*ਵਿਧਾਇਕ ਬਣਾਂਵਾਲੀ ਨੇ ਬਰਸਾਤ ਕਾਰਨ ਡਿੱਗੇ ਮਕਾਨ ਦੇ ਵਾਰਸਾਂ ਨੂੰ 04 ਲੱਖ ਦੀ ਵਿੱਤੀ ਸਹਾਇਤਾ ਦਿੱਤੀ*
-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
*ਵਿਧਾਇਕ ਬਣਾਂਵਾਲੀ ਨੇ ਬਰਸਾਤ ਕਾਰਨ ਡਿੱਗੇ ਮਕਾਨ ਦੇ ਵਾਰਸਾਂ ਨੂੰ 04 ਲੱਖ ਦੀ ਵਿੱਤੀ ਸਹਾਇਤਾ ਦਿੱਤੀ*
*ਕੁਦਰਤੀ ਆਫ਼ਤ ਵਿਚ ਫੌਰੀ ਤੌਰ ‘ਤੇ ਪੀੜਤ ਪਰਿਵਾਰਾਂ ਦੀ ਬਾਂਹ ਫੜ੍ਹੀ-ਗੁਰਪ੍ਰੀਤ ਬਣਾਂਵਾਲੀ*
ਸਰਦੂਲਗੜ੍ਹ/ਮਾਨਸਾ, 08 ਸਤੰਬਰ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫੌਰੀ ਤੌਰ ‘ਤੇ ਹੜ੍ਹ ਪੀੜਤ ਪਰਿਵਾਰਾਂ ਦੀ ਬਾਂਹ ਫੜ੍ਹਨ ਲਈ ਵਿਸ਼ੇਸ਼ ਕਦਮ ਚੁੱਕਿਆ ਗਿਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੀਤਾ।
ਅੱਜ ਹਲਕਾ ਸਰਦੂਲਗੜ੍ਹ ਦੇ ਪਿੰਡ ਫਤਹਿਪੁਰ ਵਿਖੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਉਸ ਪਰਿਵਾਰ ਨੂੰ 04 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ ਪਹੁੰਚੇ ਜਿਸ ਪਰਿਵਾਰ ਦਾ ਬਰਸਾਤ ਕਾਰਨ ਘਰ ਢਹਿ ਗਿਆ ਸੀ ਅਤੇ ਇਕ ਬਜ਼ੁਰਗ ਔਰਤ ਦੀ ਜਾਨ ਚਲੀ ਗਈ ਸੀ।
ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਸਦਾ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਸੰਸਾਰ ਤੋਂ ਚਲੇ ਗਏ ਇਨਸਾਨ ਦੀ ਭਰਪਾਈ ਨਹੀਂ ਹੋ ਸਕਦੀ ਪਰ ਅਸੀਂ ਕੁਦਰਤੀ ਆਫ਼ਤ ਵਿਚ ਜਿੰਨ੍ਹਾਂ ਹੋ ਸਕੇ ਪੀੜਤ ਪਰਿਵਾਰਾਂ ਦੀ ਬਾਂਹ ਫੜੀਏ ਅਤੇ ਉਨ੍ਹਾਂ ਦਾ ਸਹਿਯੋਗ ਕਰੀਏ।
ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਅਜੀਤ ਪਾਲ ਸਿੰਘ, ਤਹਿਸੀਲਦਾਰ ਝੁਨੀਰ ਸੁਰਿੰਦਰ ਪੱਬੀ, ਪਟਵਾਰੀ ਸਾਹਿਬਾਨ,ਪਿੰਡ ਦੇ ਸਰਪੰਚ ਸਾਹਿਬਾਨ ਅਤੇ ਸਮੂਹ ਗ੍ਰਾਮ ਪੰਚਾਇਤ,ਪਿੰਡ ਦੇ ਅਹੁਦੇਦਾਰ ਸਾਹਿਬਾਨ ਤੋਂ ਇਲਾਵਾ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।