ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਪੰਜਵੜ ਵਿਖੇ ਸਾਬਕਾ ਪੰਚਾਇਤ ਮੈਂਬਰਾਂ ਸਮੇਤ  ਸੈਂਕੜੇ ਮੋਹਤਬਰ ਭਾਜਪਾ ‘ਚ ਸ਼ਾਮਲ

0
64
ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਪੰਜਵੜ ਵਿਖੇ ਸਾਬਕਾ ਪੰਚਾਇਤ ਮੈਂਬਰਾਂ ਸਮੇਤ  ਸੈਂਕੜੇ ਮੋਹਤਬਰ ਭਾਜਪਾ ‘ਚ ਸ਼ਾਮਲ
ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵੱਡਾ ਬਹੁਮਤ ਦੇਣ ਦਾ ਕੀਤਾ ਐਲਾਨ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,20 ਸਤੰਬਰ
ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਪੰਜਵੜ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਤਰਨਤਾਰਨ ਤੋਂ ਜਿਮਨੀ ਚੋਣ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਆਗੂ ਗੁਰਮੀਤ ਸਿੰਘ ਦੇ ਉੱਦਮਾਂ ਸਦਕਾ ਸਾਬਕਾ ਪੰਚਾਇਤ ਮੈਂਬਰ ਅਤੇ ਸੈਂਕੜੇ ਮੋਹਤਬਰ ਲੋਕ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਦੁਖੀ ਹੋ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਮੈਂਬਰ ਪੰਚਾਇਤ ਮਹਿੰਦਰ ਸਿੰਘ,ਸਾਬਕਾ ਮੈਂਬਰ ਪੰਚਾਇਤ ਭਜਨ ਸਿੰਘ,ਮੇਜਰ ਸਿੰਘ, ਮੰਨਾ ਸਿੰਘ,ਪ੍ਰਧਾਨ ਰਮਨਦੀਪ ਸਿੰਘ, ਬੰਤਾ ਸਿੰਘ,ਹਰਜਿੰਦਰ ਸਿੰਘ,ਲਖਵਿੰਦਰ ਸਿਂਘ,ਸਤਨਾਮ ਸਿੰਘ,ਪੂਰਨ ਸਿੰਘ,ਗੁਰਮੇਜ ਸਿੰਘ, ਗੁਰਮੇਜ ਸਿੰਘ,ਚਰਨ ਸਿੰਘ,ਗੁਰਸੇਰ ਸਿੰਘ ਆਦਿ ਮੋਹਤਬਰ ਲੋਕ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਮੀਦਵਾਰ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਨਿੱਘਾ ਸਵਾਗਤ ਕੀਤਾ ਅਤੇ ਸ਼ਾਮਲ ਹੋਣ ਵਾਲੇ ਸਾਰੇ ਹੀ ਮੋਹਤਬਰ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਭਵਿੱਖ ਵਿੱਚ ਚਟਾਨ ਵਾਂਗ ਖੜਣ ਦਾ ਐਲਾਨ ਕੀਤਾ ਅਤੇ ਪਿੰਡ ਪੰਜਵੜ ਤੋਂ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵੱਡਾ ਬਹੁਮਤ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਹੱਦੀ ਜ਼ਿਲ੍ਹਾ ਤਰਨਤਾਰਨ ਜੋ ਵਿਕਾਸ ਪੱਖੋਂ ਬਹੁਤ ਹੀ ਪੱਛੜਿਆ ਹੈ ਅਤੇ ਇਥੇ ਰਾਜ ਕਰਨ ਵਾਲੇ ਵੱਖ-ਵੱਖ ਸਿਆਸੀ ਨੇਤਾਵਾਂ ਅਤੇ ਸੰਬੰਧਤ ਪ੍ਰਸ਼ਾਸ਼ਨ ਨੇ ਜਨਤਾ ਦੀਆਂ ਉਮੀਦਾਂ ‘ਤੇ ਪਾਣੀ ਫੇਰਿਆ ਹੈ।