ਬ੍ਰਹਮਪੁਰਾ ਵਲੋਂ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਲਈ ਮੰਗਿਆ ਹਮਦਰਦੀ ਭਰਿਆ ਇਨਸਾਫ਼

0
13

ਬ੍ਰਹਮਪੁਰਾ ਵਲੋਂ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਲਈ ਮੰਗਿਆ ਹਮਦਰਦੀ ਭਰਿਆ ਇਨਸਾਫ਼

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੇ ਮਾਮਲੇ ਵਿੱਚ ਮਨੁੱਖੀ ਆਧਾਰ ‘ਤੇ ਨਿਰਪੱਖ ਨਿਆਂ ਦੀ ਅਪੀਲ,ਭਾਰਤ ਸਰਕਾਰ ਤੁਰੰਤ ਦਖਲ ਦੇਵੇ

ਚੋਹਲਾ ਸਾਹਿਬ/ਤਰਨਤਾਰਨ,24 ਅਗਸਤ 2025

ਸ਼੍ਰੋਮਣੀ ਅਕਾਲੀ ਦਲ ਦੇ ਮੀਤ
ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ
ਦੇ ਇੰਚਾਰਜ ਰਵਿੰਦਰ ਸਿੰਘ
ਬ੍ਰਹਮਪੁਰਾ ਨੇ ਅਮਰੀਕਾ ਦੇ
ਫਲੋਰੀਡਾ ਵਿੱਚ ਹੋਏ ਦਰਦਨਾਕ
ਟਰੱਕ ਹਾਦਸੇ ‘ਤੇ ਡੂੰਘੇ ਦੁੱਖ ਦਾ
ਪ੍ਰਗਟਾਵਾ ਕੀਤਾ ਹੈ।ਪੀੜਤ
ਪਰਿਵਾਰਾਂ ਨਾਲ ਦਿਲੀ ਹਮਦਰਦੀ
ਪ੍ਰਗਟ ਕਰਦਿਆਂ,ਉਨ੍ਹਾਂ ਇਸ
ਮਾਮਲੇ ਵਿੱਚ ਗ੍ਰਿਫ਼ਤਾਰ
ਪੰਜਾਬੀ ਨੌਜਵਾਨ ਹਰਜਿੰਦਰ ਸਿੰਘ
ਲਈ ਨਿਰਪੱਖ ਅਤੇ ਹਮਦਰਦੀ ਭਰਪੂਰ
ਨਿਆਂ ਦੀ ਮੰਗ ਕੀਤੀ ਹੈ।
ਸ.ਬ੍ਰਹਮਪੁਰਾ ਨੇ ਕਿਹਾ ਕਿ ਸਾਰੇ
ਸਬੂਤ ਦੱਸਦੇ ਹਨ ਕਿ ਇਹ ਇੱਕ ਗਲਤੀ
ਸੀ,ਨਾ ਕਿ ਜਾਣਬੁੱਝ ਕੇ ਕੀਤਾ ਗਿਆ
ਅਪਰਾਧ।ਇਹ ਬਹੁਤ ਦੁਖਦਾਈ ਹੈ ਕਿ
ਤਰਨ ਤਾਰਨ ਦੇ ਪਿੰਡ ਰਟੌਲ ਦੇ ਇੱਕ
ਸਾਫ਼-ਸੁਥਰੇ ਕਿਰਦਾਰ ਵਾਲੇ
ਨੌਜਵਾਨ ਹਰਜਿੰਦਰ ਸਿੰਘ ਦੀ
