ਭਾਖੜਾ ਨਹਿਰ ਦੇ ਕਿਨਾਰਿਆਂ ਤੋਂ ਗੰਦਗੀ ਦਾ ਕੀਤਾ ਸਫ਼ਾਇਆ 

0
12
ਭਾਖੜਾ ਨਹਿਰ ਦੇ ਕਿਨਾਰਿਆਂ ਤੋਂ ਗੰਦਗੀ ਦਾ ਕੀਤਾ ਸਫ਼ਾਇਆ

ਪਟਿਆਲਾ () ਸੇਵਿਅਰ ਕਲੱਬ (ਰਜਿ) ਅਤੇ ਸ਼ੁੱਭਕਰਮਨ ਫਾਊਂਡੇਸ਼ਨ ਸੰਸਥਾਂ ਵੱਲੋਂ ਆਪਣਾ ਸਫਾਈ ਅਭਿਆਨ ਜਾਰੀ ਰੱਖਦੇ ਹੋਏ ਨਾਭਾ ਰੋਡ ਤੇ ਭਾਖੜਾ ਨਹਿਰ ਦੇ ਦੋਵੇਂ ਕਿਨਾਰਿਆਂ ਤੋਂ ਪਲਾਸਟਿਕ ਦਾ ਕਚਰਾ ਹਟਾਇਆ ਗਿਆ।ਸੰਸਥਾਂ ਦੇ ਪ੍ਰਮੁੱਖ ਅਹੁੱਦੇਦਾਰਾਂ ਪਵਨ ਗਰਗ, ਚਮਨ ਸ਼ਰਮਾ ਅਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਲੋਕਾਂ ਦੁਆਰਾ ਲਗਾਤਾਰ ਪਾਣੀ ਅਤੇ ਇਸਦੇ ਆਲੇ ਦੁਆਲੇ  ਕਚਰਾ ਸੁੱਟਿਆ ਜਾ ਰਿਹਾ ਹੈ। ਲੋਕਾਂ ਵੱਲੋਂ ਜਲ ਪ੍ਰਵਾਹ ਕਰਨ ਵਾਲੀ ਸਮੱਗਰੀ ਨਾਲ ਲਿਆਂਦੇ ਲਿਫਾਫੇ ਉੱਥੇ ਹੀ ਪਾਣੀ ਵਿੱਚ ਸੁੱਟੇ ਜਾਂਦੇ ਹਨ। ਜਿਸ ਨਾਲ ਪਾਣੀ ਅਤੇ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਹੈ।ਦੋਵਾਂ ਕਿਨਾਰਿਆਂ ਦੀ ਸਫਾਈ ਕਰਨ ਵਿੱਚ ਤਿੰਨ ਘੰਟੇ ਦਾ ਸਮਾਂ ਲੱਗਿਆ।20 ਪਲਾਸਟਿਕ ਬੈਗਾਂ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਕੂੜਾ ਨੂੰ ਪੰਜਾਬੀ ਬਾਗ ਡੰਪ ਵਿੱਚ ਲਿਜਾਇਆ ਗਿਆ।ਸਫਾਈ ਮੁਹਿੰਮ ਦੇ ਦੌਰਾਨ ਜਲ ਸਰੋਤ ਵਿਭਾਗ ਦੀ ਟੀਮ ਵੀ ਨਾਲ ਰਹੀ।ਉਹਨਾਂ ਦੱਸਿਆ ਕਿ ਮੀਂਹ ਪੈਣ ਕਰਕੇ ਅਬਲੋਵਾਲ ਰਜਵਾਹੇ ਦੇ ਅੰਦਰ ਅਤੇ ਬਾਹਰ ਗਿੱਲਾ ਹੋਣ ਕਰਕੇ ਇਸ ਵਾਰ ਨਹਿਰ ਤੋਂ ਪਲਾਸਟਿਕ ਦੀ ਸਫਾਈ ਨੂੰ ਚੁਣਿਆ ਗਿਆ ਸੀ।ਸੰਸਥਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਨੂੰ ਪ੍ਰਦੂਸਿ਼ਤ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪਾਣੀ ਦੇ ਵਿੱਚ ਕਚਰਾ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਸ ਪਾਣੀ ਨੂੰ ਲੋਕਾਂ ਦੁਆਰਾ ਪੀਣ ਦੇ ਲਈ ਵਰਤਿਆ ਜਾਂਦਾ ਹੈ।ਉਹਨਾਂ ਕਿਹਾ ਕਿ ਸੰਸਥਾਂ ਵੱਲੋਂ ਜਲਦ ਹੀ ਲਿਖਤੀ ਮੰਗ ਪੱਤਰ ਸਬੰਧਤ ਵਿਭਾਗਾਂ ਨੂੰ ਭੇਜਿਆ ਜਾਵੇਗਾ।

LEAVE A REPLY

Please enter your comment!
Please enter your name here