ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ “15ਵੀਂ ਸੰਗੀਤਮਈ ਸ਼ਾਮ ਦਾ ਆਯੋਜਿਨ 

0
12
ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ “15ਵੀਂ ਸੰਗੀਤਮਈ ਸ਼ਾਮ ਦਾ ਆਯੋਜਿਨ
ਅੰਮ੍ਰਿਤਸਰ ( ਸਵਿੰਦਰ ਸਿੰਘ ) ਮੁਹੰਮਦ ਅਜ਼ੀਜ਼ ਵੈਲਫੇਅਰ ਸੋਸਾਇਟੀ (ਰਜਿ.) ਅੰਮ੍ਰਿਤਸਰ ਦੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕੇ ਦਰਸ਼ਕਾਂ ਤੇ ਸਰੋਤਿਆਂ ਨੂੰ ਸੰਗੀਤ ਦੇ ਨਾਲ ਜੋੜਿਆ ਜਾਵੇ ਅਤੇ ਉਹਨਾਂ ਗਾਇਕਾ ਨੂੰ ਸਟੇਜ ਤੇ ਲੈ ਕੇ ਆਇਆ ਜਾਵੇਂ ਜੋ ਇੱਕ ਬੰਦ ਕਮਰੇ ਦੇ ਵਿੱਚ ਗਾਉਂਦੇ ਹਨ ਇਹ ਕਹਿਣਾ ਹੈ ਸੋਸਾਇਟੀ ਦੇ ਪ੍ਰਧਾਨ ਰਾਜ ਕੁਮਾਰ ਵਰਮਾ ਅਤੇ ਚੇਅਰਮੈਨ ਤਰਲੋਚਨ ਸਿੰਘ ਤੋਚੀ ਹੋਰਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਸੋਸਾਇਟੀ ਦੀ ਪੂਰੀ ਟੀਮ ਹਰ ਇੱਕ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਬਹੁਤ ਸਖਤ ਮਿਹਨਤ ਕਰਦੀ ਹੈ ਅਤੇ ਇਸ ਵਾਰ ਵੀ 15ਵੀਂ ਸੰਗੀਤਮਈ ਸ਼ਾਮ  – ਟ੍ਰਿਬਿਊਟ ਟੂ ਕਲਾਸਿਕ ਗੋਲਡਨ ਹਿੱਟਸ ਆਫ਼ ਲੇਜੈਂਡਰੀ ਸਿੰਗਰਜ਼”ਨੂੰ ਸਮਰਪਿਤ ਸੰਗੀਤਮਈ ਸ਼ਾਮ ਦਾ ਆਯੋਜਿਨ ਕੀਤਾ ਗਿਆ ਹੈ ਜਿਸ ਵਿੱਚ ਸਦਾ ਬਹਾਰ ਗਾਇਕਾ, ਸੰਗੀਤਕਾਰਾ ਦੁਵਾਰਾਂ ਦਿੱਤੇ ਗਏ ਸੰਗੀਤ ਤੇ ਗਾਉਣ ਵਾਲਿਆਂ ਨੂੰ ਉਹਨਾਂ ਦੇ ਗੀਤਾ ਦੁਵਾਰਾਂ ਅੰਮ੍ਰਿਤਸਰ ਦੇ ਗਾਇਕਾ ਨੇ ਆਪਣੀ ਸੁਰੀਲੀ ਅਵਾਜ਼ ਦੇ ਗੀਤ ਗਾ ਕੇ ਪ੍ਰੋਗਰਾਮ ਪੇਸ਼ ਕੀਤਾ ਗਿਆ !
ਇਸ ਸੰਗੀਤਮਈ ਸ਼ਾਮ ਦਾ ਆਗਾਜ ਅੰਮ੍ਰਿਤਸਰ ਦੇ ਪੰਜ ਤਾਰਾ ਹੋਟਲ ਗੋਲਡਨ ਸਰੋਵਰ ਪੋਰਟੀਕੋ, ਗ੍ਰੀਨ ਐਵੇਨਿਊ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ ਹੈ ਅਤੇ ਪ੍ਰਸਿੱਧ ਐਂਕਰ “ਸੁਬਾਸ਼ ਰਾਹੀਂ” ਹੋਰਾਂ ਵੱਲੋਂ ਬੜੇ ਸੁਚੱਜੇ ਢੰਗ ਦੇ ਨਾਲ ਪੇਸ਼ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਸਰ ਤੋਂ ਸਮਾਜ ਸੇਵਕ ਬਾਲ ਕਿਸ਼ਨ { ਬੀ ਕੇ ਢਾਬਾ } ਸਤੀਸ਼ ਚੋਪੜਾ, ਡਾਕਟਰ ਗੁਰਪ੍ਰੀਤ ਸਿੰਘ ਛਾਬੜਾ, ਪੰਜਾਬੀ ਸਕਰੀਨ ਦੇ ਐਡੀਟਰ ਦਲਜੀਤ ਅਰੋੜਾ,ਜਗਦੀਸ਼ ਸਿੰਘ,ਸੰਜੇ ਢੀਂਗਰਾ,ਅੰਨੁ ਰਾਜਪੂਤ,ਰੰਜੀਤਾ ਆਨੰਦ ਅਤੇ ਵਿਨੋਦ ਕੁਮਾਰ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪੁੱਜੇ !
ਅੰਮ੍ਰਿਤਸਰ ਦੇ ਗਾਇਕਾ ਦੇ ਵਿੱਚ ਸੁਰਜੀਤ ਸਿੰਘ, ਹਰਜੀਤ ਸਿੰਘ,ਮਨਜੀਤ ਇੰਦਰ ਸਿੰਘ,ਜੰਗ ਬਹਾਦਰ ਸਿੰਘ,ਤਿਲਕ ਰਾਜ ਸੂਰੀ,ਦਿਲਸ਼ੁਮਾਰ ਆਨੰਦ,ਕੰਵਲਜੀਤ ਸਿੰਘ,ਗੁਰਪ੍ਰੀਤ ਸਤੀਜਾ,ਜਤਿਨ ਸੋਨੀ,ਜਸਪਾਲ ਸਿੰਘ ਅਤੇ ਰੋਹਿਤ ਅਰੋੜਾ ਆਦਿ ਸਨ ! ਇਸ ਮੌਕੇ ਤੇ ਵਾਈਸ ਪ੍ਰਧਾਨ ਸੰਦੀਪ ਭਾਟੀਆ, ਜਨਰਲ ਸੈਕਟਰੀ ਅਮਨਦੀਪ ਸਿੰਘ ਲੂਥਰਾ,ਪ੍ਰੈਸ ਸੈਕਟਰੀ ਸਵਿੰਦਰ ਸਿੰਘ ਸਾਵੀ,ਕੈਸ਼ੀਅਰ ਨਰਿੰਦਰ ਜੈਨ,ਮੈਂਬਰ ਬਲਰਾਜ ਮਹੀਨਿਆਂ,ਅਲਕਾ ਵਰਮਾ ਅਤੇ ਅੰਕਿਤ ਵਰਮਾ ਮਜੂਦ ਸਨ ! ਪ੍ਰੋਗਰਾਮ ਦੇ ਆਖਿਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ  ਸ਼ਾਮਿਲ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ !

LEAVE A REPLY

Please enter your comment!
Please enter your name here