ਵਾਇਸ ਆਫ ਡਾਕਟਰਸ ਸੀਜ਼ਨ 4 ਦਾ ਆਯੋਜਿਨ ਵਿਰਸਾ ਵਿਹਾਰ ਵਿੱਚ
ਬਾਲੀਵੁੱਡ ਦੇ ਮਰਹੂਮ ਸੰਗੀਤਕਾਰ ਆਰ. ਡੀ. ਬਰਮਨ ਦੇ ਗੀਤਾ ਦੇ ਨਾਲ ਸੰਗੀਤਮਈ ਰਹੀ ਸ਼ਾਮ
ਅੰਮ੍ਰਿਤਸਰ
ਕਹਿੰਦੇ ਨੇ ਸੰਗੀਤ ਇੱਕ ਅਜਿਹਾ ਸਾਧਨ ਹੈ ਜਿਸ ਦੇ ਨਾਲ ਇੱਕ ਆਦਮੀ ਉਦਾਸੀ ਤੋਂ ਬਾਅਦ ਖੁਸ਼ੀ ਦੇ ਵਿੱਚ ਖਿੜਦਾ ਨਜਰ ਆਉਂਦਾ ਹੈ ਅਤੇ ਦਿਮਾਗ ਦੀਆਂ ਅਨੇਕਾਂ ਪ੍ਰੇਸ਼ਾਨੀਆ ਦੂਰ ਹੋ ਜਾਂਦੀਆਂ ਹਨ ਅਤੇ ਇਹ ਸੰਗੀਤ ਜੇ ਉਨ੍ਹਾਂ ਡਾਕਟਰਾਂ ਦੇ ਦੁਵਾਰਾ ਸਰੋਤਿਆਂ ਤੇ ਦਰਸ਼ਕਾਂ ਦੇ ਵਿੱਚ ਪਰੋਸਿਆ ਜਾਵੇ ਤਾ ਉਹ ਅਲੱਗ ਹੀ ਨਜ਼ਾਰਾ ਹੁੰਦਾ ਹੈ ! ਅੰਮ੍ਰਿਤਸਰ ਦੇ ਵਿਰਸਾ ਵਿਹਾਰ ਦੇ ਵਿਚ ਇਹੀ ਕੁਝ ਵੇਖਣ ਨੂੰ ਮਿਲਿਆ ਕਿ ਬਾਲੀਵੁੱਡ ਦੇ ਮਰਹੂਮ ਸੰਗੀਤਕਾਰ ਆਰ. ਡੀ. ਬਰਮਨ ਨੂੰ ਯਾਦ ਕਰਦੇ ਹੋਏ ਵਾਇਸ ਆਫ ਡਾਕਟਰਸ ਸੀਜ਼ਨ 4 ਦਾ ਆਯੋਜਿਨ ਉਨ੍ਹਾਂ ਡਾਕਟਰਸ ਵੱਲੋਂ ਪੇਸ਼ ਕੀਤਾ ਗਿਆ ਜੋ ਸਾਰਾ ਦਿਨ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਸ ਵੱਲੋਂ ਹਸਪਤਾਲਾ ਦੇ ਵਿੱਚ ਮਰੀਜ਼ਾਂ ਨੂੰ ਚੈਕਅੱਪ ਕੀਤਾ ਜਾਂਦਾ ਹੈ ਤੇ ਇਹ ਸੰਗੀਤਮਈ ਸ਼ਾਮ ਵੀ ਇਨ੍ਹਾਂ ਡਾਕਟਰਾਂ ਦੇ ਵੱਲੋਂ ਆਪਣੀ ਸੁਰੀਲੀ ਮਧੁਰ ਅਵਾਜ ਦੇ ਵਿੱਚ ਕੀਤੀ ਗਈ !