ਅਗਰ ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜਿਮਨੀ ਚੋਣ ਜਿਤਾ ਕੇ ਤੁਸੀਂ ਵਿਧਾਨ ਸਭਾ ਵਿੱਚ ਭੇਜਦੇ ਹੋ ਤਾਂ ਹਲਕਾ ਤਰਨਤਾਰਨ ਦੀ ਨੁਹਾਰ ਬਦਲ ਦਿੱਤੀ ਜਾਵੇਗੀ,ਕਿਉਂਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਵੀ ਵਿਖਾਉਂਦੀ ਹੈ ਤਾਂ ਹੀ ਦੇਸ਼ ਦੇ ਬਾਕੀ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਵਾਰ ਵਾਰ ਸੱਤਾ ‘ਤੇ ਆ ਰਹੀ ਹੈ ਅਤੇ ਉਥੋਂ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰ ਰਹੀ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕੋਲ ਭੰਡਾਰ ਭਰੇ ਪਏ ਹਨ ਪਰੰਤੂ ਸਾਨੂੰ ਪੰਜਾਬ ਵਿੱਚ ਰਾਜ ਕਰਨ ਵਾਲੇ ਲੋਕ ਪਿਛਲੇ ਲੰਬੇ ਸਮੇਂ ਤੋਂ ਗੁੰਮਰਾਹ ਕਰਕੇ ਉੱਥੋਂ ਆਉਂਦੇ ਵੱਡੇ ਫੰਡਾਂ ਨੂੰ ਗਲਤ ਤਰੀਕੇ ਨਾਲ ਖਰਾਬ ਕਰਕੇ ਜਨਤਾ ਤੱਕ ਸਹੂਲਤ ਪਹੁੰਚਾਉਣ ਵਿੱਚ ਬੁਰੀ ਤਰਾਂ ਫੇਲ ਸਾਬਤ ਹੋਏ ਹਨ ਪਰ ਹੁਣ ਪੰਜਾਬ ਦੇ ਲੋਕ ਵੀ ਜਾਣ ਚੁੱਕੇ ਹਨ ਕਿ ਅਗਰ ਪੰਜਾਬ ਵਿੱਚੋਂ ਨਸ਼ਾ,ਬੇਰੁਜਗਾਰੀ,ਗੁੰਡਾਗਰਦੀ, ਗੈਂਗਸਟਰ,ਕਤਲ,ਡਾਕੇ ਅਤੇ ਲੁੱਟਾਂ ਖੋਹਾਂ ਖਤਮ ਕਰ ਸਕਦੀ ਹੈ ਤਾਂ ਉਹ ਹੈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ।ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਜੋ ਆਉਣ ਵਾਲੇ ਸਮੇਂ ਵਿੱਚ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਜ਼ਿਲ੍ਹਾ ਮਹਾਂ ਮੰਤਰੀ ਸੁਰਜੀਤ ਸਿੰਘ,ਐਸਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ,ਓਬੀਸੀ ਮੋਰਚਾ ਜਿਲਾ ਪ੍ਰਧਾਨ ਨਿਸ਼ਾਨ ਸਿੰਘ, ਯੁਵਾ ਮੋਰਚਾ ਜਿਲਾ ਪ੍ਰਧਾਨ ਦਿਨੇਸ਼ ਜੋਸ਼ੀ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਸਵਿੰਦਰ ਸਿੰਘ ਠੱਠਗੜ,ਮਾਸਟਰ ਬਲਦੇਵ ਸਿੰਘ ਮੰਡ, ਸਾਬਕਾ ਸਰਪੰਚ ਸੁਖਦੇਵ ਸਿੰਘ,ਸਾਬਕਾ ਸਰਪੰਚ ਵਿਰਸਾ ਸਿੰਘ, ਸਾਬਕਾ ਸਰਪੰਚ ਧੰਨਬੀਰ ਸਿੰਘ ਲੱਠਾ,ਸਾਬਕਾ ਸਰਪੰਚ ਹਰਭਜਨ ਸਿੰਘ ਆਦਿ ਪਾਰਟੀ ਆਗੂ ਸਾਹਿਬਾਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਕੈਪਸ਼ਨ- ਪਿੰਡ ਪੰਜਵੜ ਵਿਖੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਨ ਮੌਕੇ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ਹੋਰ ਪਾਰਟੀ ਆਗੂ ਸਾਹਿਬਾਨ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)

LEAVE A REPLY

Please enter your comment!
Please enter your name here