ਜ਼ਿੰਦਗੀ, ਇੱਕ ਅਣਜਾਣੀ ਗਲਤੀ
ਕਾਰਨ ਹਨੇਰੇ ਵਿੱਚ ਡੁੱਬਣ ਦੇ
ਖ਼ਤਰੇ ਵਿੱਚ ਹੈ। 45 ਸਾਲ ਦੀ ਸਜ਼ਾ
ਦਾ ਖ਼ਤਰਾ ਉਸਦੀ ਇੱਕ ਭੁੱਲ ਦੀ
ਬਹੁਤ ਵੱਡੀ ਕੀਮਤ ਹੋਵੇਗੀ।ਇਸੇ
ਦਰਦ ਨੂੰ ਮਹਿਸੂਸ
ਕਰਦਿਆਂ,ਦੁਨੀਆ ਦੇ ਕੋਨੇ-ਕੋਨੇ
ਵਿੱਚ ਬੈਠੇ ਪੰਜਾਬੀ ਉਸ ਲਈ
ਮਨੁੱਖਤਾ ਦੇ ਆਧਾਰ ‘ਤੇ ਨਿਆਂ ਦੀ
ਗੁਹਾਰ ਲਗਾ ਰਹੇ ਹਨ।ਉਨ੍ਹਾਂ
ਕਿਹਾ ਕਿ ਇਸ ਇਕੱਲੀ ਘਟਨਾ ਪਿੱਛੇ
ਸਮੁੱਚੇ ਮਿਹਨਤੀ ਪੰਜਾਬੀ ਟਰੱਕ
ਡਰਾਈਵਰ ਭਾਈਚਾਰੇ ਦੇ ਅਕਸ ਨੂੰ
ਖਰਾਬ ਨਹੀਂ ਕੀਤਾ ਜਾਣਾ
ਚਾਹੀਦਾ। ਇਸਦੇ ਨਾਲ ਹੀ, ਇਸ
ਹਾਦਸੇ ਦੇ ਆਧਾਰ ‘ਤੇ ਵਿਦੇਸ਼ੀ
ਡਰਾਈਵਰਾਂ ਲਈ ਵਰਕ ਵੀਜ਼ੇ ਰੋਕਣ
ਦਾ ਕੋਈ ਵੀ ਕਦਮ ਹਜ਼ਾਰਾਂ
ਪੰਜਾਬੀ ਨੌਜਵਾਨਾਂ ਦੇ ਭਵਿੱਖ
ਨਾਲ ਸਿੱਧਾ ਖਿਲਵਾੜ ਹੋਵੇਗਾ,
ਜਿਸਨੂੰ ਬਰਦਾਸ਼ਤ ਨਹੀਂ ਕੀਤਾ
ਜਾ ਸਕਦਾ।ਸ਼੍ਰੋਮਣੀ ਅਕਾਲੀ ਦਲ
ਭਾਰਤ ਸਰਕਾਰ ਨੂੰ ਪੁਰਜ਼ੋਰ
ਅਪੀਲ ਕਰਦਾ ਹੈ ਕਿ ਉਹ ਤੁਰੰਤ ਇਸ
ਮਾਮਲੇ ਨੂੰ ਅਮਰੀਕੀ ਸਰਕਾਰ ਕੋਲ
ਕੂਟਨੀਤਕ ਪੱਧਰ ‘ਤੇ ਚੁੱਕੇ ਅਤੇ
ਹਰਜਿੰਦਰ ਸਿੰਘ ਲਈ ਹਰ ਸੰਭਵ
ਕਾਨੂੰਨੀ ਸਹਾਇਤਾ ਯਕੀਨੀ
ਬਣਾਏ।ਸਾਡੀ ਸੰਵੇਦਨਾ ਪੀੜਤ
ਪਰਿਵਾਰਾਂ ਨਾਲ ਹੈ, ਪਰ ਅਸੀਂ
ਉਮੀਦ ਕਰਦੇ ਹਾਂ ਕਿ ਨਿਆਂ
ਪ੍ਰਣਾਲੀ ਹਰਜਿੰਦਰ ਦੇ ਮਾਮਲੇ
ਵਿੱਚ ਸਖ਼ਤੀ ਦੇ ਨਾਲ-ਨਾਲ
ਹਮਦਰਦੀ ਤੋਂ ਵੀ ਕੰਮ ਲਵੇਗੀ।

LEAVE A REPLY

Please enter your comment!
Please enter your name here