ਦਿੜਬਾ / ਸੁਨਾਮ / 7 ਮਈ-ਨਜਦੀਕੀ ਪਿੰਡ ਛਾਜਲੀ ਵਿਖੇ ਐਸ ਸੀ ਭਾਈਚਾਰੇ ਦੇ ਸ਼ਮਸ਼ਾਨਘਾਟ ਦਾ ਬਹੁਤ ਬੁਰਾ ਹਾਲ ਸੀ। ਜੋ ਪਿਛਲੇ ਦਸ ਦਿਨਾਂ ਤੋਂ ਮੁਹੱਲਾ ਨਿਵਸੀਆਂ ਵੱਲੋਂ ਸਾਫ ਸਫਾਈ ਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ । ਪੰਚਾਇਤ ਵੱਲੋਂ ਵੀ ਸਹਿਯੋਗ ਹੈ। ਇਥੇ ਵਰਨਣਯੋਗ ਗੱਲ ਇਹ ਹੈ ਕਿ ਪਿੰਡ ਛਾਜਲੀ ਦੇ ਸਮਾਜ ਸੇਵਕ ਸਤਿਕਾਰਯੋਗ ਵੀਰ ਸਤਿਨਾਮ ਸਿੰਘ ਨੇ ਇਹ ਸੇਵਾ ਲਈ 30,000/-ਦੀ ਮਿੱਟੀ ਪਵਾ ਦਿੱਤੀ ਹੈ। ਸਤਨਾਮ ਸਿੰਘ ਵੱਲੋਂ ਪਹਿਲਾਂ ਵੀ ਪਿੰਡ ਦੇ ਹੋਰ ਲੋਕਾਂ ਦੀ ਮੱਦਦ ਕੀਤੀ ਹੈ। ਪਿੰਡ ਦੇ ਇੱਕ ਹੋਰ ਪਤਵੰਤੇ ਸੱਜਣ ਮਹੰਤ ਅਮਰਿੰਤ ਬਣ ਜੀ ਨੇ ਵੀ 20,000/- ਰੁਪਏ ਦੀ ਮਾਲੀ ਮੱਦਦ ਕੀਤੀ ਹੈ। ਇਹ ਕੰਮ ਦੀ ਸਾਂਭ ਸੰਭਾਲ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਵੈਲਫੇਅਰ ਕਲੱਬ ਵੱਲੋ ਕੀਤੀ ਜਾ ਰਹੀ ਹੈ। ਪੱਤਰਕਾਰ ਜਗਦੀਪ ਸਿੰਘ ਨੇ ਗੱਲਬਾਤ ਸਾਂਝੀ ਕਰਦਿਆ ਦੱਸਿਆ ਕਿ ਇਹ ਸ਼ਮਸ਼ਾਨਘਾਟ ਦੀ ਐਨੀ ਮਾੜੀ ਹਾਲਤ ਸੀ ਕਿ ਸ਼ਬਦਾਂ ਚ ਬਿਆਨ ਕਰਨਾਂ ਮੁਸ਼ਕਿਲ ਹੈ। ਪਰ ਅਸੀਂ ਅਪਣੇ ਨੌਜਵਾਨ ਸਾਥੀਆਂ ਦੀ ਮਦਦ ਨਾਲ ਇੱਕ ਮਹੀਨੇ ਚ ਇਹ ਜਗਾ ਦੀ ਨੁਹਾਰ ਬਦਲ ਦਿਆਂਗੇ। ਇਸ ਮੌਕੇ ਮੀਤ ਮਣੀ,ਮੇਜਰ ਸਿੰਘ, ਜੀਤੀ ਸਿੰਘ, ਕਾਲੀ ਸਿੰਘ, ਜੱਸੀ ਸਟੂਡੀਓ,ਸੋਨੀ ਸਿੰਘ, ਕਰਮਾ ਸਿੰਘ,ਤਰਸੇਮ ਸਿੰਘ ਰਾਮ ਸਿੰਘ,ਰਵੀ ਸਿੰਘ ਆਦਿ ਕਲੱਬ ਮੈਂਬਰ ਇਹ ਕੰਮ ਚ ਵੱਧ ਚੜ ਕੇ ਸਹਿਯੋਗ ਦੇ ਰਹੇ ਹਨ।
Boota Singh Basi
President & Chief Editor







