਵਾਇਆ

0
340

ਨਕੋਦਰ / ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਸਿੱਖ ਪੰਥ ਦੇ ਸਿਰਮੌਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਤਵਾਂ ਢਾਡੀ ਦਰਬਾਰ ਸੰਸਥਾ ਸਭਿਆਚਾਰਕ ਵਿੰਗ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਕਮੇਟੀ ਮਹਿਤਪੁਰ ਤੇ ਸਮੂਹ ਇਲਾਕੇ ਦੀ ਸੰਗਤ ਤੇ ਇਲਾਕਾ ਨਿਵਾਸੀਆਂ ਵਲੋਂ ਬੜੀ ਸ਼ਰਧਾ ਨਾਲ ਮਹਿਤਪੁਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਮਹਿਤਪੁਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਧਾਨ ਕ੍ਰਾਂਤੀਜੀਤ ਸਿੰਘ M3 , ਮੁੱਖ ਸੇਵਾਦਾਰ ਗਿਆਨੀ ਸੁਖਦੇਵ ਸਿੰਘ ਨਿਧੜਕ , ਖਜਾਨਚੀ ਬਾਬਾ ਗੁਰਮੇਲ ਸਿੰਘ ਗਿੱਲ,ਮੀਤ ਸੇਵਾਦਾਰ ਭਾਈ ਆਲਮਜੀਤ ਸਿੰਘ ਦੇ ਉਦਮ ਸਦਕਾ ਮਨਾਇਆ ਗਿਆ ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਪੰਥ ਦੇ ਸਿਰਮੌਰ ਢਾਡੀ ਜਥਿਆਂ ਨੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਗੁਰੂ ਕੀਆਂ ਲਾਡਲੀਆਂ ਫੌਜਾਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ ਇਸ ਮੌਕੇ ਮੀਰੀ-ਪੀਰੀ ਗੁਰਮਤਿ ਵਿਦਿਆਲਾ ਕਮੇਟੀ, ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ,ਸਰਬ ਸਾਂਝਾ ਮਾਰਸ਼ਲ ਟਰੱਸਟ ਮਹਿਤਪੁਰ, ਸ, ਬਲਬੀਰ ਸਿੰਘ ਚੀਮਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਚੈਅਰਮੈਨ ਚੱਲਦਾ ਵਹੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਰੰਗਰੇਟਾ ਜਥੇਬੰਦੀਆਂ ਦਾ ਸਾਂਝਾ ਮੰਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਨਾਂ ਤੋਂ ਇਲਾਵਾ ਪਟਵਾਰੀ ਅਮਰਜੀਤ ਸਿੰਘ,ਸ ਨਛੱਤਰ ਸਿੰਘ ਸਰਪੰਚ, ਗਿਆਨੀ ਰੇਸ਼ਮ ਸਿੰਘ ਸਿੱਧੂ ਪ੍ਰਧਾਨ ਮਹਿਤਪੁਰ, ਮਨੋਹਰ ਲਾਲ ਖੁਰਮਪੁਰ, ਮਨਜਿੰਦਰ ਸਿੰਘ ਬਲੰਦਾ, ਕੈਪਟਨ ਭਜਨ ਸਿੰਘ ਪਛਾੜੀਆ , ਕੈਪਟਨ ਪ੍ਰੀਤਮ ਸਿੰਘ , ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਮਾਨ,ਸ ਬੂਟਾ ਸਿੰਘ ਪਟਵਾਰੀ ਪੰਡੋਰੀ, ਗਿਆਨੀ ਜਸਵਿੰਦਰ ਸਿੰਘ ਮੁਹੇਮ ਹਾਜ਼ਰ ਸਨ । ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।

LEAVE A REPLY

Please enter your comment!
Please enter your name here