ਇਸ ਸੰਗੀਤਮਈ ਸ਼ਾਮ ਦੇ ਦੌਰਾਨ ਸੰਗੀਤਕਾਰ ਆਰ. ਡੀ. ਬਰਮਨ ਦੇ ਗੀਤਾ ਦੇ ਰਾਹੀਂ ਉਨ੍ਹਾਂ ਨੂੰ ਯਾਦ ਵੀ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਵਾਇਸ ਆਫ਼ ਡਾਕਟਰਸ ਅੰਮ੍ਰਿਤਸਰ ਗਰੁੱਪ ਮਹਾਲ ਸੰਗੀਤਕਾਰ ਆਰ. ਡੀ. ਬਰਮਨ ਇੱਕ ਬਹੁਤ ਹੀ ਲਾਜਵਾਬ ਸੰਗੀਤਮਈ ਸ਼ਾਮ ਮਨਾਈ ਗਈ। ਪ੍ਰੋਗਰਾਮ ਦਾ ਉਦਘਾਟਨ ਮੁੱਖ-ਮਹਿਮਾਨ ਡਾ: ਨਵਪ੍ਰੀਤ ਹੰਸਪਾਲ, ਸਰਜਨ ਹੋਰਾਂ ਵੱਲੋ ਕੀਤਾ ਗਿਆ । ਬਾਲੀਵੁੱਡ ਸੰਗੀਤਕਾਰ ਪੰਚਮ ਦੇ ਇਸ ਸੰਗੀਤ ਪ੍ਰੋਗਰਾਮ ਵਿੱਚ ਡਾ: ਗੁਰਪ੍ਰੀਤ ਸਿੰਘ ਛਾਬੜਾ, ਡਾ: ਹਰਪ੍ਰੀਤ ਸਿੰਘ, ਡਾ: ਦਮਨਦੀਪ ਸਿੰਘ, ਡਾ: ਅਮਿਤ ਧਵਨ, ਰੋਟੇਰਿਅਨ ਅਮਨਦੀਪ ਲੂਥਰਾ, ਡਾ: ਸੰਗੀਤਾ ਉੱਪਲ, ਡਾ: ਜੇ. ਐਸ. ਗੂੰਬਰ, ਡਾ: ਨਵਜੀਤ, ਡਾ: ਮਧੁਰ , ਡਾ: ਹਿਰਦੇਪ੍ਰੀਤ ਕੌਰ, ਰੋਟੇਰਿਅਨ ਪਵਨ ਕਪੂਰ, ਡਾ: ਗਾਇਤਰੀ ਸ਼ੂਰ ਨੇ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ । ਡਾ: ਨਵਪ੍ਰੀਤ ਹੰਸਪਾਲ ਜੀ ਨੇ ਵੱਖ-ਵੱਖ ਮਿਊਜ਼ਿਕਲ ਇੰਸਟਰੂਮੈਂਟਲ ਵਜਾ ਕੇ ਸਰੋਤਿਆਂ ਦੀ ਵਾਹ-ਵਾਹ ਲੁੱਟੀ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ।
ਇਸ ਮੌਕੇ ਤੇ ਪ੍ਰੋਗਰਾਮ ਦੇ ਆਯੋਜਿਕ ਡਾ: ਗੁਰਪ੍ਰੀਤ ਛਾਬੜਾ, ਡਾ. ਹਰਪ੍ਰੀਤ ਸਿੰਘ, ਡਾ: ਦਮਲਦੀਪ ਡਾ: ਅਮਿਤ ਧਵਨ ਅਤੇ ਰੋਟੇਰਿਅਨ ਅਮਨਦੀਪ ਲੂਥਰਾ ਨੇ ਆਰ. ਡੀ. ਬਰਮਨ ਦੀ ਜ਼ਿੰਦਗੀ ਦੇ ਯਾਦਗਾਰ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਅਤੇ ਮੁੱਖ ਮਹਿਮਾਨ ਡਾ: ਨਵਪ੍ਰੀਤ ਹੰਸਪਾਲ ਵੱਲੋਂ ਕਲਾਕਾਰਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ |