ਵਿਧਾਇਕ ਟੌਂਗ, ਐਮ.ਪੀ. ਡਿੰਪਾ, ਚੇਅਰਮੈਨ ਭਿੰਡਰ ਸਮੇਤ ਆਗੂਆਂ ਨੇ “ਅਠੌਲਾ” ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

0
9
ਵਿਧਾਇਕ ਟੌਂਗ, ਐਮ.ਪੀ. ਡਿੰਪਾ, ਚੇਅਰਮੈਨ ਭਿੰਡਰ ਸਮੇਤ ਆਗੂਆਂ ਨੇ “ਅਠੌਲਾ” ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਬਾਬਾ ਬਕਾਲਾ ਸਾਹਿਬ , 8 ਫਰਵਰੀ 2026
ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ. ਸ਼ੇਲੰਿਦਰਜੀਤ ਸਿੰਘ ਰਾਜਨ, ਪੱਤਰਕਾਰ ਬਲਵਿੰਦਰ ਸਿੰਘ ਅਠੌਲਾ ਅਤੇ ਤੇਜਿੰਦਰ ਸਿੰਘ ਅਠੌਲਾ ਸਾਬਕਾ ਸੰਮਤੀ ਮੈਂਬਰ ਦੇ ਵੱਡੇ ਭਰਾਤਾ ਅਤੇ ਗੁਰਮਿੰਦਰਪ੍ਰੀਤ ਸਿੰਘ ਵਿੱਕੀ ਅਤੇ ਹਰਮਿੰਦਰਪ੍ਰੀਤ ਸਿੰਘ ਸੰਨੀ ਦੇ ਸਤਿਕਾਰਤ ਪਿਤਾ ਸ. ਜੋਗਿੰਦਰ ਸਿੰਘ ਅਠੌਲਾ (ਸਪੁੱਤਰ ਸਵਰਗੀ ਸ. ਪ੍ਰਿਥੀਪਾਲ ਸਿੰਘ ਅਠੌਲਾ), ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਗ੍ਰਹਿ ਵਿਖੇ ਅੱਜ ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਪੁੱਜਕੇ “ਅਠੌਲਾ” ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਦੱੁਖ ਸਾਂਝਾ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨਾਲ ਕੌਂਸਲਰ ਗੁਰਮੀਤ ਸਿੰਘ ਪਨੇਸਰ, ਯੋਗਰਾਜ ਸਿੰਘ ਟੌਂਗ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਯੂਥ ਪ੍ਰਧਾਨ ਰਣਧੀਰ ਸਿੰਘ ਰਾਣੂ, ਵਿਸ਼ਾਲ ਮੰਨਣ ਵੀ ਹਾਜ਼ਰ ਸਨ । ਇਵੇਂ ਹੀ ਸਾਬਕਾ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਗਿੱਲ ਡਿੰਪਾ ਦੇ ਬੇਟੇ ਉਪਦੇਸ਼ ਸਿੰਘ ਗਿੱਲ, ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਸਰਪੰਚ ਅਰਜਨਬੀਰ ਸਿੰਘ ਸਰਾਂ, ਯੁੱਧਵੀਰ ਸਿੰਘ ਸਰਲੀ, ਸੁਰਜਨ ਸਿੰਘ ਸੋਨੂੰ ਭਲਾਈਪੁਰ, ਜਸਪੁਨੀਤ ਸਿੰਘ ਭਿੰਡਰ, ਦਲਜੀਤ ਸਿੰਘ ਭੁੱਲਰ ਵਜ਼ੀਰ, ਜਸਪਾਲ ਸਿੰਘ ਟੋਨਾ ਦਨਿਆਲ ਨੇ ਅਠੌਲ਼ਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

LEAVE A REPLY

Please enter your comment!
Please enter your name here